ਪੜ੍ਹਾਈ ਜਾਰੀ ਰੱਖਣ ’ਤੇ ਅੜੀ ਗੋਲਡ ਮੈਡਲ ਜੇਤੂ ਧੀ ਨੂੰ ਪਿਓ ਨੇ ਕਹੀ ਨਾਲ ਵੱ/ਢਿ/ਆ
ਪੜ੍ਹਾਈ ਜਾਰੀ ਰੱਖਣ ’ਤੇ ਅੜੀ ਗੋਲਡ ਮੈਡਲ ਜੇਤੂ ਧੀ ਨੂੰ ਪਿਓ ਨੇ ਕਹੀ ਨਾਲ ਵੱ/ਢਿ/ਆ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਲੰਬੀ ਹਲਕੇ ਦੇ ਪਿੰਡ ਮਿੱਡਾ ਵਿਖੇ ਇਕ ਬਾਪ ਨੇ ਆਪਣੀ 18 ਸਾਲਾ ਧੀ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਲੜਕੀ ਮੁਹਾਲੀ ਵਿਖੇ ਪੜ੍ਹਾਈ ਕਰਦੀ ਸੀ ਜੋਕਿ ਪਿੰਡ ਮਿੱਡਾ ਵਿਖੇ ਆਈ ਹੋਈ ਸੀ। ਅੱਜ ਸਵੇਰੇ ਕਰੀਬ 6 ਵਜੇ ਪਿਤਾ ਨੇ ਆਪਣੇ ਘਰ ’ਚ ਲੜਕੀ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਓਧਰ, ਇਸ ਵਾਰਦਾਤ ਦਾ ਪਤਾ ਲਗਦਿਆਂ ਹੀ ਮੌਕੇ ’ਤੇ ਪੁੱਜੇ ਡੀਐਸਪੀ ਲੰਬੀ ਅਤੇ ਥਾਣਾ ਕਬਰਵਾਲਾ ਪੁਲਿਸ ਵੱਲੋਂ ਲਾਸ਼ ਨੂੰ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ। ਇਕੱਤਰ ਜਾਣਕਾਰੀ ਅਨੁਸਾਰ ਹਰਪਾਲ ਸਿੰਘ ਜੋ ਕਿ 28 ਕਿਲੇ ਜ਼ਮੀਨ ਦਾ ਮਾਲਕ ਹੈ ਤੇ ਉਸਦੀ ਬੇਟੀ ਚਮਨਦੀਪ ਕੌਰ ਮੋਹਾਲੀ ਵਿਖੇ ਬੀਕਾਮ ਦੀ ਪੜ੍ਹਾਈ ਕਰਦੀ ਸੀ ਜੋ ਉੱਥੇ ਇਕ ਪੀਜੀ ’ਚ ਰਹਿੰਦੀ ਸੀ। ਬਾਪ ਨਹੀਂ ਚਾਹੁੰਦਾ ਸੀ ਕਿ ਬੇਟੀ ਪੜ੍ਹਾਈ ਜਾਰੀ ਰੱਖੇ, ਕਿਉਂਕਿ ਬਾਪ ਸੌੜੀ ਸੋਚ ਦਾ ਮਾਲਕ ਅਤੇ ਜ਼ਮਾਨੇ ਤੋਂ ਡਰਦਾ ਸੀ ਪਰ ਬੇਟੀ ਅਤੇ ਉਸਦੀ ਮਾਤਾ ਪੜ੍ਹਾਈ ਜਾਰੀ ਰੱਖਣ ਦੇ ਹੱਕ ’ਚ ਸਨ। ਪਿੰਡ ਵਾਲਿਆਂ ਦੇ ਬਿਆਨਾਂ ਮੁਤਾਬਿਕ ਬੇਟੀ ਚਮਨਪ੍ਰੀਤ ਕੌਰ ਬਹੁਤ ਹੀ ਸਿਆਣੀ ਤੇ ਸੁਘੜ ਵਿਚਾਰਾਂ ਵਾਲੀ ਲੜਕੀ ਸੀ ਅਤੇ ਪੜ੍ਹਾਈ ’ਚ ਵੀ ਬਹੁਤ ਜ਼ਿਆਦਾ ਹੁਸ਼ਿਆਰ ਸੀ ਤੇ ਵੇਟ ਲਿਫਟਿੰਗ ’ਚ ਉਸਨੇ ਗੋਲਡ ਮੈਡਲ ਪ੍ਰਾਪਤ ਕੀਤਾ ਸੀ।
Father murdered daughter