Navjot Sidhu ਦੇ ਅਸਤੀਫ਼ੇ ਮਗਰੋਂ ਅਰਚਨਾ ਪੂਰਨ ਸਿੰਘ ਦੀ ਕੁਰਸੀ ਨੂੰ ਖ਼ਤਰਾ! ਜਾਣੋ ਵਜ੍ਹਾ
September 29, 2021 / punjab
Lptv /
Chandigarh
ਨਵਜੋਤ ਸਿੰਘ ਸਿੱਧੂ ਨੇ ਕੁਝ ਸਮਾਂ ਪਹਿਲਾਂ ਦ ਕਪਿਲ ਸ਼ਰਮਾ ਸ਼ੋਅ ਛੱਡ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਪੋਲੀਟੀਕਲ ਕਰੀਅਰ 'ਤੇ ਧਿਆਨ ਦੇਣਾ ਸੀ। ਇਸ ਤੋਂ ਬਾਅਦ ਸਿੱਧੂ ਪੰਜਾਬ ਪੌਲੀਟਿਕਸ 'ਚ ਕਾਫੀ ਐਕਟਿਵ ਹਨ। ਹਾਲਾਂਕਿ ਮੰਗਲਵਾਰ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਗੱਲ ਨੂੰ ਆਧਾਰ ਬਣਾ ਕੇ ਅਰਚਨਾ ਪੂਰਨ ਸਿੰਘ ਲਈ ਇਸ ਨੂੰ ਇਕ ਮੌਕੇ ਦੀ ਤਰ੍ਹਾਂ ਪ੍ਰੈਜੈਂਟ ਕਰਦਿਆਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਖੂਬ ਮੀਮਸ ਬਣਾਏ ਹਨ।
ਕਿਸੇ ਨੇ ਕਿਹਾ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਸਭ ਤੋਂ ਜ਼ਿਆਦਾ ਅਪਸੈੱਟ ਅਰਚਨਾ ਹੈ ਤਾਂ ਕਿਸੇ ਨੇ ਕਿਹਾ ਹੁਣ ਉਨ੍ਹਾਂ ਦਾ ਕਰੀਅਰ ਸੰਕਟ 'ਚ ਹੈ। ਇਸ ਤਰ੍ਹਾਂ ਦੇ ਹੋਰ ਵੀ ਬੁਹਤ ਮਜ਼ੇਦਾਰ ਮਮੀਸ ਅਰਚਨਾ ਤੇ ਬਣੇ ਜੋ ਦੱਸ ਰਹੇ ਸਨ ਕਿ ਹੁਣ ਅਰਚਨਾ ਨੂੰ ਦ ਕਪਿਲ ਸ਼ਰਮਾ ਸ਼ੋਅ 'ਚੋਂ ਜਾਣਾ ਨਾ ਪੈ ਜਾਵੇ।
ਇਸ ਤਰ੍ਹਾਂ ਸਿੱਧੂ ਦੇ ਅਸਤੀਫ਼ੇ ਤੋਂ ਲੋਕ ਮਜ਼ਾਕ ਦੇ ਮੂਡ 'ਚ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਜੱਜ ਦੀ ਕੁਰਸੀ ਖਤਰੇ 'ਚ ਹੈ ਕਿਉਂਕਿ ਸਿੱਧੂ ਉੱਥੋਂ ਅਸਤੀਫ਼ਾ ਦੇਕੇ ਇੱਥੇ ਨਾ ਆ ਜਾਣ।
After the resignation of navjot sidhu archana puran singhs chair is in danger know the reason