ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

Punjab Election Update- ਅੱਜ 16 ਬੂਥਾਂ 'ਤੇ ਦੁਬਾਰਾ ਹੋਵੇਗਾ ਮਤਦਾਨ, ਭਲਕੇ ਆਉਣਗੇ ਨਤੀਜੇ

Punjab Election Update- ਅੱਜ 16 ਬੂਥਾਂ 'ਤੇ ਦੁਬਾਰਾ ਹੋਵੇਗਾ ਮਤਦਾਨ


Punjab

Punjab Election Update: ਅੱਜ 16 ਬੂਥਾਂ 'ਤੇ ਦੁਬਾਰਾ ਹੋਵੇਗਾ ਮਤਦਾਨ, ਭਲਕੇ ਆਉਣਗੇ ਨਤੀਜੇ

Live Punjabi TV Bureau

ਚੰਡੀਗੜ੍ਹ, 16 ਦਸੰਬਰ: ਪੰਜਾਬ ਰਾਜ ਚੋਣ ਕਮਿਸ਼ਨ ਦੇ ਹੁਕਮਾਂ ਤਹਿਤ ਅੱਜ, ਮੰਗਲਵਾਰ ਨੂੰ ਸੂਬੇ ਦੇ 5 ਜ਼ਿਲ੍ਹਿਆਂ ਦੇ 16 ਬੂਥਾਂ 'ਤੇ ਦੁਬਾਰਾ ਮਤਦਾਨ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਇਨ੍ਹਾਂ ਕੇਂਦਰਾਂ 'ਤੇ ਗੜਬੜੀ ਅਤੇ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤੋਂ ਬਾਅਦ ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ, ਜੋ ਸ਼ਾਮ 4 ਵਜੇ ਤੱਕ ਜਾਰੀ ਰਹੇਗੀ।ਇਨ੍ਹਾਂ ਵੋਟਾਂ ਦੀ ਗਿਣਤੀ ਕੱਲ੍ਹ ਯਾਨੀ 17 ਦਸੰਬਰ 2025 ਨੂੰ ਆਮ ਵੋਟਾਂ ਦੀ ਗਿਣਤੀ ਦੇ ਨਾਲ ਹੀ ਹੋਵੇਗੀ। ਪ੍ਰਸ਼ਾਸਨ ਨੇ ਸ਼ਾਂਤੀਪੂਰਨ ਮਤਦਾਨ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ।

ਕਮਿਸ਼ਨ ਵੱਲੋਂ ਹੇਠ ਲਿਖੀਆਂ ਥਾਵਾਂ 'ਤੇ ਦੁਬਾਰਾ ਚੌਣਾਂ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ:-

1. ਬਲਾਕ ਸੰਮਤੀ ਅਟਾਰੀ, ਜ਼ੋਨ ਨੰ. 08 (ਖਾਸਾ) (ਬੂਥ ਨੰ. 52,53,54,55) ਅਤੇ ਜ਼ੋਨ ਨੰ. 17 (ਵਰਪਾਲ ਕਲਾਂ) (ਬੂਥ ਨੰ. 90,91,93,94,95)-ਜ਼ਿਲ੍ਹਾ ਅੰਮ੍ਰਿਤਸਰ।

2. ਬਲਾਕ ਸੰਮਤੀ ਚੰਨਣਵਾਲ (ਜ਼ੋਨ ਨੰ. 04), ਪਿੰਡ ਰਾਏਸਰ ਪਟਿਆਲਾ (ਬੂਥ ਨੰ. 20)- ਜ਼ਿਲ੍ਹਾ ਬਰਨਾਲਾ।

3. ਬਲਾਕ ਕੋਟ ਭਾਈ, ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪਿੰਡ ਬਬਾਨੀਆ (ਬੂਥ ਨੰ. 63 ਅਤੇ 64) ਅਤੇ ਪਿੰਡ ਮਧੀਰ (ਬੂਥ ਨੰ. 21 ਅਤੇ 22)

4. ਪਿੰਡ ਚੰਨ੍ਹੀਆਂ (ਪੋਲਿੰਗ ਸਟੇਸ਼ਨ 124)- ਜ਼ਿਲ੍ਹਾ ਗੁਰਦਾਸਪੁਰ

5. ਪੋਲਿੰਗ ਬੂਥ 72, ਪੰਚਾਇਤ ਸੰਮਤੀ ਭੋਗਪੁਰ (ਜ਼ੋਨ ਚੀਨ. 4) – ਜ਼ਿਲ੍ਹਾ ਜਲੰਧਰ


Punjab Election Update Re voting Will Be Held At 16 Booths Today Results Will Be Out Tomorrow


Popular Posts
Just Now