Paris Olympics 2024 - ਅਮਨ ਸਹਿਰਾਵਤ ਨੇ ਜਿੱਤਿਆ ਕਾਂਸੀ ਦਾ ਤਗਮਾ, ਭਾਰਤ ਨੂੰ ਦਿਵਾਇਆ ਛੇਵਾਂ ਮੈਡਲ
Admin / Sports
ਸਪੋਰਟਸ ਡੈਸਕ : 21 ਸਾਲ ਦੀ ਉਮਰ ਵਿਚ, ਅਮਨ ਸਹਿਰਾਵਤ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਓਲੰਪਿਕ ਤਗਮਾ ਜੇਤੂ ਬਣ ਗਏ ਹਨ। ਸ਼ੁੱਕਰਵਾਰ ਨੂੰ ਅਮਨ ਨੇ ਪੈਰਿਸ ਓਲੰਪਿਕ 'ਚ ਭਾਰਤ ਲਈ ਕੁਸ਼ਤੀ 'ਚ ਪਹਿਲਾ ਤਗਮਾ ਜਿੱਤਿਆ। ਇਸ ਨਾਲ ਅਮਨ ਨੇ ਭਾਰਤੀ ਪਹਿਲਵਾਨਾਂ ਦੀ ਵਿਰਾਸਤ ਨੂੰ ਜਾਰੀ ਰੱਖਿਆ, ਜਿਸ ਦੀ ਨੀਂਹ ਕੇਡੀ ਜਾਧਵ ਨੇ 1952 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਰੱਖੀ ਸੀ। ਭਾਰਤੀ ਪਹਿਲਵਾਨਾਂ ਨੇ ਲਗਾਤਾਰ 5 ਓਲੰਪਿਕ ਖੇਡਾਂ ਵਿਚ ਤਗਮੇ ਜਿੱਤੇ ਹਨ।
ਅਮਨ ਨੇ ਭਾਰੀ ਹਮਲਿਆਂ ਅਤੇ ਜਬਰ ਰਾਹੀਂ ਇਹ ਜਿੱਤ ਹਾਸਲ ਕੀਤੀ। ਪਹਿਲਾ ਅੰਕ ਗੁਆਉਣ ਤੋਂ ਬਾਅਦ ਅਮਨ ਨੇ ਹਮਲਾਵਰ ਰੁਖ਼ ਅਪਣਾਇਆ ਅਤੇ ਫਿਰ ਦੂਜੇ ਰਾਊਂਡ ਵਿਚ 7 ਅੰਕ ਹਾਸਲ ਕਰਕੇ ਇਕਪਾਸੜ ਢੰਗ ਨਾਲ ਕਾਂਸੀ ਦਾ ਤਗਮਾ ਜਿੱਤਿਆ। ਅਮਨ ਨੇ ਫ੍ਰੀ-ਸਟਾਈਲ 57 ਕਿਲੋਗ੍ਰਾਮ ਵਰਗ ਵਿਚ ਪੋਰਟੋ ਰੀਕੋ ਦੇ ਡੇਰਿਅਨ ਟੋਈ ਕਰੂਜ਼ ਨੂੰ 13-5 ਨਾਲ ਹਰਾਇਆ। ਇਹ ਆਸਾਨ ਨਹੀਂ ਸੀ, ਇਸ ਮੈਚ ਤੋਂ ਠੀਕ ਪਹਿਲਾਂ ਉਸ ਦਾ ਭਾਰ 61 ਕਿਲੋ ਤੋਂ ਵੱਧ ਹੋ ਗਿਆ ਸੀ। ਪਰ ਅਮਨ ਅਤੇ ਉਸ ਦੇ ਕੋਚ ਨੇ ਸਿਰਫ਼ 10 ਘੰਟਿਆਂ ਵਿੱਚ 4.6 ਕਿਲੋ ਭਾਰ ਘਟਾ ਲਿਆ।
Paris Olympics 2024 Aman Sehrawat Wins Bronze India s Sixth Medal