ਭਾਰੀ ਵਿਰੋਧ ਤੋਂ ਬਾਅਦ ਸੋਨੀਆ ਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਲਿਖ ਦਿੱਤੀ ਸਫ਼ਾਈ
LPTV / Chandigarh
ਪੰਜਾਬ ਵਿਧਾਨ ਸਭਾ ਚੋਣਾਂ 2022 ਸਿਰ ‘ਤੇ ਹਨ, ਜਿਸ ਨੂੰ ਲੈ ਕੇ ਸੂਬੇ ‘ਚ ਸਿਆਸੀ ਮਾਹੌਲ ਪੂਰਾ ਭਖਿਆ ਹੋਇਆ ਹੈ। ਅਜਿਹੇ ਵਿੱਚ ਵਿਧਾਇਕ, ਕਲਾਕਾਰ ਤੇ ਹੋਰ ਕਾਰਕੁੰਨਾਂ ਵਿੱਚ ਸਿਆਸੀ ਪਾਰਟੀਆਂ ‘ਚ ਸ਼ਾਮਲ ਹੋਣਾ ਜਾਂ ਇੱਕ ਪਾਰਟੀ ਛੱਡ ਦੂਜੀ ‘ਚ ਜਾਣਾ ਸੁਭਾਵਕ ਹੈ। ਅੱਜ ਕੱਲ ਇਹੀ ਮੁੱਦਾ ਗਰਮਾਇਆ ਹੋਇਆ ਹੈ ਤੇ ਨਾਂਅ ਉਛਾਲਿਆ ਜਾ ਰਿਹਾ ਹੈ ਅਦਾਕਾਰਾ ਸੋਨੀਆ ਮਾਨ ਦਾ। ਦਰਅਸਲ ਜਦੋਂ ਸੋਨੀਆ ਮਾਨ ਦੇ ਅਕਾਲੀ ਦਲ ‘ਚ ਸ਼ਾਮਲ ਹੋਣ ਦੀਆਂ ਅਫ਼ਵਾਹਾਂ ਬਾਹਰ ਆਉਣ ਲੱਗੀਆਂ।

ਬੱਸ ਉਦੋਂ ਤੋਂ ਹੀ ਸੋਨੀਆ ਕਿਸਾਨ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਦੀਆਂ ਅੱਖਾਂ ‘ਚ ਰੜਕਣ ਲੱਗ ਪਈ। ਸੋਨੀਆ ਦੇ ਵਿਰੋਧ ‘ਚ ਜੰਮ ਕੇ ਬਿਆਨਬਾਜ਼ੀ ਕੀਤੀ ਗਈ। ਤੇ ਇਸੇ ਦਰਮਿਆਨ ਸੋਨੀਆ ਦੀ ਇੱਕ ਪੁਰਾਣੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀ, ਜਿਸ ਵਿੱਚ ਉਹ ਕਹਿ ਰਹੀ ਹੈ ਕਿ ਜੇਕਰ ਉਹ ਕਿਸੇ ਸਿਆਸੀ ਪਾਰਟੀ ‘ਚ ਸ਼ਾਮਲ ਹੁੰਦੀ ਹੈ, ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਉਸ ਨੇ ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ ਨਾਲ ਦਗ਼ਾਬਾਜ਼ੀ ਕੀਤੀ ਹੈ।
After huge protest Sonia Mann wrote a post on social media