ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਪਿੰਡ ਟੁਰਨਾ ਦਾ ਇਤਿਹਾਸਕ ਫੈਸਲਾ, ਪਿੰਡ ਦੇ ਸਾਰੇ ਗੁਰਦੁਆਰੇ ਬੰਦ ਕਰਕੇ ਇੱਕ 'ਚ ਕੀਤਾ ਪਾਵਨ ਸਰੂਪਾਂ ਦਾ ਪ੍ਰਕਾਸ਼......

The-historical-decision-of-the-v


LPTV / Chandigarh

ਧਰਮ ਜਾਤ-ਪਾਤ ਵੰਡੀਆਂ ਨਹੀਂ ਸਿਖਾਉਂਦਾ ਪਰ ਸਮਾਜ ਨੇ ਧਰਮ ਨੂੰ ਜਾਤ-ਪਾਤ ਦੇ ਆਧਾਰ ਤੇ ਵੰਡ ਲਿਆ ਹੈ। ਸਾਡੇ ਗੁਰਦਵਾਰਾ ਸਾਹਿਬ, ਮੰਦਿਰ, ਮਸਜਿਦ ਹਰ ਜਗ੍ਹਾਂ ਬਰਾਬਰੀ ਦੇ ਨਾਮ ‘ਤੇ ਬਣਾ ਲਏ। ਅਕਸਰ ਅਸੀਂ ਪਿੰਡਾਂ ਵਿੱਚ ਅਲੱਗ-ਅਲੱਗ ਕਈ ਗੁਰਦਵਾਰਾ ਸਾਹਿਬ ਦੇਖਦੇ ਹਾਂ ਤੇ ਬਹੁਤ ਜਗ੍ਹਾਂ ਬਿਰਾਦਰੀ ਦੇ ਨਾਮ ਤੇ ਗੁਰਦਵਾਰਾ ਸਾਹਿਬ ਬਣੇ ਹੁੰਦੇ ਹਨ। ਲੇਕਿਨ ਅੱਜ ਤੁਹਾਨੂੰ ਜਲੰਧਰ ਦੇ ਪਿੰਡ ਟੁਰਨਾ ਦੀ ਮਿਸਾਲ ਦਿਖਾਵਾਂਗੇ ਜਿੰਨ੍ਹਾਂ ਨੇ ਜਾਤ-ਬਿਰਾਦਰੀ ਤੋਂ ਉਪਰ ਉਠ ਕੇ ਭਾਈਚਾਰਕ ਸਾਂਝ ਪੈਦਾ ਕਰਦਿਆਂ ਸ਼ਲਾਘਾਯੋਗ ਤੇ ਇਤਿਹਾਸਿਕ ਫੈਸਲਾ ਕੀਤਾ ਹੈ। ਪਿੰਡ ਦੇ ਲੋਕਾਂ ਦੇ ਇਸ ਫੈਸਲੇ ਦੀ ਤਾਰੀਫ਼ ਕਰਦਿਆਂ ਤੁਸੀ ਵੀ ਵਾਹ-ਵਾਹ ਕਹਿ ਉਠੋਗੇ।

ਜਲੰਧਰ ਦੇ ਪਿੰਡ ਟੁਰਨਾ ਦੇ ਲੋਕਾਂ ਨੇ ਪਿੰਡ ਵਿੱਚ ਬਣੇ ਤਿੰਨ ਗੁਰਦਵਾਰਾ ਸਾਹਿਬ ਵਿੱਚੋਂ ਦੋ ਗੁਰਦਾਵਾਰਾ ਸਾਹਿਬ ਨੂੰ ਬੰਦ ਕਰਕੇ ਪਿੰਡ ਵਿੱਚ ਇੱਕ ਗੁਰਦਾਵਾਰਾ ਸਾਹਿਬ ਵਿਖੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੈ। ਪੰਚਾਇਤ ਤੇ ਪੂਰੇ ਪਿੰਡ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਹੁਣ ਪਿੰਡ ਵਿੱਚ ਇੱਕ ਹੀ ਗੁਰੂ ਘਰ ਹੋਵੇਗਾ ਅਤੇ ਪਿੰਡ ਵਾਸੀ ਜਾਤ-ਪਾਤ ਨੂੰ ਪਿੱਛੇ ਛੱਡ ਇਸੇ ਗੁਰੂਘਰ ਵਿੱਚ ਨਤਮਸਤਕ ਹੋਣਗੇ।


ਪਿੰਡ ਵਾਸੀਆਂ ਮੁਤਾਬਕ ਉਹ ਪਹਿਲਾਂ ਹੀ ਇਹ ਚਾਹੁੰਦੇ ਸਨ ਕਿ ਪਿੰਡ ਵਿੱਚ ਇੱਕ ਹੀ ਗੁਰਦੁਆਰਾ ਸਾਹਿਬ ਹੋਵੇ ਕਿਉਂਕਿ ਇੱਕ ਸਮੇ ਤਿੰਨ ਗੁਰਦਵਾਰਾ ਸਾਹਿਬ ਤੋਂ ਚੱਲਦੀ ਅਲੱਗ-ਅਲੱਗ ਗੁਰਬਾਣੀ ਦੇ ਸਪੀਕਰ ਦੀ ਆਵਾਜ ਨੂੰ ਸਹੀ ਤਰੀਕੇ ਨਾਲ ਸਰਵਣ ਹੀ ਨਹੀਂ ਕੀਤਾ ਜਾ ਸਕਦਾ ਤੇ ਪਿੰਡ ਵਾਸੀ ਇਸ ਨੂੰ ਇੱਕ ਤਰ੍ਹਾਂ ਨਾਲ ਬੇਅਦਬੀ ਹੀ ਮੰਨਦੇ ਹਨ।


ਜ਼ਿਕਰਯੋਗ ਹੈ ਕਿ ਇਸ ਫੈਸਲੇ ਤੋਂ ਬਾਅਦ ਪਿੰਡ ਵਾਸੀਆਂ ਨੇ ਬੜੀ ਸ਼ਰਧਾ ਨਾਲ ਦੂਸਰੇ ਦੋ ਗੁਰਦਵਾਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸਤਿਕਾਰ ਸਾਹਿਤ ਇਸ ਗੁਰਦਵਾਰਾ ਸਾਹਿਬ ਵਿੱਚ ਪਹੁੰਚਾਇਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋਈਆਂ ਤੇ ਹਰ ਕਿਸੇ ਨੇ ਟੁਰਨਾ ਪਿੰਡ ਵਾਸੀਆਂ ਦਾ ਤਹਿ ਦਿਲੋ ਸਤਿਕਾਰ ਕੀਤਾ।

The historical decision of the village of Turna was to close all the gurdwaras of the village and to illuminate the sacred forms in one


Popular Posts
Just Now