IPL 2024 - ਮੈਚ ਦੌਰਾਨ ਰੋਹਿਤ ਨੂੰ ਗਲੇ ਲਗਾਉਣ ਅਚਾਨਕ ਮੈਦਾਨ 'ਚ ਦਾਖਲ ਹੋਇਆ ਫੈਨ, ਫਿਰ ਜੋ ਹੋਇਆ...
ਸਪੋਰਟਸ ਡੈਸਕ : IPL 2024 ਦਾ ਮੈਚ ਰਾਜਸਥਾਨ ਰਾਇਲਜ਼ ਅਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਵਿਚਕਾਰ ਵਾਨਖੇੜੇ ਮੈਦਾਨ 'ਤੇ ਖੇਡਿਆ ਗਿਆ। ਇਸ ਮੈਚ ਵਿੱਚ ਰਾਜਸਥਾਨ ਰਾਇਲਜ਼ ਦੀ ਟੀਮ ਨੇ ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਆਸਾਨੀ ਨਾਲ ਹਰਾਇਆ। ਇਸ ਮੈਚ 'ਚ ਮੁੰਬਈ ਇੰਡੀਅਨਜ਼ ਟੀਮ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਕੁਝ ਖਾਸ ਨਹੀਂ ਕਰ ਸਕੇ ਅਤੇ ਪਹਿਲੀ ਹੀ ਗੇਂਦ 'ਤੇ ਜ਼ੀਰੋ 'ਤੇ ਆਊਟ ਹੋ ਕੇ ਪੈਵੇਲੀਅਨ ਪਰਤ ਗਏ।
ਪਰ ਰੋਹਿਤ ਪ੍ਰਤੀ ਪ੍ਰਸ਼ੰਸਕਾਂ ਦਾ ਜਨੂੰਨ ਬਿਲਕੁਲ ਵੀ ਘੱਟ ਨਹੀਂ ਹੋਇਆ ਅਤੇ ਜਦੋਂ ਰੋਹਿਤ ਸ਼ਰਮਾ ਫੀਲਡਿੰਗ ਕਰ ਰਹੇ ਸਨ ਤਾਂ ਅਚਾਨਕ ਇੱਕ ਪ੍ਰਸ਼ੰਸਕ ਤੇਜ਼ੀ ਨਾਲ ਦੌੜਿਆ ਅਤੇ ਸਿੱਧਾ ਰੋਹਿਤ ਸ਼ਰਮਾ ਵੱਲ ਭੱਜਿਆ ਤੇ ਉਸਨੂੰ ਜੱਫੀ ਪਾ ਲਈ। ਰੋਹਿਤ ਸ਼ਰਮਾ ਨੇ ਵੀ ਪ੍ਰਸ਼ੰਸਕ ਨੂੰ ਨਿਰਾਸ਼ ਨਹੀਂ ਕੀਤਾ ਤੇ ਉਨ੍ਹਾਂ ਨੂੰ ਜੱਫੀ ਪਾ ਲਈ। ਇਸ ਤੋਂ ਬਾਅਦ ਫੈਨ ਨੇ ਈਸ਼ਾਨ ਕਿਸ਼ਨ ਨੂੰ ਗਲੇ ਵੀ ਲਗਾਇਆ। ਇਸ IPL 2024 'ਚ ਰੋਹਿਤ ਸ਼ਰਮਾ ਦਾ ਹੁਣ ਤੱਕ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਹੈ। ਰੋਹਿਤ ਸ਼ਰਮਾ ਦੋ ਪਾਰੀਆਂ 'ਚ ਵੱਡੀ ਪਾਰੀ ਨਹੀਂ ਖੇਡ ਸਕੇ ਹਨ। ਇਸ ਤਰ੍ਹਾਂ ਇਸ ਪਾਰੀ 'ਚ ਰੋਹਿਤ ਸ਼ਰਮਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਅਤੇ ਟ੍ਰੇਂਟ ਬੋਲਟ ਦੀ ਗੇਂਦ 'ਤੇ ਆਊਟ ਹੋ ਗਏ।
IPL 2024 Fan Suddenly Entered Field Hug Rohit Match Livepunjabitv