ਮਨਪ੍ਰੀਤ ਬਾਦਲ ਦਾ ਵੜਿੰਗ ‘ਤੇ ਸ਼ਬਦੀ ਹਮਲਾ, ਕੀਤੀ ਵਿਵਾਦਿਤ ਟਿੱਪਣੀ… ਲਗਾਏ ਵੱਡੇ ਇਲਜ਼ਾਮ
ਮਨਪ੍ਰੀਤ ਬਾਦਲ ਦਾ ਵੜਿੰਗ ‘ਤੇ ਸ਼ਬਦੀ ਹਮਲਾ, ਕੀਤੀ ਵਿਵਾਦਿਤ ਟਿੱਪਣੀ… ਲਗਾਏ ਵੱਡੇ ਇਲਜ਼ਾਮ
ਪੰਜਾਬ ਦੇ ਸਾਬਕਾ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਤਿੱਖਾ ਹਮਲਾ ਕੀਤਾ ਹੈ। ਬਾਦਲ ਨ ਰਾਜਾ ਵੜਿੰਗ ਬਾਰੇ ਟਿੱਪਣੀਆਂ ਕਰਦੇ ਹੋਏ ਕਿਹਾ ਹੈ ਕਿ ਤੁਸੀਂ ਤੈਅ ਕਰੋਂ ਕਿ ਤੁਹਾਡਾ ਗਿੱਦੜਾਂ ਦੇ ਝੁਮਰੇ ਚ ਆਉਂਦਾ ਹੈ ਜਾਂ ਸ਼ੇਰਾਂ ਦੇ ਝੁਮਰੇ ਚ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵੜਿੰਗ ਨੇ ਨਾ ਸਿਰਫ਼ ਬੱਸ ਬਾਡੀਜ਼ ‘ਚ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਕੀਤਾ ਹੈ, ਸਗੋਂ ਨਸ਼ਾ ਵੇਚਣ ਵਾਲਿਆਂ ਤੇ ਅਪਰਾਧੀਆਂ ਨਾਲ ਵੀ ਮਿਲੀਭੁਗਤ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਰਾਜਾ ਵੜਿੰਗ ਦਾ ਨਾਮ ਅਜਿਹਾ ਕਈ ਕਾਰਨਾਮਿਆਂ ਨਾਲ ਜੁੜਿਆ ਹੋਇਆ ਹੈ। ਉਹ ਕਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੁਆਫ਼ੀ ਮੰਗਦਾ ਹੈ ਤੇ ਕਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੋਂ, ਫਿਰ ਵੀ ਬਚ ਨਿਕਲਣ ‘ਚ ਕਾਮਯਾਬ ਹੋ ਜਾਂਦਾ ਹੈ। ਇਹ ਗੰਭੀਰ ਦੋਸ਼ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਲਗਾਇਆ ਸੀ।ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਦੋਂ ਹਰੀਕੇ ਕਲਾਂ ਦੇ ਸਰਪੰਚ ਤੋਂ 5 ਕਿਲੋ ਅਫੀਮ ਜ਼ਬਤ ਕੀਤੀ ਗਈ ਸੀ, ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਵੀ ਇਸ ਮਾਮਲੇ ‘ਚ ਸਾਹਮਣੇ ਆਇਆ ਸੀ, ਪਰ ਉਨ੍ਹਾਂ ਦੇ ਪਰਿਵਾਰ ਦੇ ਇੱਕ ਐਸਪੀ ਪੱਧਰ ਦੇ ਅਧਿਕਾਰੀ ਨੇ ਉਸ ਮਾਮਲੇ ‘ਚ ਬਚਾਇਆ ਸੀ। ਜੇਕਰ ਉਹ ਐਸਪੀ ਪੱਧਰ ਦਾ ਅਧਿਕਾਰੀ ਨਾ ਹੁੰਦਾ, ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਸ ਮਾਮਲੇ ਵਿੱਚ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ।ਮਨਪ੍ਰੀਤ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਪੋਸਟ ਕੀਤੀ, ਜਿਸ ‘ਚ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਕੋਲ ਇਨ੍ਹਾਂ ਦੋਸ਼ਾਂ ਦੇ ਸਮਰਥਨ ਲਈ ਸਬੂਤ ਹਨ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਰਾਜਾ ਨੇ ਗਿੱਦੜਬਾਹਾ ਚੋਣਾਂ ਦੌਰਾਨ ਮੇਰੇ ਕੋਲ ਮਦਦ ਮੰਗਦੇ ਹੋਏ ਕਿਹਾ ਕਿ ਅਕਾਲੀ ਆਗੂ ਉਸ ਨੂੰ ਕੁੱਟਣਗੇ। ਜੇਕਰ ਤੁਸੀਂ ਮੇਰੇ ਨਾਲ ਰਹੋਗੇ ਤਾਂ ਬਚਾਅ ਰਹੇਗਾ।
Statement amarinder singh raja warring