ਹਾਕੀ ਵਿਸ਼ਵ ਕੱਪ ਦੀ ਜੇਤੂ ਟਰਾਫੀ ਪੰਜਾਬ ਪਹੁੰਚੀ, CM ਮਾਨ ਨੇ ਕੀਤਾ ਸਵਾਗਤ, ਸਾਰੇ ਖਿਡਾਰੀਆਂ ਨੂੰ ਦਿੱਤੀ ਸ਼ੁਭਕਾਮਨਾਵਾਂ
LPTV / Chandigarh
ਚੰਡੀਗੜ੍ਹ: ਭਾਰਤ ਅਗਲੇ ਸਾਲ ਰਾਸ਼ਟਰੀ ਖੇਡ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਅੱਜ ਵਿਸ਼ਵ ਕੱਪ ਜੇਤੂ ਟਰਾਫੀ ਪੰਜਾਬ ਪਹੁੰਚੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਸਵਾਗਤ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਉਮੀਦ ਹੈ ਕਿ 1975 ਦੀ ਤਰ੍ਹਾਂ ਇਹ ਟਰਾਫੀ ਭਾਰਤ ਦੀ ਗੋਦ 'ਚ ਆਵੇ। ਭਾਰਤ ਸਮੇਤ ਹੋਰ ਦੇਸ਼ਾਂ ਦੇ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ।
ਦੱਸ ਦੇਈਏ ਕਿ ਇਹ ਵੱਕਾਰੀ ਟਰਾਫੀ ਭੁਵਨੇਸ਼ਵਰ ਪਰਤਣ ਤੋਂ ਪਹਿਲਾਂ 12 ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਯਾਤਰਾ ਕਰੇਗੀ। ਟਰਾਫੀ ਪੱਛਮੀ ਬੰਗਾਲ, ਮਨੀਪੁਰ, ਅਸਾਮ, ਝਾਰਖੰਡ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਨਵੀਂ ਦਿੱਲੀ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ, ਕੇਰਲਾ ਅਤੇ ਕਰਨਾਟਕ ਦੇ 21 ਦਿਨਾਂ ਦੇ ਦੌਰੇ 'ਚ ਲੰਘੇਗੀ ਅਤੇ ਦਸੰਬਰ ਦੇ ਅਖੀਰ 'ਚ ਉੜੀਸਾ ਪਰਤੇਗੀ। ਇਹ 13 ਜਨਵਰੀ 2023 ਤੋਂ ਆਯੋਜਿਤ ਕੀਤਾ ਜਾਵੇਗਾ। ਵਿਸ਼ਵ ਕੱਪ ਖੇਡਿਆ ਜਾਵੇਗਾ।
The winning trophy of the Hockey World Cup reached Punjab CM Mann welcomed and wished all the players