ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਪੰਜਾਬ 'ਚ ਅੱਜ ਬਿਜਲੀ ਦੇ ਲੰਬੇ ਕੱਟ- ਕਈ ਇਲਾਕਿਆਂ 'ਚ ਸਪਲਾਈ ਰਹੇਗੀ ਠੱਪ; ਜਾਣੋ ਸਮਾਂ ਤੇ ਸੂਚੀ

Long-Power-Cuts-In-Punjab-Today-


Punjab

ਪੰਜਾਬ 'ਚ ਅੱਜ ਬਿਜਲੀ ਦੇ ਲੰਬੇ ਕੱਟ: ਕਈ ਇਲਾਕਿਆਂ 'ਚ ਸਪਲਾਈ ਰਹੇਗੀ ਠੱਪ; ਜਾਣੋ ਸਮਾਂ ਤੇ ਸੂਚੀ

ਪੰਜਾਬ: ਬਿਜਲੀ ਦੀਆਂ ਲਾਈਨਾਂ ਅਤੇ ਟ੍ਰਾਂਸਫਾਰਮਰਾਂ ਦੀ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਦੇ ਚੱਲਦਿਆਂ ਅੱਜ, 10 ਮਾਰਚ ਨੂੰ ਸੂਬੇ ਦੇ ਕਈ ਪ੍ਰਮੁੱਖ ਹਿੱਸਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਪਾਵਰਕੌਮ ਨੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।

ਲੁਧਿਆਣਾ (ਸਵੇਰੇ 10 ਤੋਂ ਸ਼ਾਮ 5 ਵਜੇ)

ਐਸ.ਡੀ.ਓ. ਸ਼ਿਵ ਕੁਮਾਰ ਅਨੁਸਾਰ 66 ਕੇ.ਵੀ. ਅਮਲਤਾਸ ਗ੍ਰਿਡ ਅਤੇ ਛਾਉਣੀ ਮੁਹੱਲਾ ਬਿਜਲੀ ਘਰ ਵਿਖੇ ਹੋਣ ਵਾਲੀ ਮੁਰੰਮਤ ਕਾਰਨ ਭੱਟੀਆਂ ਫੀਡਰ, ਜੈਨ ਫੀਡਰ, ਗਿਰਨਾਰ ਹੌਜ਼ਰੀ, ਬੀ.ਕੇ. ਫੀਡਰ, ਗੁਰੂ ਹਰਰਾਏ ਫੀਡਰ, ਆਕਟੇਵ ਅਤੇ ਕੁਤਬੇਵਾਲ ਫੀਡਰ ਦੀ ਸਪਲਾਈ ਬੰਦ ਰਹੇਗੀ। ਸੁਰੱਖਿਆ ਦੇ ਮੱਦੇਨਜ਼ਰ ਇਹ ਕੱਟ ਸ਼ਾਮ ਤੱਕ ਜਾਰੀ ਰਹੇਗਾ।

ਨੂਰਪੁਰਬੇਦੀ (ਸਵੇਰੇ 10 ਤੋਂ ਸ਼ਾਮ 4 ਵਜੇ)

ਤਖ਼ਤਗੜ੍ਹ ਉਪ-ਦਫ਼ਤਰ ਦੇ ਅਹਿਲਕਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬਜਰੂੜ ਸਬ-ਸਟੇਸ਼ਨ ਅਧੀਨ ਪੈਂਦੇ ਅਬਿਆਣਾ ਫੀਡਰ ਦੀਆਂ ਲਾਈਨਾਂ ਦੀ ਮੁਰੰਮਤ ਕਾਰਨ ਅਬਿਆਣਾ, ਨੰਗਲ, ਹਰੀਪੁਰ ਫੂਲੜੇ, ਟਿੱਬਾ ਟੱਪਰੀਆਂ, ਖੱਡ ਰਾਜਗਿਰੀ ਅਤੇ ਖੱਡ ਬਠਲੌਰ ਵਰਗੇ ਪਿੰਡਾਂ ਦੀ ਘਰੇਲੂ ਬਿਜਲੀ ਸਪਲਾਈ ਬੰਦ ਰਹੇਗੀ। ਕੰਮ ਦੇ ਹਿਸਾਬ ਨਾਲ ਸਮਾਂ ਘਟਾਇਆ ਜਾਂ ਵਧਾਇਆ ਵੀ ਜਾ ਸਕਦਾ ਹੈ।

ਨੰਗਲ (ਸਵੇਰੇ 10 ਤੋਂ ਸ਼ਾਮ 4:30 ਵਜੇ)

ਨੰਗਲ ਇਲਾਕੇ ਵਿੱਚ ਜਨਰਲ ਮੇਨਟੇਨੈਂਸ ਕਾਰਨ 11 ਕੇ.ਵੀ. ਗੋਹਲਣੀ ਫੀਡਰ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਕਾਰਨ ਛੋਟੇਵਾਲ, ਸਹਿਜੋਵਾਲ, ਹਾਜੀਪੁਰ, ਭੱਟੋਂ, ਗੋਹਲਣੀ, ਬੇਲਾਧਿਆਨੀ, ਸੰਗਤਪੁਰ, ਸੁਖਸਾਲ ਅਤੇ ਸੂਰੇਵਾਲ ਖੇਤਰਾਂ ਵਿੱਚ ਬਿਜਲੀ ਗੁਲ ਰਹੇਗੀ।

Long Power Cuts In Punjab Today Supply Will Remain Suspended In Many Areas Know The Time And List


Popular Posts
Just Now