ਵੱਡੀ ਖ਼ਬਰ - Patiala Viral Audio ਮਾਮਲੇ 'ਚ High Court ਨੇ ਸੁਣਾਇਆ ਵੱਡਾ ਫ਼ੈਸਲਾ, ਦੇ ਦਿੱਤਾ ਇਹ ਹੁਕਮ
December 10, 2025 / punjab
Punjab
ਵੱਡੀ ਖ਼ਬਰ : Patiala Viral Audio ਮਾਮਲੇ 'ਚ High Court ਨੇ ਸੁਣਾਇਆ ਵੱਡਾ ਫ਼ੈਸਲਾ, ਦੇ ਦਿੱਤਾ ਇਹ ਹੁਕਮ
ਚੰਡੀਗੜ੍ਹ/ਪਟਿਆਲਾ 10 ਦਸੰਬਰ, 2025: ਪਟਿਆਲਾ ਪੁਲਿਸ ਨਾਲ ਜੁੜੀ ਕਥਿਤ ਵਾਇਰਲ ਆਡੀਓ ਰਿਕਾਰਡਿੰਗ ਦੇ ਮਾਮਲੇ 'ਚ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਮਹੱਤਵਪੂਰਨ ਹੁਕਮ ਜਾਰੀ ਕੀਤਾ ਹੈ। ਅਦਾਲਤ ਨੇ ਕਿਹਾ ਹੈ ਕਿ ਇਸ ਵਾਇਰਲ ਆਡੀਓ ਦਾ ਫੋਰੈਂਸਿਕ ਟੈਸਟ ਹੁਣ Chandigarh FSL ਕਰੇਗੀ, ਤਾਂ ਜੋ ਤੱਥਾਂ ਦੀ ਪੱਖਪਾਤ ਰਹਿਤ ਜਾਂਚ ਹੋ ਸਕੇ।
SSP Patiala ਨੂੰ Court ਸੁਣਵਾਈ ਤੋਂ ਪਹਿਲਾਂ Leave 'ਤੇ
ਸੁਣਵਾਈ ਸ਼ੁਰੂ ਤੋਂ ਠੀਕ ਪਹਿਲਾਂ ਪਟਿਆਲਾ ਦੇ SSP ਵਰੁਣ ਸ਼ਰਮਾ ਨੂੰ ਅਚਾਨਕ ਛੁੱਟੀ ਤੇ ਭੇਜ ਦਿੱਤਾ ਗਿਆ। ਸਰਤਾਜ ਸਿੰਘ ਚਹਲ ਨੂੰ ਉਨ੍ਹਾਂ ਦੀ ਜਗ੍ਹਾ Additional Charge ਦਿੱਤਾ ਗਿਆ ਹੈ। ਇਸ ਫੈਸਲੇ ਨੂੰ ਕੋਰਟ ਵਿੱਚ ਚੱਲ ਰਹੇ ਮਾਮਲੇ ਨਾਲ ਸਿੱਧਾ ਜੋੜ ਕੇ ਵੇਖਿਆ ਜਾ ਰਿਹਾ ਹੈ।
Sukhbir Badal ਨੇ ਕੀ ਦਾਅਵਾ ਕੀਤਾ ਸੀ?
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ Sukhbir Singh Badal ਨੇ ਸੋਸ਼ਲ ਮੀਡੀਆ ਰਾਹੀਂ ਇੱਕ ਆਡੀਓ ਜਾਰੀ ਕਰਕੇ ਦੋਸ਼ ਲਗਾਇਆ ਸੀ ਕਿ ਕਾਲ ਵਿੱਚ ਸੁਣਾਈ ਦੇ ਰਹੀ ਆਵਾਜ਼ SSP ਵਰੁਣ ਸ਼ਰਮਾ ਦੀ ਹੈ। ਦਾਅਵਾ ਅਨੁਸਾਰ, ਆਡੀਓ ਵਿੱਚ ਅਧਿਕਾਰੀਆਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ:
Akali candidates ਨੂੰ ਨਾਮਜ਼ਦਗੀ ਤੋਂ ਰੋਕਿਆ ਜਾਵੇ
ਕਾਗਜ਼ ਪਾੜਨ ਜਾਂ ਧੱਕੇਸ਼ਾਹੀ Nomination Centers ਤੋਂ ਬਾਹਰ ਕੀਤੀ ਜਾਵੇ
ਉਮੀਦਵਾਰਾਂ ਨੂੰ ਪਿੰਡ ਜਾਂ ਘਰਾਂ ਵਿੱਚ ਟਾਰਗੇਟ ਕੀਤਾ ਜਾਵੇ
ਇਨ੍ਹਾਂ ਦਾਵਿਆਂ ਤੋਂ ਬਾਅਦ ਸੂਬੇ ਦੀ ਸਿਆਸਤ ਤਪ ਗਈ।
ਪੁਲਿਸ ਕਹਿੰਦੀ — ਇਹ Audio AI Generated ਹੈ
ਪਟਿਆਲਾ ਪੁਲਿਸ ਨੇ ਤੁਰੰਤ ਪ੍ਰਤੀਕਿਰਿਆ ਦਿੰਦਿਆਂ ਬਿਆਨ ਦਿੱਤਾ ਸੀ ਕਿ ਆਡੀਓ AI-Generated Fake ਹੈ। ਪਰ ਕੋਰਟ ਵਿਚ Akali Dal ਨੇ ਪੁੱਛਿਆ:
ਕਿਹੜੀ Lab ਨੇ ਜਾਂਚ ਕੀਤੀ?
ਕੋਈ Official Report ਹੈ?
ਜਦੋਂ ਪੁਲਿਸ ਇਸਦੀ ਪੁਸ਼ਟੀ ਦੇ ਖਰੇ ਸਬੂਤ ਨਾ ਦੇ ਸਕੀ — ਉਦੋਂ ਹੀ Court ਨੇ ਸੀਧਾ FSL Chandigarh ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪ ਦਿੱਤੀ।
ਅਗਲਾ ਕਦਮ ਕੀ ਹੋਵੇਗਾ?
Powered by
Big news high court gives big verdict in patiala viral audio case gives this order