ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

ਖਰੜ ਚੋਣ ਨਤੀਜੇ - ਸਿਓਂਕ ਤੇ ਬੜੀ ਕਰੋਰਾਂ 'ਚ AAP ਦੀ ਵੱਡੀ ਜਿੱਤ

ਖਰੜ ਚੋਣ ਨਤੀਜੇ - ਸਿਓਂਕ ਤੇ ਬੜੀ ਕਰੋਰਾਂ 'ਚ AAP ਦੀ ਵੱਡੀ ਜਿੱਤ


Punjab

ਖਰੜ ਚੋਣ ਨਤੀਜੇ : ਸਿਓਂਕ ਤੇ ਬੜੀ ਕਰੋਰਾਂ 'ਚ AAP ਦੀ ਵੱਡੀ ਜਿੱਤ 

ਖਰੜ, 17 ਦਸੰਬਰ: ਖਰੜ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਵੋਟ ਗਿਣਤੀ ਦੌਰਾਨ ਆਮ ਆਦਮੀ ਪਾਰਟੀ (AAP) ਨੇ ਵੱਡੀ ਸਿਆਸੀ ਬੜਤ ਹਾਸਲ ਕੀਤੀ ਹੈ। ਖਰੜ ਦੇ ਦੋ ਅਹਿਮ ਜ਼ੋਨ—ਸਿਓਂਕ ਅਤੇ ਬੜੀ ਕਰੋਰਾਂ—ਵਿੱਚ ‘ਆਪ’ ਦੇ ਉਮੀਦਵਾਰਾਂ ਨੇ ਜਿੱਤ ਦਰਜ ਕਰਕੇ ਵਿਰੋਧੀ ਧਿਰਾਂ ਨੂੰ ਪਿੱਛੇ ਛੱਡ ਦਿੱਤਾ। ਦੋਵੇਂ ਸੀਟਾਂ ‘ਤੇ ਅਕਾਲੀ ਦਲ ਅਤੇ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਸਿਓਂਕ ਜ਼ੋਨ ਤੋਂ ਜਸਪਾਲ ਕੌਰ ਨੇ ਜਿੱਤੀ ਬਾਜ਼ੀ

ਸਿਓਂਕ ਜ਼ੋਨ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਜਸਪਾਲ ਕੌਰ ਨੇ ਮੁਕਾਬਲਾ ਆਪਣੇ ਨਾਮ ਕੀਤਾ। ਵੋਟਾਂ ਦੇ ਅੰਤਿਮ ਨਤੀਜਿਆਂ ਅਨੁਸਾਰ ਜਸਪਾਲ ਕੌਰ ਨੇ ਆਪਣੇ ਨੇੜਲੇ ਵਿਰੋਧੀ ਅਕਾਲੀ ਦਲ ਦੀ ਉਮੀਦਵਾਰ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ।

ਵੋਟਾਂ ਦਾ ਵੇਰਵਾ ਇਸ ਪ੍ਰਕਾਰ ਰਿਹਾ:

  • ਜਸਪਾਲ ਕੌਰ (AAP) – 568 ਵੋਟਾਂ

  • ਸੁਖਵਿੰਦਰ ਕੌਰ (SAD) – 492 ਵੋਟਾਂ

  • ਰਾਣੀ ਕੌਰ (ਕਾਂਗਰਸ) – 292 ਵੋਟਾਂ

ਬੜੀ ਕਰੋਰਾਂ ਜ਼ੋਨ ਵਿੱਚ ਪਰਮਜੀਤ ਸਿੰਘ ਦੀ ਮਜ਼ਬੂਤ ਜਿੱਤ

ਦੂਜੇ ਪਾਸੇ ਬੜੀ ਕਰੋਰਾਂ ਜ਼ੋਨ ਵਿੱਚ ਵੀ ਆਮ ਆਦਮੀ ਪਾਰਟੀ ਨੇ ਆਪਣੀ ਪਕੜ ਸਾਬਤ ਕੀਤੀ। ਇੱਥੋਂ ‘ਆਪ’ ਦੇ ਉਮੀਦਵਾਰ ਪਰਮਜੀਤ ਸਿੰਘ ਨੇ ਇੱਕਪੱਖੀ ਮੁਕਾਬਲੇ ਵਿੱਚ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ।

ਨਤੀਜਿਆਂ ਮੁਤਾਬਕ:

  • ਪਰਮਜੀਤ ਸਿੰਘ (AAP) – 932 ਵੋਟਾਂ ਦੇ ਫਰਕ ਨਾਲ ਜੇਤੂ

  • ਹੰਸ ਰਾਜ (SAD) – 911 ਵੋਟਾਂ

  • ਅਮਰੀਕ ਸਿੰਘ (BJP) – 168 ਵੋਟਾਂ

ਖਰੜ ਵਿੱਚ ‘ਆਪ’ ਦੀ ਸਿਆਸੀ ਪਕੜ ਹੋਈ ਮਜ਼ਬੂਤ

ਸਿਓਂਕ ਅਤੇ ਬੜੀ ਕਰੋਰਾਂ ਦੋਵੇਂ ਜ਼ੋਨਾਂ ਵਿੱਚ ਮਿਲੀ ਜਿੱਤ ਨਾਲ ਖਰੜ ਖੇਤਰ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ। ਨਤੀਜਿਆਂ ਤੋਂ ਸਾਫ਼ ਹੈ ਕਿ ਸਥਾਨਕ ਪੱਧਰ ‘ਤੇ ਵੋਟਰਾਂ ਨੇ ‘ਆਪ’ ਦੇ ਉਮੀਦਵਾਰਾਂ ‘ਤੇ ਭਰੋਸਾ ਜਤਾਇਆ ਹੈ।

Kharar Election Results AAP s Big Win In Sionk And Badi Crores


Popular Posts
Just Now