ਕ੍ਰਿਕਟਰ ਹਰਭਜਨ ਸਿੰਘ ਦੇ ਨਾਂ ‘ਤੇ ਠੱਗੀ, ਫਰਜ਼ੀ ਅਕਾਊਂਟ ਬਣਾ ਕੇ ਮੰਗੇ ਪੈਸੇ
LPTV / Chandigarh
ਕ੍ਰਿਕਟਰ ਹਰਭਜਨ ਸਿੰਘ ਦੇ ਨਾਮ ‘ਤੇ ਠੱਗਾਂ ਨੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਹਰਭਜਨ ਸਿੰਘ ਭੱਜੀ ਦੇ ਨਾਂ ‘ਤੇ ਫਰਜ਼ੀ ਅਕਾਊਂਟ ਬਣਾ ਕੇ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਹਨ। ਠੱਗਾਂ ਵੱਲੋਂ ਇੰਸਟਾਗ੍ਰਾਮ ‘ਤੇ ਭੱਜੀ ਦੇ ਨਾਂ ‘ਤੇ ਅਕਾਊਂਟ ਬਣਾ ਕੇ ਆਡੀਓ ਸੰਦੇਸ਼ ਭੇਜੇ ਜਾ ਰਹੇ ਹਨ। ਇਸ ਨੂੰ ਲੈ ਕੇ ਅੰਤਰਰਾਸ਼ਟਰੀ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਲੋਕਾਂ ਨੂੰ ਸੰਧਾਂ ਰਹਿਣ ਲਈ ਕਿਹਾ ਹੈ।

ਇਸ ਫਰਜ਼ੀ ਅਕਾਊਂਟ ਮਾਮਲੇ ਦਾ ਪਤਾ ਲੱਗਦਿਆਂ ਹੀ ਹਰਭਜਨ ਸਿੰਘ ਨੇ ਸਖਤ ਨੋਟਿਸ ਲਿਆ ਹੈ। ਹਰਭਜਨ ਸਿੰਘ ਨੇ ਤੁਰੰਤ ਆਪਣੇ ਟਵਿੱਟਰ ਹੈਂਡਲ ‘ਤੇ ਇੱਕ ਮੈਸੇਜ ਸਾਂਝਾ ਕੀਤਾ ਹੈ ਜਿਸ ‘ਚ ਲਿਖਿਆ ਹੈ, ‘ਫਰਜ਼ੀ ਖਾਤਿਆਂ ਤੋਂ ਸਾਵਧਾਨ ਰਹੋ, ਜੇਕਰ ਕੋਈ ਤੁਹਾਨੂੰ harbhajan3 ਤੋਂ ਮੈਸੇਜ ਕਰਦਾ ਹੈ ਅਤੇ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਦਾ ਜਵਾਬ ਨਾ ਦਿਓ। ਉਹ ਤੁਹਾਡੇ ਤੋਂ ਪੈਸੇ ਮੰਗੇਗਾ ਅਤੇ ਇਹ ਫਰਜ਼ੀ ਖਾਤਾ ਹੈ।
In the name of cricketer Harbhajan Singh the fraudster created a fake account and asked for money