ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

CM ਮਾਨ ਨੇ ਵੰਡੇ 606 ਨਿਯੁਕਤੀ ਪੱਤਰ; ਬੋਲੇ - 'ਆਉਣ ਵਾਲੇ ਸਮੇਂ 'ਚ ਬੈਂਕ ਬੈਲੰਸ ਨਹੀਂ, ਸਗੋਂ ਪੜ੍ਹਾਈ ਤੈਅ ਕਰੇਗੀ ਕੌਣ ਹੈ ਅਮੀਰ'

CM-Mann-Distributed-606-Appointm


Punjab

CM ਮਾਨ ਨੇ ਵੰਡੇ 606 ਨਿਯੁਕਤੀ ਪੱਤਰ; ਬੋਲੇ - 'ਆਉਣ ਵਾਲੇ ਸਮੇਂ 'ਚ ਬੈਂਕ ਬੈਲੰਸ ਨਹੀਂ, ਸਗੋਂ ਪੜ੍ਹਾਈ ਤੈਅ ਕਰੇਗੀ ਕੌਣ ਹੈ ਅਮੀਰ'

ਚੰਡੀਗੜ੍ਹ, 3 ਜਨਵਰੀ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਨਵੇਂ ਸਾਲ 2026 ਦੀ ਸ਼ੁਰੂਆਤ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਤੋਹਫ਼ੇ ਨਾਲ ਕੀਤੀ ਹੈ। ਅੱਜ ਚੰਡੀਗੜ੍ਹ ਵਿਖੇ ਹੋਏ 'ਮਿਸ਼ਨ ਰੁਜ਼ਗਾਰ' ਦੇ ਪਹਿਲੇ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਦੇ 606 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ (Appointment Letters) ਵੰਡੇ। ਇਸ ਮੌਕੇ ਉਨ੍ਹਾਂ ਨੇ ਇੱਕ ਵੱਡਾ ਅੰਕੜਾ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਹੁਣ ਤੱਕ 61,281 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੀ ਹੈ।

"ਪੂਰਾ ਪੰਜਾਬ ਮੇਰਾ ਪਰਿਵਾਰ ਹੈ"

ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ, "ਮੇਰੇ ਲਈ ਪੂਰਾ ਪੰਜਾਬ ਹੀ ਮੇਰਾ ਪਰਿਵਾਰ ਹੈ। ਅੱਜ ਜਦੋਂ ਮੈਂ ਤੁਹਾਨੂੰ ਨਿਯੁਕਤੀ ਪੱਤਰ ਫੜਾ ਰਿਹਾ ਹਾਂ ਤਾਂ ਮੈਨੂੰ ਉਨੀ ਹੀ ਖੁਸ਼ੀ ਹੋ ਰਹੀ ਹੈ, ਜਿੰਨੀ ਤੁਹਾਡੇ ਮਾਪਿਆਂ ਨੂੰ ਹੋ ਰਹੀ ਹੈ। ਮੈਨੂੰ ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਮੇਰੇ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਨੌਕਰੀ ਮਿਲੀ ਹੋਵੇ।"

ਅਮੀਰੀ ਦੀ ਨਵੀਂ ਪਰਿਭਾਸ਼ਾ

ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਇੱਕ ਅਹਿਮ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਮਾਜ ਦੀ ਸੋਚ ਬਦਲੇਗੀ।: "ਆਉਣ ਵਾਲੇ ਦਿਨਾਂ ਵਿੱਚ ਅਮੀਰ ਉਸਨੂੰ ਨਹੀਂ ਮੰਨਿਆ ਜਾਵੇਗਾ ਜਿਸ ਦੇ ਬੈਂਕ ਖਾਤਿਆਂ ਵਿੱਚ ਪੈਸੇ ਹੋਣਗੇ ਜਾਂ ਜਿਸ ਕੋਲ ਵੱਡੀਆਂ ਕਾਰਾਂ ਹੋਣਗੀਆਂ। ਅਸਲ ਵਿੱਚ ਵੱਡਾ ਆਦਮੀ ਅਤੇ ਅਮੀਰ ਉਹ ਮੰਨਿਆ ਜਾਵੇਗਾ, ਜਿਸ ਕੋਲ ਉੱਚੀ ਪੜ੍ਹਾਈ ਅਤੇ ਗਿਆਨ ਹੋਵੇਗਾ।"

ਪਿਛਲੀਆਂ ਸਰਕਾਰਾਂ 'ਤੇ ਤਿੱਖੇ ਰਗੜੇ

ਇਸ ਮੌਕੇ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਅਤੇ ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਸਾਧਣ ਦਾ ਮੌਕਾ ਵੀ ਨਹੀਂ ਛੱਡਿਆ। ਉਨ੍ਹਾਂ ਤੰਜ਼ ਕੱਸਦਿਆਂ ਕਿਹਾ, "ਜਿਨ੍ਹਾਂ ਲੋਕਾਂ ਕੋਲ ਪਹਿਲਾਂ ਦਸਤਖਤ ਕਰਨ ਦੀ ਤਾਕਤ ਸੀ (ਸਾਬਕਾ ਮੁੱਖ ਮੰਤਰੀ/ਮੰਤਰੀ), ਉਨ੍ਹਾਂ ਨੇ ਉਹ ਕਲਮ ਸਿਰਫ਼ ਆਪਣੇ ਭਾਈ-ਭਤੀਜਿਆਂ ਅਤੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਦੇਣ ਲਈ ਵਰਤੀ। ਉਸ ਸਮੇਂ ਆਮ ਘਰਾਂ ਦੇ ਕਾਬਿਲ ਨੌਜਵਾਨ ਸਿਰਫ਼ ਚਿੱਠੀਆਂ ਦਾ ਇੰਤਜ਼ਾਰ ਹੀ ਕਰਦੇ ਰਹਿ ਗਏ, ਪਰ ਹੁਣ ਯੋਗਤਾ ਦੇ ਆਧਾਰ 'ਤੇ ਹਰ ਵਰਗ ਨੂੰ ਨੌਕਰੀ ਮਿਲ ਰਹੀ ਹੈ।"

CM Mann Distributed 606 Appointment Letters Said In The Coming Times Not Bank Balance But Education Will Decide Who Is Rich


Popular Posts
Just Now