ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਜਾਣੋਂ ਵਰਜਿਆ, ਜਾਣੋ ਵਜ੍ਹਾ
LPTV / Chandigarh
ਅਮਰੀਕਾ ਨੇ ਭਾਰਤ ਤੇ ਪਾਕਿਸਤਾਨ ਲਈ ਦੂਜੇ ਤੇ ਤੀਜੇ ਪੱਧਰ ਦੀ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਅਮਰੀਕਾ ਵੱਲੋਂ ਐਡਵਾਈਜ਼ਰੀ ਵਿੱਚ ਅੱਤਵਾਦ ਤੇ ਸੰਪਰਦਾਇਕ ਹਿੰਸਾ ਦਾ ਹਵਾਲਾ ਦਿੱਤਾ ਗਿਆ ਹੈ। ਅਮਰੀਕੀ ਪ੍ਰਸ਼ਾਸਨ ਨੇ ਆਪਣੇ ਨਾਗਰਿਕਾਂ ਨੂੰ ਅਪਰਾਧ ਤੇ ਅੱਤਵਾਦ ਦਾ ਹਵਾਲਾ ਦਿੰਦੇ ਹੋਏ ਭਾਰਤ ਦੀ ਯਾਤਰਾ ਕਰਨ ਵਾਲਿਆਂ ਨੂੰ ਸਾਵਧਾਨੀ ਵਰਤਣ ਲਈ ਕਹਿਣ ਤੋਂ ਇਲਾਵਾ ਪਾਕਿਸਤਾਨ ਦੀ ਯਾਤਰਾ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ।
ਅਮਰੀਕੀ ਵਿਦੇਸ਼ ਵਿਭਾਗ ਨੇ ਭਾਰਤ ਨੂੰ ਇੱਕ ਐਡਵਾਈਜ਼ਰੀ ਜਾਰੀ ਕਰਕੇ ਅਮਰੀਕੀ ਨਾਗਰਿਕਾਂ ਨੂੰ ਅੱਤਵਾਦੀ ਖਤਰਿਆਂ ਤੇ ਨਾਗਰਿਕ ਅਸੰਤੋਸ਼ ਤੇ ਹਥਿਆਰਬੰਦ ਟਕਰਾਅ ਦੇ ਡਰ ਕਾਰਨ ਜੰਮੂ-ਕਸ਼ਮੀਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ।
ਐਡਵਾਈਜ਼ਰੀ 'ਚ ਕਿਹਾ ਗਿਆ ਹੈ, ''ਭਾਰਤੀ ਅਧਿਕਾਰੀ ਰਿਪੋਰਟ ਕਰਦੇ ਹਨ ਕਿ ਬਲਾਤਕਾਰ ਭਾਰਤ 'ਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਅਪਰਾਧਾਂ 'ਚੋਂ ਇੱਕ ਹੈ। ਸੈਰ-ਸਪਾਟਾ ਸਥਾਨਾਂ ਤੇ ਹੋਰ ਥਾਵਾਂ 'ਤੇ ਜਿਨਸੀ ਸ਼ੋਸ਼ਣ ਵਰਗੇ ਹਿੰਸਕ ਅਪਰਾਧ ਵੀ ਸਾਹਮਣੇ ਆਏ ਹਨ।’’ ਇਸ ਵਿੱਚ ਕਿਹਾ ਹੈ ਕਿ ਅਤਿਵਾਦੀ ਬਿਨਾ ਕਿਸੇ ਚੇਤਾਵਨੀ ਦੇ ਸੈਰ ਸਪਾਟੇ ਵਾਲੀ ਥਾਵਾਂ, ਟਰਾਂਸਪੋਰਟਾਂ, ਬਾਜ਼ਾਰ, ਮਾਲ ਤੇ ਸਰਕਾਰੀ ਸੰਸਥਾਵਾਂ ਉਤੇ ਹਮਲਾ ਕਰ ਸਕਦੇ ਹਨ।
Know the reason why America banned its citizens from going to India