ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

Paris Olympics - ਭਾਰਤੀ ਨਿਸ਼ਾਨੇਬਾਜ਼ਾਂ ਦੀ ਖ਼ਰਾਬ ਸ਼ੁਰੂਆਤ, ਤਗਮੇ ਦਾ ਸੁਪਨਾ ਟੁੱਟਿਆ, 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਬਾਹਰ

Paris-Olympics-Bad-Start-For-Ind


Admin / Sports

ਸਪੋਰਟਸ ਡੈਸਕ : ਪੈਰਿਸ ਓਲੰਪਿਕ ਵਿਚ ਭਾਰਤੀ ਨਿਸ਼ਾਨੇਬਾਜ਼ਾਂ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਭਾਰਤੀ ਨਿਸ਼ਾਨੇਬਾਜ਼ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਕੁਆਲੀਫਾਈ ਤੋਂ ਹੀ ਬਾਹਰ ਹੋ ਗਏ ਅਤੇ ਤਮਗਾ ਦੌਰ ਵਿਚ ਜਗ੍ਹਾ ਨਹੀਂ ਬਣਾ ਸਕੇ। ਰਮਿਤਾ ਅਤੇ ਅਰਜੁਨ ਬਾਬੂਤਾ ਦੀ ਜੋੜੀ 628.7 ਦੇ ਕੁੱਲ ਸਕੋਰ ਨਾਲ ਛੇਵੇਂ ਸਥਾਨ 'ਤੇ ਰਹੀ, ਜਦਕਿ ਇਲਾਵੇਨਿਲ ਵਾਲਾਰੀਵਨ ਅਤੇ ਸੰਦੀਪ ਸਿੰਘ ਨੇ 626.3 ਦੇ ਸਕੋਰ ਨਾਲ 12ਵੇਂ ਸਥਾਨ 'ਤੇ ਆਪਣੀ ਮੁਹਿੰਮ ਦਾ ਅੰਤ ਕੀਤਾ।


ਰਮਿਤਾ ਅਤੇ ਅਰਜੁਨ ਤਿੰਨ ਸ਼ਾਟ ਬਾਕੀ ਰਹਿੰਦਿਆਂ ਪੰਜਵੇਂ ਸਥਾਨ 'ਤੇ ਸੀ ਅਤੇ ਤਮਗਾ ਦੌਰ ਲਈ ਕੁਆਲੀਫਾਈ ਕਰਨ ਦੇ ਨੇੜੇ ਸੀ, ਪਰ ਭਾਰਤੀ ਜੋੜੀ 1.0 ਅੰਕਾਂ ਨਾਲ ਪਿੱਛੇ ਹੋ ਗਈ। ਅਰਜੁਨ ਨੇ ਦੂਜੀ ਰੀਲੇਅ ਵਿਚ ਚੰਗੀ ਸ਼ੁਰੂਆਤ ਕਰਦੇ ਹੋਏ 10.5, 10.6, 10.5, 10.9 ਦਾ ਸਕੋਰ ਬਣਾਇਆ, ਜਦਕਿ ਰਮਿਤਾ ਨੇ ਦੂਜੀ ਸੀਰੀਜ਼ ਵਿਚ 10.2, 10.7, 10.3, 10.1 ਦਾ ਸਕੋਰ ਕੀਤਾ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਇਹ ਜੋੜੀ ਸਿਖਰਲੇ ਅੱਠਾਂ ਵਿਚ ਬਣੀ ਰਹੀ। ਹਾਲਾਂਕਿ ਇਹ ਸਕੋਰ ਤਮਗੇ ਦੇ ਦੌਰ ਵਿਚ ਜਗ੍ਹਾ ਬਣਾਉਣ ਲਈ ਕਾਫੀ ਨਹੀਂ ਸੀ। ਮੈਡਲ ਰਾਊਂਡ ਤੱਕ ਪਹੁੰਚਣ ਲਈ ਚੋਟੀ ਦੇ ਚਾਰ 'ਚ ਜਗ੍ਹਾ ਬਣਾਉਣੀ ਜ਼ਰੂਰੀ ਸੀ। ਚੀਨ, ਕੋਰੀਆ ਅਤੇ ਕਜ਼ਾਕਿਸਤਾਨ ਦੀਆਂ ਟੀਮਾਂ ਕੁਆਲੀਫਿਕੇਸ਼ਨ ਰਾਊਂਡ ਵਿੱਚ ਪਹਿਲੇ ਤਿੰਨ ਸਥਾਨਾਂ ’ਤੇ ਰਹੀਆਂ।

Paris Olympics Bad Start For Indian Shooters 10m Air Rifle Mixed Team Out


Popular Posts
Just Now