ਚੰਨੀ ਸਰਕਾਰ ਦਾ ਕੈਪਟਨ ਦੇ ਕਰੀਬੀ ਨੂੰ ਵੱਡਾ ਝਟਕਾ
LPTV / Chandigarh
ਮੁੱਖ ਮੰਤਰੀ ਚਰਨਜੀਤ ਚੰਨੀ ਦੇ ਕਮਾਨ ਸੰਭਲਣ ਮਗਰੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ਦੀ ਵੱਡੇ ਅਹੁਦਿਆਂ ਲਗਾਤਾਰ ਛੁੱਟੀ ਹੋ ਰਹੀ ਹੈ। ਤਾਜ਼ਾ ਝਟਕਾ ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ ਨੂੰ ਲੱਗਾ ਹੈ। ਉਹ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਸਨ। ਸ਼ਰਮਾ ਨੂੰ ਕੈਪਟਨ ਦੇ ਮੁੱਖ ਮੰਤਰੀ ਬਣਨ ਮਗਰੋਂ ਪੀਆਰਟੀਸੀ ਦਾ ਚੇਅਰਮੈਨ ਬਣਾਇਆ ਗਿਆ ਸੀ। ਉਹ ਕੈਪਟਨ ਦੀ ਪਿਛਲੀ ਸਰਕਾਰ ’ਚ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਵੀ ਰਹੇ ਸੀ।
ਕੈਪਟਨ ਦੇ ਅਸਤੀਫੇ ਮਗਰੋਂ ਨਵੀਂ ਸਰਕਾਰ ਨੇ ਆਉਂਦਿਆਂ ਹੀ ਕੈਪਟਨ ਹਮਾਇਤੀ ਅਧਿਕਾਰੀਆਂ ਨੂੰ ਹਟਾ ਦਿੱਤਾ ਸੀ ਪਰ ਕੈਪਟਨ ਦੇ ਜੱਦੀ ਸ਼ਹਿਰ ਨਾਲ ਸਬੰਧਤ ਕੇਕੇ ਸ਼ਰਮਾ ਨੂੰ ਹਟਾਉਣ ’ਚ ਕਰੀਬ ਦੋ ਮਹੀਨੇ ਲਗਾ ਦਿੱਤੇ। ਮੰਨਿਆ ਜਾ ਰਿਹਾ ਕਿ ਅਗਲੇ ਦਿਨਾਂ ਵਿੱਚ ਹੋਰ ਕੈਪਟਨ ਹਮਾਇਤੀਆਂ ਤੋਂ ਅਹੁਦੇ ਖੁੱਸ ਸਕਦੇ ਹਨ।
ਹਾਸਲ ਜਾਣਕਾਰੀ ਮੁਤਾਬਕ ਸ਼ਰਮਾ ਦੀ ਥਾਂ ਸਤਵਿੰਦਰ ਸਿੰਘ ਚੈੜੀਆਂ ਨੂੰ ਪੀਆਰਟੀਸੀ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਸਮਰਥਕ ਹਨ ਤੇ ਉਨ੍ਹਾਂ ਦੇ ਇਲਾਕੇ ਨਾਲ ਸਬੰਧਤ ਹਨ। ਉਨ੍ਹਾਂ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲ਼ ਲਿਆ ਹੈ।
Channi governments big blow to Captains close friend