ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

ਕੈਬਨਿਟ 'ਚ ਕਈ ਨਵੇਂ ਮੰਤਰੀ ਹੋਣਗੇ ਸ਼ਾਮਲ, ਦੇਖੋ ਕਿੰਨਾ ਦੇ ਹੱਥੋਂ ਖੁਸੇਗੀ ਕੁਰਸੀ!

ਕੈਬਨਿਟ 'ਚ ਕਈ ਨਵੇਂ ਮੰਤਰੀ ਹੋਣਗੇ ਸ਼ਾਮਲ,  ਦੇਖੋ ਕਿੰਨਾ ਦੇ ਹੱਥੋਂ ਖੁਸ


LPTV / Chandigarh

ਪੰਜਾਬ ਦਾ ਮੁੱਖ ਮੰਤਰੀ ਬਦਲਣ ਮਗਰੋਂ ਹੁਣ ਸਭ ਦੀਆਂ ਨਜ਼ਰਾਂ ਮੰਤਰੀ ਮੰਡਲ ਉੱਪਰ ਹਨ। ਕਈ ਪੁਰਾਣੇ ਮੰਤਰੀਆਂ ਨੂੰ ਕੁਰਸੀ ਖੁੱਸਣ ਦਾ ਡਰ ਸਤਾ ਰਿਹਾ ਹੈ ਤੇ ਕਈ ਨਵੇਂ ਚਿਹਰਿਆਂ ਨੂੰ ਝੰਡੀ ਵਾਲੀ ਕਾਰ ਮਿਲਣ ਦੀ ਉਮੀਦ ਹੈ। ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਕਾਂਗਰਸ ਹਾਈਕਮਾਨ ਨਾਲ ਮੰਤਰੀ ਮੰਡਲ ਬਾਰੇ ਮੰਥਨ ਕੀਤਾ। ਕਾਂਗਰਸ ਹਾਈਕਮਾਨ ਨੇ ਨਵੇਂ ਮੁੱਖ ਮੰਤਰੀ ਨੂੰ ਹਦਾਇਤ ਕੀਤੀ ਹੈ ਕਿ ਵਜਾਰਤ ਵਿੱਚ ਨੌਜਵਾਨ ਚਿਹਰਿਆਂ ਨੂੰ ਅਹਿਮ ਥਾਂ ਦਿੱਤੀ ਜਾਵੇ ਪਰ ਪੁਰਾਣੇ ਲੀਡਰਾਂ ਨੂੰ ਅੱਖੋਂ ਪਰੋਖੇ ਨਾ ਕੀਤੇ ਜਾਵੇ। ਉਂਝ ਇਹ ਤੈਅ ਹੈ ਕੈਪਟਨ ਧੜੇ ਦੇ ਕੁਝ ਮੰਤਰੀਆਂ ਤੋਂ ਅਹੁਦਾ ਖੁੱਸ ਸਕਦਾ ਹੈ ਤੇ ਨਵਜੋਤ ਸਿੱਧੂ ਧੜੇ ਦੇ ਕੁਝ ਲੀਡਰਾਂ ਨੂੰ ਕੈਬਨਿਟ ਵਿੱਚ ਥਾਂ ਮਿਲ ਸਕਦੀ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਨਪ੍ਰੀਤ ਬਾਦਲ, ਰਜ਼ੀਆ ਸੁਲਤਾਨਾ, ਅਰੁਣਾ ਚੌਧਰੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਬਲਬੀਰ ਸਿੰਘ ਸਿੱਧੂ, ਸੁਖਬਿੰਦਰ ਸਿੰਘ ਸਰਕਾਰੀਆ ਦੇ ਅਹੁਦੇ ਬਰਕਰਾਰ ਰਹਿ ਸਕਦੇ ਹਨ ਪਰ ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਸਿੰਘ ਕਾਂਗੜ ਤੇ ਰਾਣਾ ਸੋਢੀ ’ਤੇ ਛਾਂਟੀ ਦੀ ਤਲਵਾਰ ਲਟਕੀ ਸਕਦੀ ਹੈ।

ਇਸ ਦੇ ਨਾਲ ਹੀ ਵਿਧਾਇਕ ਪਰਗਟ ਸਿੰਘ, ਸੰਗਤ ਸਿੰਘ ਗਿਲਜੀਆਂ, ਕੁਲਜੀਤ ਸਿੰਘ ਨਾਗਰਾ, ਰਾਜਾ ਵੜਿੰਗ ਤੇ ਨਵਤੇਜ ਚੀਮਾ ਆਦਿ ਲੀਡਰਾਂ ਵਿੱਚੋਂ ਕਈ ਕੈਬਨਿਟ ਮੰਤਰੀ ਬਣ ਸਕਦੇ ਹਨ। ਕੈਬਨਿਟ ਬਾਰੇ ਜਲਦ ਹੀ ਐਲਾਨ ਹੋ ਸਕਦਾ ਹੈ। ਇਸ ਲਈ ਕਈ ਲੀਡਰ ਹੁਣ ਤੋਂ ਹੀ ਦਿੱਲੀ ਜਾ ਬੈਠੇ ਹਨ। 

Many new ministers will be included in the cabinet


Popular Posts
Just Now