ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਨਿਊਜ਼ੀਲੈਂਡ ‘ਚ ਵੱਸਦੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਲੱਖਾ ਪ੍ਰਵਾਸੀ ਇੱਕਠੇ ਹੋਣਗੇ ਪੱਕੇ

Good-news-for-the-Punjabis-livin


LPTV / Chandigarh

ਨਿਊਜ਼ੀਲੈਂਡ ਵਿੱਚ ਰਹਿੰਦੇ ਪੰਜਾਬੀਆਂ ਨੂੰ ਨਿਊਜ਼ੀਲੈਂਡ ਦੀ ਸਰਕਾਰ ਵੱਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਦਰਅਸਲ, ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਮਾਈਗ੍ਰੈਂਟਸ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਹੈ। ਇਮੀਗ੍ਰੇਸ਼ਨ ਵੱਲੋਂ ਰਾਹਤ ਦਿੰਦਿਆਂ “one of residency category – the resident visa 2021” ਦਾ ਐਲਾਨ ਕੀਤਾ ਗਿਆ ਹੈ। ਇਸ ਕੈਟਾਗਰੀ ਦੇ ਅਧੀਨ 1 ਲੱਖ 65 ਹਜ਼ਾਰ ਕੱਚੇ ਮਾਈਗ੍ਰੈਂਟਸ ਦਾ ਪੱਕੀ ਨਾਗਰਿਕਤਾ ਲੈਣ ਦਾ ਰਾਹ ਖੁੱਲ੍ਹ ਗਿਆ ਹੈ। ਦੱਸ ਦੇਈਏ ਕਿ ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਕੀਤੀ ਗਈ ਇਸ ਅਨਾਊਸਮੈਂਟ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਨਿਊਜ਼ੀਲੈਂਡ ਵਿੱਚ ਪੱਕੇ ਹੋਣ ਦਾ ਰਾਹ ਖੁੱਲ੍ਹ ਗਿਆ ਹੈ। ਇਸ ਅਨਾਊਸਮੈਂਟ ਤੋਂ ਬਾਅਦ ਉਨ੍ਹਾਂ ਲੋਕਾਂ ਲਈ ਉਮੀਦ ਦੀ ਕਿਰਨ ਜੱਗ ਗਈ ਹੈ ਜਿਹੜੇ ਲੰਮੇ ਸਮੇਂ ਤੋਂ ਨਿਊਜ਼ੀਲੈਂਡ ਦੇ ਬੰਦ ਪਏ PR ਸਿਸਟਮ ਤੋਂ ਨਾਰਾਜ਼ ਸਨ।

ਹਾਲਾਂਕਿ ਜਿਹੜੇ ਮਾਈਗ੍ਰੈਂਟਸ ਕੋਰੋਨਾ ਮਹਾਂਮਾਰੀ ਕਾਰਨ ਨਿਊਜ਼ੀਲੈਂਡ ਤੋਂ ਬਾਹਰ ਫਸੇ ਹੋਏ ਹਨ, ਉਨ੍ਹਾਂ ‘ਤੇ ਇਹ ਨਿਯਮ ਲਾਗੂ ਨਹੀਂ ਹੁੰਦਾ ਅਤੇ ਉਨ੍ਹਾਂ ਨੂੰ ਅਜੇ ਹੋਰ ਉਡੀਕ ਕਰਨੀ ਪੈ ਸਕਦੀ ਹੈ।

ਅਰਜ਼ੀ ਕਰਤਾ ਦੀ ਯੋਗਤਾ ਲਈ ਕੁਝ ਮਹੱਤਵਪੂਰਨ ਗੱਲਾਂ

– 29 ਸਤੰਬਰ 2021 ਵਾਲੇ ਦਿਨ ਨਿਊਜ਼ੀਲੈਂਡ ਵਿਚ ਮੌਜੂਦ ਹੋਣਾ ਜ਼ਰੂਰੀ
– ਨਿਊਜ਼ੀਲੈਂਡ ‘ਚ ਤਿੰਨ ਸਾਲ ਜਾਂ ਇਸ ਤੋਂ ਵੱਧ ਸਮੇਂ ਦੀ ਰਿਹਾਇਸ਼ ਹੋਵੇ ਜਾਂ ਘੱਟੋ-ਘੱਟ ਤਨਖਾਹ 27 ਡਾਲਰ ਪ੍ਰਤੀ ਘੰਟਾ ਦੀ ਦਰ ‘ਤੇ ਹੋਵੇ ਜਾਂ ਪੇਸ਼ਾਵਰ ਰਜਿਸਟਰੇਸ਼ਨ ਦਾ ਪਾਤਰ ਹੋਵੇ
– ਜਾਂ ਹੈੱਲਥ ਅਤੇ ਐਜੂਕੇਸ਼ਨ ਸੈਕਟਰ ‘ਚ ਨੌਕਰੀ ਹੋਵੇ
– ਜਾਂ ਪ੍ਰਾਇਮਰੀ ਇੰਡਸਟਰੀ (ਡੇਅਰੀ ,ਫਾਰਮਿੰਗ ਆਦਿ) ਵਿੱਚ ਵਿਸ਼ੇਸ਼ ਰੋਲ ਹੋਵੇ
– ਜਿਹੜੇ ਵੀਜ਼ਾ ਧਾਰਕ ਨਿਊਜੀਲੈੰਡ ‘ਚ critical workers ਦੇ ਤੌਰ ‘ਤੇ 6 ਮਹੀਨੇ ਜਾਂ ਉਸ ਤੋਂ ਵਧੇਰੇ ਸਮੇਂ ਲਈ ਕੰਮ ਕਰ ਰਹੇ ਹੋਣ 31 ਜੁਲਾਈ 2022 ਤੱਕ ਆਪਣੇ ਪਾਰਟਨਰਜ਼ ਅਤੇ ਡਿਪੈਨਡਟਜ ਨੂੰ ਵੀ ਆਪਣੀ ਐਪਲੀਕੇਸ਼ਨ ਵਿਚ ਸ਼ਾਮਿਲ ਕਰ ਸਕਣਗੇ।
– ਐਪਲੀਕੇਂਟਸ ਨੂੰ ਹੈੱਲਥ ਸਰਟੀਫਿਕੇਟ, ਪੁਲਿਸ ਕਲੀਅਰੈਂਸ, ਸਕਿਉਰਟੀ ਚੈੱਕ, ਗੁੱਡ ਕਰੈਕਟਰ ਵਰਗੇ ਮਾਪਦੰਡ ਪਹਿਲਾਂ ਵਾਂਗ ਹੀ ਪੂਰੇ ਕਰਨੇ ਪੈਣਗੇ।

Good news for the Punjabis living in New Zealand lakhs of immigrants will live together


Popular Posts
Just Now