ਸਿੱਧੂ-ਚੰਨੀ ਦੀ ਮੀਟਿੰਗ ਤੋਂ ਬਾਅਦ ਅਜ ਹੋਏਗੀ ਪ੍ਰੈਸ ਕਾਨਫਰੰਸ, ਹੋ ਸਕਦਾ ਵੱਡਾ ਐਲਾਨ
LPTV / Chandigarh
ਪੰਜਾਬ ਕਾਂਗਰਸ 'ਚ ਜਾਰੀ ਹਲਚਲ ਸੁਲਝਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਕਾਂਗਰਸ ਦੀ ਪ੍ਰੈੱਸ ਕਾਨਫਰੰਸ ਹੈ। ਸੂਤਰਾਂ ਮੁਤਾਬਕ ਚੰਨੀ ਸਰਕਾਰ ਨਵਜੋਤ ਸਿੱਧੂ ਦੇ ਅੱਗੇ ਝੁਕ ਗਈ ਹੈ। ਚੰਡੀਗੜ੍ਹ ਵਿੱਚ ਕੱਲ੍ਹ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਵਿਚਾਲੇ ਕਰੀਬ ਦੋ ਘੰਟੇ ਤਕ ਬੈਠਕ ਹੋਈ। ਅੱਜ ਕਾਂਗਰਸ ਪ੍ਰੈੱਸ ਕਾਨਫਰੰਸ ਕਰਕੇ ਚੰਨੀ ਤੇ ਸਿੱਧੂ ਦੀ ਮੀਟਿੰਗ 'ਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦੇਵੇਗੀ। ਪੰਜਾਬ 'ਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਸਿਆਸੀ ਘਮਸਾਣ 'ਚ ਫਿਲਹਾਲ ਸਿੱਧੂ ਹਾਈਕਮਾਨ ਦਾ ਭਰੋਸਾ ਜਿੱਤਦੇ ਦਿਖਾਈ ਦੇ ਰਹੇ ਹਨ।
ਕਿਆਸ ਹੈ ਕਿ ਸਿੱਧੂ ਦੀ ਮੰਗ ਤੇ ਪੰਜਾਬ ਦੇ ਡੀਜੀਪੀ ਤੇ ਐਡਵੋਕੇਟ ਜਨਰਲ ਨੂੰ ਬਦਲਣ ਦਾ ਰਾਹ ਸਾਫ਼ ਹੋ ਗਿਆ ਹੈ। ਇਸ ਲਈ ਸਿੱਧੂ ਦਾ ਅਸਤੀਫ਼ਾ ਨਾਮਨਜੂਰ ਕੀਤਾ ਜਾ ਸਕਦਾ ਹੈ। 3 ਮੈਂਬਰੀ ਕਮੇਟੀ ਵੱਡੇ ਮਸਲਿਆਂ 'ਤੇ ਹਫ਼ਤੇ 'ਚ ਦੋ ਵਾਰ ਮਿਲੇਗੀ। ਸੀਐਮ ਚੰਨੀ, ਸਿੱਧੂ ਤੇ ਹਰੀਸ਼ ਚੌਧਰੀ ਕਮੇਟੀ 'ਚ ਸ਼ਾਮਲ ਹੋਣਗੇ। ਉੱਥੇ ਹੀ ਹੁਣ ਹਰੀਸ਼ ਰਾਵਤ ਦੀ ਥਾਂ ਹਰੀਸ਼ ਚੌਧਰੀ ਨੂੰ ਪੰਜਾਬ ਦਾ ਪ੍ਰਭਾਰੀ ਬਣਾਇਆ ਜਾਵੇਗਾ।
After the meeting of Sidhu Channi a press conference will be held today a big announcement may be made