Asian Games- 50 ਮੀਟਰ ਰਾਈਫਲ ਮੁਕਾਬਲੇ ਚ ਭਾਰਤ ਨੇ ਜਿੱਤਿਆ ਗੋਲਡ ਮੈਡਲ, ਕੁੱਲ ਗਿਣਤੀ ਹੋਈ 27
LPTV / Chandigarh
ਸਪੋਰਟਸ ਡੈਸਕ: ਏਸ਼ੀਆਈ ਖੇਡਾਂ ਦਾ ਅੱਜ 6ਵੇਂ ਦਿਨ ਭਾਰਤ ਨੂੰ ਸ਼ੂਟਿੰਗ ਵਿਚ 2 ਤਮਗੇ ਮਿਲੇ ਹਨ। 50 ਮੀਟਰ ਰਾਈਫਲ 3 ਪੁਜ਼ੀਸ਼ਨ ਪੁਰਸ਼ ਟੀਮ ਮੁਕਾਬਲੇ ਵਿਚ ਸੋਨ ਤਮਗਾ ਜਿੱਤਿਆ। 10 ਮੀਟਰ ਏਅਰ ਪਿਸਟਲ ਮਹਿਲਾ ਟੀਮ ਈਵੈਂਟ ਵਿਚ ਭਾਰਤ ਨੂੰ ਚਾਂਦੀ ਦਾ ਤਮਗਾ ਮਿਲਿਆ। ਇਸ ਨਾਲ ਤਮਗਿਆਂ ਦੀ ਕੁੱਲ ਗਿਣਤੀ 27 ਹੋ ਗਈ ਹੈ। ਇਸ ਤੋਂ ਪਹਿਲਾਂ ਪੰਜਵੇਂ ਦਿਨ ਤੱਕ ਭਾਰਤ 6 ਸੋਨ, 8 ਚਾਂਦੀ ਤੇ 11 ਕਾਂਸੀ ਦੇ ਤਮਗਿਆਂ ਨਾਲ 5ਵੇਂ ਸਥਾਨ ‘ਤੇ ਰਿਹਾ ਸੀ। ਐਸ਼ਵਰਿਆ ਪ੍ਰਤਾਪ ਸਿੰਘ, ਸਵਪਨਿਲ ਅਤੇ ਅਖਿਲ ਦੀ ਤਿਕੜੀ ਨੇ ਸ਼ੂਟਿੰਗ ਵਿੱਚ ਕਮਾਲ ਕੀਤਾ। ਤਿੰਨਾਂ ਨੇ ਮਿਲ ਕੇ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ ਪੁਰਸ਼ ਟੀਮ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ। ਤਿੰਨਾਂ ਨੇ ਮਿਲ ਕੇ 1769 ਦਾ ਸਕੋਰ ਬਣਾਇਆ। ਚੀਨ ਦੀ ਲਿਨਸ਼ੂ, ਹਾਓ ਅਤੇ ਜੀਆ ਮਿੰਗ ਦੀ ਜੋੜੀ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਦੇ ਨਾਲ ਹੀ ਕੋਰੀਆਈ ਖਿਡਾਰੀਆਂ ਨੇ ਕਾਂਸੀ ਦਾ ਤਗਮਾ ਜਿੱਤਿਆ।
Asian Games India won the gold medal in the 50 meter rifle competition the total number was 27