ਟੇਬਲ ਟੈਨਿਸ ‘ਚਭਾਰਤ ਨੇ ਜਿੱਤਿਆ ਗੋਲਡ, ਸਿੰਗਾਪੁਰ ਨੂੰ ਫਾਈਨਲ ‘ਚ ਦਿੱਤੀ ਮਾਤ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ: ਭਾਰਤੀ ਖਿਡਾਰੀਆਂ ਦਾ ਕਾਮਨਵੈਲਥ ਗੇਮਸ 2022 ਵਿਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਦੇ ਤਮਗਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤ ਦੀ ਟੇਬਲ ਟੈਨਿਸ ਪੁਰਸ਼ ਟੀਮ ਨੇ ਫਾਈਨਲ ਵਿਚ ਸਿੰਗਾਪੁਰ ਨੂੰ 3-1 ਨਾਲ ਮਾਤ ਦੇ ਕੇ ਗੋਲਡ ਮੈਡਲ ਆਪਣੇ ਨਾਂ ਕਰ ਲਿਆ।
ਹਰਮੀਤ ਦੇਸਾਈ ਅਤੇ ਜੀ ਸਾਥੀਆਨ ਦੀ ਜੋੜੀ ਨੇ ਯੋਨ ਇਜਾਕ ਕਵੇਕ ਤੇ ਯੂ ਇਨ ਕੋਏਨ ਪਾਂਗ ਦੀ ਜੋੜੀ ਨੂੰ 13-11, 11-7, 11-5 ਨਾਲ ਹਰਾ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਸੈਮੀਫਾਈਨਲ ਵਿਚ ਨਾਈਜੀਰੀਆ ਦੇ ਵਿਸ਼ਵ ਰੈਂਕਿੰਗ ਵਿਚ 15ਵੇਂ ਸਥਾਨ ‘ਤੇ ਕਾਬਜ਼ ਖਿਡਾਰੀ ਅਰੁਣਾ ਕਾਦਰੀ ਨੂੰ ਹਰਾਉਣ ਵਾਲੇ ਸ਼ਰਤ ਪੁਰਸ਼ ਏਕਲ ਦੇ ਪਹਿਲੇ ਮੈਚ ਵਿਚ ਝੇ ਯੂ ਕਲਾਰੈਂਸਚੀਯੂ ਹਾਰ ਗਏ। ਸਿੰਗਾਪੁਰ ਦੇ ਖਿਡਾਰੀ ਨੇ ਉਨ੍ਹਾਂ ਨੂੰ 11-7 12-14, 11-3, 11-9 ਨਾਲ ਹਰਾਇਆ।ਵਿਸ਼ਵ ਰੈਂਕਿੰਗ ਵਿਚ 35ਵੇਂ ਸਥਾਨ ‘ਤੇ ਕਾਬਜ਼ ਜੀ ਸਾਥੀਆਨ ਨੇ ਇਸ ਦੇ ਬਾਅਦ ਪਾਂਗ ਨੂੰ 12-10, 7-11, 11-7, 11-4 ਨਾਲ ਹਰਾ ਕੇ ਮੁਕਾਬਲੇ ਵਿਚ ਭਾਰਤ ਦੀ ਵਾਪਸੀ ਕਰਾਈ। ਹਰਮੀਤ ਦੇਸਾਈ ਨੇ ਇਸ ਦੇ ਤੀਜੇ ਸਿੰਗਲ ਮੁਕਾਬਲੇ ਵਿਚ ਚੀਯੂ ਨੂੰ 11-8, 11-5, 11-6 ਨਾਲ ਹਰਾ ਕੇ ਸ਼ਰਤ ਦੀ ਹਾਰਤ ਦਾ ਬਦਲਾ ਲੈਣ ਦੇ ਨਾਲ ਭਾਰਤ ਨੂੰ ਮੁਕਾਬਲੇ ਵਿਚ ਸੋਨੇ ਦਾ ਤਮਗਾ ਦਿਵਾ ਦਿੱਤਾ।
Ghost or disease A group of female students in the school suddenly started killing the entire staff trembled after seeing the screams