ਪੰਜਾਬ ’ਚ ਬਦਲਿਆ ਮੌਸਮ ਦਾ ਮਿਜਾਜ਼, ਲੁਧਿਆਣਾ ਸਣੇ ਕਈ ਸ਼ਹਿਰਾਂ ’ਚ ਭਾਰੀ ਮੀਂਹ
LPTV / Chandigarh
ਅੱਜ ਦੁਪਹਿਰ 12 ਵਜੇ ਦੇ ਕਰੀਬ ਅਚਾਨਕ ਸ਼ੁਰੂ ਹੋਈ ਬਾਰਸ਼ ਤੋਂ ਬਾਅਦ ਮੌਸਮ ਦੇ ਮਿਜਾਜ਼ ਬਦਲ ਗਏ ਹਨ। 24 ਘੰਟੇ ਪਹਿਲਾਂ ਵਧੋ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਚਲ ਰਿਹਾ ਸੀ। ਬਾਰਸ਼ ਹੁੰਦੇ ਹੀ 5 ਡਿਗਰੀ ਪਾਰਾ ਡਿੱਗ ਕੇ 29 ਡਿਗਰੀ ਰਹਿ ਗਿਆ। ਘੱਟੋ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਤਕ ਰਿਹਾ। ਮੌਸਮ ਵਿਭਾਗ ਦੇ ਪੂਰਵਅਨੁਮਾਨ ਮੁਤਾਬਕ ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਇੰਝ ਹੀ ਰਹੇਗਾ। ਵਿਭਾਗ ਨੇ ਵੀਰਵਾਰ ਨੂੰ ਹੀ ਅਗਲੇ 24 ਘੰਟਿਆਂ ਵਿਚ ਬਾਰਸ ਦੀ ਸੰਭਾਵਨਾ ਪ੍ਰਗਟਾਈ ਸੀ।
ਦਰਅਸਲ ਹਫ਼ਤੇ ਦੇ ਸ਼ੁਰੂ ਤੋਂ ਲੈ ਕੇ ਲਗਪਗ ਰੋਜ਼ਾਨਾ ਪਾਕੇਟ ਰੇਨ ਹੋ ਰਹੀ ਸੀ। ਇਸ ਕਾਰਨ ਗਰਮੀ ਨਾਲ ਹੁੰਮਸ ਦਾ ਇਜਾਫਾ ਵੀ ਹੋਇਆ ਸੀ। ਇਹੀ ਕਾਰਨ ਹੈ ਕਿ ਹਵਾ ਵਿਚ ਨਮੀ ਦੀ ਮਾਤਰਾ ਵੀ 90 ਫੀਸਦ ਤੋਂ ਜ਼ਿਆਦਾ ਰਹੀ। ਦੂਜੇ ਪਾਸੇ ਮੌਸਮ ਵਿਭਾਗ ਨੇ ਪੱਛਮੀ ਗੜਬੜੀ ਦੇ ਕਾਰਨ ਹਫਤੇ ਦੇ ਆਖਰੀ ਦਿਨਾਂ ਵਿਚ ਬਦਲਾਅ ਦੇ ਸੰਕੇਤ ਦਿੱਤੇ ਸਨ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਬੱਦਲਵਾਈ, ਤੇਜ਼ ਹਵਾਵਾਂ ਅਤੇ ਬੂੰਦਾਬਾਂਦੀ ਦੀ ਸੰਭਾਵਨਾ ਹੈ। ਇਸ ਕਾਰਨ ਤਾਪਮਾਨ ਵਿਚ ਗਿਰਾਵਟ ਦਾ ਦੌਰ ਜਾਰੀ ਰਹੇਗਾ।
The mood of the weather has changed in Punjab heavy rain in many cities including Ludhiana