ਭਾਰਤੀ ਟੀਮ ਨੇ World Cup 'ਚ ਵੱਡੀ ਰੁਕਾਵਟ ਨੂੰ ਕੀਤਾ ਪਾਰ, ICC ਟੂਰਨਾਮੈਂਟ 'ਚ ਨਿਊਜ਼ੀਲੈਂਡ ਖ਼ਿਲਾਫ਼ ਦਰਜ ਕੀਤੀ ਚੌਥੀ ਜਿੱਤ
LPTV / Chandigarh
ਸਪੋਸਟਸ ਡੈਸਕ: ਭਾਰਤੀ ਟੀਮ ਨੇ ਵਿਸ਼ਵ ਕੱਪ 'ਚ ਨਿਊਜ਼ੀਲੈਂਡ ਦੀ ਵੱਡੀ ਰੁਕਾਵਟ ਨੂੰ ਪਾਰ ਕਰ ਲਿਆ ਹੈ। ਇਸ ਨੇ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਬੀਤੇ ਦਿਨ ਕੀਵੀਆਂ ਨੂੰ ਚਾਰ ਵਿਕਟਾਂ ਨਾਲ ਹਰਾਇਆ। ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੀ ਇਹ ਪੰਜਵੀਂ ਜਿੱਤ ਹੈ। ਉਹ ਇਕਲੌਤੀ ਟੀਮ ਹੈ ਜਿਸ ਨੇ ਹੁਣ ਤੱਕ ਇਕ ਵੀ ਮੈਚ ਨਹੀਂ ਹਾਰਿਆ ਹੈ। ਭਾਰਤ ਨੇ 20 ਸਾਲ ਬਾਅਦ ਆਈਸੀਸੀ ਟੂਰਨਾਮੈਂਟ ਦੇ ਮੈਚ ਵਿੱਚ ਨਿਊਜ਼ੀਲੈਂਡ ਨੂੰ ਹਰਾਇਆ ਹੈ। ਇਸਦੀ ਆਖਰੀ ਜਿੱਤ 2003 ਵਨਡੇ ਵਿਸ਼ਵ ਕੱਪ ਵਿੱਚ ਸੀ।
2003 ਵਿਸ਼ਵ ਕੱਪ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਇਹ ਸੱਤਵਾਂ ਮੈਚ ਸੀ। ਟੀਮ ਇੰਡੀਆ ਪੰਜ ਮੈਚ ਹਾਰ ਗਈ ਸੀ। ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇਹ ਨਿਊਜ਼ੀਲੈਂਡ ਹੀ ਸੀ ਜਿਸ ਨੇ 2019 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਭਾਰਤੀ ਟੀਮ ਨੂੰ ਨਾ ਭੁੱਲਣ ਵਾਲੀ ਹਾਰ ਦਿੱਤੀ ਸੀ। ਇਹ ਮਹਿੰਦਰ ਸਿੰਘ ਧੋਨੀ ਦਾ ਆਖਰੀ ਅੰਤਰਰਾਸ਼ਟਰੀ ਮੈਚ ਸਾਬਤ ਹੋਇਆ। ਟੀਮ ਇੰਡੀਆ ਨੇ ਧਰਮਸ਼ਾਲਾ ਵਿੱਚ ਜਿੱਤ ਕੇ ਉਸ ਹਾਰ ਦਾ ਬਦਲਾ ਲਿਆ।ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ 15 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿਸ ਵਿੱਚ ਆਈਸੀਸੀ ਟੂਰਨਾਮੈਂਟਾਂ ਜਿਵੇਂ ਵਨਡੇ ਵਿਸ਼ਵ ਕੱਪ, ਟੀ-20 ਵਿਸ਼ਵ ਕੱਪ, ਚੈਂਪੀਅਨਜ਼ ਟਰਾਫੀ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਸ਼ਾਮਲ ਹਨ। ਇਨ੍ਹਾਂ 'ਚੋਂ ਭਾਰਤ ਨੇ ਸਿਰਫ ਚਾਰ ਮੈਚ ਜਿੱਤੇ ਹਨ ਜਦਕਿ ਨਿਊਜ਼ੀਲੈਂਡ ਨੇ 10 ਜਿੱਤੇ ਹਨ। ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ।
The Indian team overcame a big hurdle in the World Cup registering their fourth victory against New Zealand in the ICC tournament