IPL 2024 - ਹਾਰਦਿਕ ਨੇ ਰੋਹਿਤ ਸ਼ਰਮਾ ਦੀ ਨਹੀਂ ਕੀਤੀ ਇੱਜ਼ਤ !, ਪ੍ਰਸ਼ੰਸਕਾਂ ਨੂੰ ਆਇਆ ਗੁੱਸਾ
ਸਪੋਰਟਸ ਡੈਸਕ : IPL 2024 ਦਾ ਪੰਜਵਾਂ ਮੈਚ ਮੁੰਬਈ ਇੰਡੀਅਨਜ਼ ਬਨਾਮ ਗੁਜਰਾਤ ਟਾਈਟਨਸ ਦੀ ਟੀਮ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ। ਜਿੱਥੇ ਮੁੰਬਈ ਇੰਡੀਅਨਜ਼ ਦੀ ਟੀਮ ਨੂੰ 6 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੁੰਬਈ ਇੰਡੀਅਨਜ਼ ਦੀ ਕਪਤਾਨੀ ਹਾਰਦਿਕ ਪੰਡਯਾ ਨੇ ਕੀਤੀ ਸੀ ਕਿਉਂਕਿ ਹਾਰਦਿਕ ਪੰਡਯਾ ਮੁੰਬਈ ਇੰਡੀਅਨਜ਼ ਟੀਮ ਦੇ ਨਵੇਂ ਕਪਤਾਨ ਹਨ।
ਇਸ ਮੈਚ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਤੇ ਪ੍ਰਸ਼ੰਸਕ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ, ਜਿਸ 'ਚ ਪ੍ਰਸ਼ੰਸਕ ਕਹਿ ਰਹੇ ਹਨ ਕਿ ਹਾਰਦਿਕ ਪੰਡਯਾ ਨੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਦੀ ਇੱਜ਼ਤ ਨਹੀਂ ਕੀਤੀ।
ਅਸਲ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਕਪਤਾਨ ਹਾਰਦਿਕ ਪੰਡਯਾ ਰੋਹਿਤ ਸ਼ਰਮਾ ਨੂੰ ਸਰਕਲ ਤੋਂ ਬਾਹਰ ਫੀਲਡਿੰਗ ਲਈ ਭੇਜ ਰਹੇ ਹਨ। ਰੋਹਿਤ ਸ਼ਰਮਾ 30 ਗਜ਼ ਦੇ ਅੰਦਰ ਫੀਲਡਿੰਗ ਕਰ ਰਹੇ ਸਨ ਜਦੋਂ ਹਾਰਦਿਕ ਪੰਡਯਾ ਨੇ ਉਸ ਨੂੰ ਸਰਕਲ ਤੋਂ ਬਾਹਰ ਫੀਲਡਿੰਗ ਲਈ ਭੇਜਿਆ। ਫਿਰ ਰੋਹਿਤ ਸ਼ਰਮਾ ਨੇ ਵੀ ਪੁੱਛਿਆ ਕਿ ਕੀ ਤੁਸੀਂ ਮੈਨੂੰ ਦੱਸ ਰਹੇ ਹੋ ਤਾਂ ਹਾਰਦਿਕ ਪੰਡਯਾ ਨੇ ਕਿਹਾ ਕਿ ਮੈਂ ਤੁਹਾਨੂੰ ਹੀ ਦੱਸ ਰਿਹਾ ਹਾਂ।
ਹੁਣ ਪ੍ਰਸ਼ੰਸਕਾਂ ਨੂੰ ਹਾਰਦਿਕ ਪੰਡਯਾ ਦਾ ਅਜਿਹਾ ਕਰਨਾ ਪਸੰਦ ਨਹੀਂ ਆਇਆ। ਕਿਉਂਕਿ ਰੋਹਿਤ ਸ਼ਰਮਾ ਮੁੰਬਈ ਇੰਡੀਅਨਜ਼ ਟੀਮ ਦੇ ਸਾਬਕਾ ਕਪਤਾਨ ਰਹਿ ਚੁੱਕੇ ਹਨ ਪਰ ਹੁਣ ਜਦੋਂ ਹਾਰਦਿਕ ਕਪਤਾਨ ਬਣ ਗਿਆ ਹੈ ਤਾਂ ਉਹ ਉਸੇ ਤਰ੍ਹਾਂ ਫੀਲਡਿੰਗ ਸੈੱਟ ਕਰ ਰਿਹਾ ਹੈ।
IPL 2024 Hardik Respect Rohit Sharma Fans Got Angry Livepunjabitv