ਗੰਨੇ ਦੀਆਂ ਕੀਮਤਾਂ ਤੇ ਬਕਾਇਆ ਰਾਸ਼ੀ ਲਈ ਕਿਸਾਨਾਂ ਨੇ ਕੀਤੇ ਹਾਈਵੇ ਜਾਮ
LPTV / Chandigarh
ਸੰਯੁਕਤ ਕਿਸਾਨ ਮੋਰਚਾ ਤੇ ਸਮੂਹ ਕਿਸਾਨ ਜਥੇਬੰਦੀਆਂ ਨੇ ਗੰਨੇ ਦੀਆਂ ਉਚਿਤ ਕੀਮਤਾਂ ਤੇ ਬਕਾਇਆ ਰਾਸ਼ੀ ਨੂੰ ਲੈ ਕੇ ਜਲੰਧਰ-ਲੁਧਿਆਣਾ ਹਾਈਵੇ ਜਾਮ ਕਰ ਦਿੱਤਾ ਹੈ। ਕਿਸਾਨ ਧੰਨੋਵਾਲੀ ਰੇਲਵੇ ਫਾਟਕ ਸਾਹਮਣੇ ਜੀਟੀ ਰੋਡ 'ਤੇ ਧਰਨੇ 'ਤੇ ਬੈਠ ਗਏ ਹਨ ਜਿਸ ਦੀ ਸ਼ੁਰੂਆਤ ਗੁਰੂ ਨਾਨਕ ਕਾਲਜ, ਲੋਹਾਰਾਂ ਦੀਆਂ ਲੜਕੀਆਂ ਵਲੋਂ ਸ਼ਬਦ ਗਾਇਨ ਰਾਹੀਂ ਕੀਤੀ ਗਈ ਹੈ। ਕਿਸਾਨਾਂ ਦੇ ਜਥੇ ਅਲੱਗ-ਅਲਗ ਜ਼ਿਲ੍ਹਿਆਂ, ਕਸਬਿਆਂ ਤੋਂ ਧਰਨੇ 'ਚ ਸ਼ਾਮਲ ਹੋ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਹਰਿਆਣਾ ਦੇ ਕਿਸਾਨਾਂ ਦੇ ਬਰਾਬਰ ਸਟੇਟ ਐਗਰੀਡ ਪ੍ਰਾਈਸ ਮਿਲੇ।
ਜ਼ਿਕਰਯੋਗ ਹੈ ਕਿ ਗੰਨੇ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਤੇ ਗੰਨੇ ਦੀਆਂ ਕੀਮਤਾਂ 'ਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਜਲੰਧਰ 'ਚ ਕਿਸਾਨਾਂ ਵੱਲੋ ਅਣਮਿੱਥੇ ਸਮੇਂ ਲਈ ਧਰਨਾ ਦੇਣ ਦੀ ਚਿਤਾਵਨੀ ਤੋਂ ਬਾਅਦ ਵੀਰਵਾਰ ਨੂੰ ਕੈਪਟਨ ਸਰਕਾਰ ਨੇ 15 ਰੁਪਏ ਪ੍ਰਤੀ ਕੁਇੰਟਲ ਰੇਟ ਵਧਾ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੜਾਈ ਸੀਜ਼ਨ, 2021-22 ਲਈ ਗੰਨੇ ਦੀਆਂ ਸਾਰੀਆਂ ਕੀਮਤਾਂ ਦੇ ਸਟੇਟ ਐਗਰ੍ਰੀਡ ਪ੍ਰਾਈਸ (SAP) 'ਚ ਪ੍ਰਤੀ ਕੁਇੰਟਲ 15 ਰੁਪਏ ਦਾ ਵਾਧਾ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ।
Farmers jammed highways for sugarcane prices and dues