Big Breaking- 15 ਦਸੰਬਰ ਤੋਂ ਨਹੀਂ ਬਹਾਲ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ
LPTV / Chandigarh
ਸਰਕਾਰ ਨੇ ਓਮੀਕ੍ਰਨੋ ਦੇ ਖ਼ਤਰੇ ਨੂੰ ਦੇਖਦੇ ਹੋਏ 15 ਦਸੰਬਰ ਤੋਂ ਅੰਤਰਾਸ਼ਟਰੀ ਉਡਾਣਾਂ ਮੁੜ ਬਹਾਲ ਕਰਨ ਦਾ ਫ਼ੈਸਲਾ ਟਾਲ ਦਿੱਤਾ ਹੈ। ਕੋਵਿਡ ਦੇ ਨਵੇਂ ਵੇਰੀਐਂਟ ਓਮੀਕ੍ਰਨੋ ਦਾ ਖੌਫ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਓਮੀਕ੍ਰਨੋ ਦੇ ਚੱਲਦੇ 15 ਦਸੰਬਰ ਤੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਬਹਾਲ ਕਰਨ ਬਾਰੇ ਲਏ ਗਏ ਫੈਸਲੇ ਨੂੰ ਮੁਲਤਵੀ ਕਰਨਾ ਪਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਧਿਕਾਰੀਆਂ ਨੂੰ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ।
Big Breaking International flights will not be restored from December 15