ਮੂਸੇਵਾਲਾ ਦਾ ਫੈਨ ਵੇਟ ਲਿਫਟਰ ਵਿਕਾਸ ਠਾਕੁਰ, ਪੱਟ ‘ਤੇ ਥਾਪੀ ਮਾਰ ਮਨਾਇਆ ਜਿੱਤ ਦਾ ਜਸ਼ਨ, ਇਹ ਵੀ ਹੋਇਆ ਖ਼ੁਲਾਸਾ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ: ਬਰਮਿੰਘਮ ਵਿਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੂੰ ਚਾਂਦੀ ਦਾ ਤਗਮਾ ਜਿੱਤਣ ਵਾਲਾ ਵੇਟ ਲਿਫਟਰ ਵਿਕਾਸ ਠਾਕੁਰ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਤਮਗਾ ਸਮਾਰੋਹ ਦੌਰਾਨ ਵਿਕਾਸ ਠਾਕੁਰ ਨੇ ਮੂਸੇਵਾਲਾ ਦੇ ਅੰਦਾਜ਼ ‘ਚ ਪੱਟ ‘ਤੇ ਥਾਪੀ ਮਾਰ ਕੇ ਜਿੱਤ ਦਾ ਜਸ਼ਨ ਮਨਾਇਆ।
ਵਿਕਾਸ ਠਾਕੁਰ ਦੇ ਪਿਤਾ ਬ੍ਰਿਜਰਤ ਨੇ ਦੱਸਿਆ ਕਿ ਵਿਕਾਸ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਹੈ। ਉਹ ਉਸ ਦੇ ਗੀਤਾਂ ਨੂੰ ਜ਼ਿਆਦਾ ਸੁਣਦਾ ਰਿਹਾ ਹੈ। ਜਿਸ ਦਿਨ ਮੂਸੇਵਾਲਾ ਨੂੰ ਮਾਰਿਆ ਗਿਆ, ਉਹ ਬਹੁਤ ਨਿਰਾਸ਼ ਸੀ ਅਤੇ ਘੱਟੋ-ਘੱਟ 3 ਦਿਨਾਂ ਤਕ ਵਿਕਾਸ ਨੇ ਖਾਣਾ ਵੀ ਨਹੀਂ ਖਾਧਾ। ਅੱਜ ਵੀ ਜਦੋਂ ਵਿਕਾਸ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ ਤਾਂ ਉਸ ਨੇ ਮੂਸੇਵਾਲਾ ਦੇ ਅੰਦਾਜ਼ ‘ਚ ਪੱਟ ‘ਤੇ ਥਾਪੀ ਮਾਰ ਕੇ ਇਸ ਜਿੱਤ ਦਾ ਜਸ਼ਨ ਮਨਾਇਆ
ਵਿਕਾਸ ਠਾਕੁਰ ਨੇ ਰਾਸ਼ਟਰਮੰਡਲ ਖੇਡਾਂ ਵਿਚ ਆਪਣੀ ਹੈਟ੍ਰਿਕ ਪੂਰੀ ਕਰ ਲਈ ਹੈ। ਇਸ ਦੇ ਨਾਲ ਹੀ ਮਾਂ ਨਾਲ ਕੀਤਾ ਵਾਅਦਾ ਵੀ ਪੂਰਾ ਕੀਤਾ। ਵਿਕਾਸ ਠਾਕੁਰ ਨੇ ਆਪਣੀ ਮਾਂ ਨਾਲ ਵਾਅਦਾ ਕੀਤਾ ਸੀ ਕਿ ਫਾਈਨਲ ਉਸ ਦੀ ਮਾਂ ਦੇ ਜਨਮਦਿਨ ‘ਤੇ ਹੋਵੇਗਾ ਅਤੇ ਉਸੇ ਦਿਨ ਵਿਕਾਸ ਨੇ ਮਾਂ ਆਸ਼ਾ ਠਾਕੁਰ ਦੀ ਝੋਲੀ ‘ਚ ਮੈਡਲ ਪਾ ਕੇ ਉਸ ਦੀ ਇੱਛਾ ਪੂਰੀ ਕੀਤੀ। ਵਿਕਾਸ ਨੇ ਪਹਿਲਾਂ 2014 ਵਿੱਚ ਚਾਂਦੀ, 2018 ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ ਅਤੇ ਹੁਣ 2022 ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
Angry at the behavior of the Health Minister Raja Warding said It is not right to apologize for insulting the VC