KKR vs CSK- ਈਡਨ ਗਾਰਡਨ ਸਟੇਡੀਅਮ 'ਚ ਕੋਲਕਾਤਾ ਨਾਈਟ ਰਾਈਡਰਜ਼ ਦੀ ਚੇਨਈ ਸੁਪਰ ਕਿੰਗਜ਼ ਨਾਲ ਟੱਕਰ
ਚੰਡੀਗੜ੍ਹ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦਾ ਸਾਹਮਣਾ ਚੇਨਈ ਸੁਪਰ ਕਿੰਗਜ਼ (ਸੀਐਸਕੇ) ਨਾਲ ਹੋਵੇਗਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਸ਼ਾਮ 7:30 ਵਜੇ ਭਾਰਤੀ ਸਮੇਂ ਅਨੁਸਾਰ ਖੇਡਿਆ ਜਾਵੇਗਾ। ਕੋਲਕਾਤਾ ਦੀ ਇੱਥੇ ਚੇਨਈ ਵਿਰੁੱਧ ਆਖਰੀ ਜਿੱਤ 2018 ਵਿੱਚ ਸੀ।
ਇਹ ਇਸ ਸੀਜ਼ਨ ਵਿੱਚ ਦੋਵਾਂ ਟੀਮਾਂ ਵਿਚਕਾਰ ਦੂਜਾ ਆਹਮੋ-ਸਾਹਮਣਾ ਹੋਵੇਗਾ। ਪਿਛਲੇ ਮੈਚ ਵਿੱਚ ਕੋਲਕਾਤਾ ਨੇ ਚੇਨਈ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਇਸ ਸੀਜ਼ਨ ਵਿੱਚ ਮੌਜੂਦਾ ਚੈਂਪੀਅਨ ਕੋਲਕਾਤਾ ਦਾ ਪ੍ਰਦਰਸ਼ਨ ਖਾਸ ਨਹੀਂ ਰਿਹਾ। ਟੀਮ ਨੇ 11 ਮੈਚਾਂ ਵਿੱਚੋਂ 5 ਜਿੱਤੇ ਹਨ ਅਤੇ 5 ਹਾਰੇ ਹਨ ਜਦੋਂ ਕਿ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਟੀਮ ਦੇ 11 ਅੰਕ ਹਨ।
ਕੋਲਕਾਤਾ ਨੂੰ ਪਲੇਆਫ ਵਿੱਚ ਪਹੁੰਚਣ ਲਈ ਤਿੰਨ ਵਿੱਚੋਂ ਘੱਟੋ-ਘੱਟ ਦੋ ਮੈਚ ਜਿੱਤਣੇ ਪੈਣਗੇ। ਦੂਜੇ ਪਾਸੇ, ਚੇਨਈ ਪਹਿਲਾਂ ਹੀ ਪਲੇਆਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ। ਟੀਮ ਦੇ 11 ਮੈਚਾਂ ਵਿੱਚ 2 ਜਿੱਤਾਂ ਨਾਲ 4 ਅੰਕ ਹਨ।
ਹੁਣ ਤੱਕ ਦੋਵਾਂ ਟੀਮਾਂ ਵਿਚਕਾਰ ਆਈਪੀਐਲ ਵਿੱਚ 33 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਚੇਨਈ ਨੇ 20 ਮੈਚ ਜਿੱਤੇ ਅਤੇ ਕੋਲਕਾਤਾ ਨੇ 12 ਮੈਚ ਜਿੱਤੇ। ਜਦੋਂ ਕਿ 1 ਮੈਚ ਮੀਂਹ ਕਾਰਨ ਬੇਸਿੱਟਾ ਰਿਹਾ। ਦੋਵਾਂ ਵਿਚਾਲੇ ਈਡਨ ਗਾਰਡਨ ਵਿੱਚ 10 ਮੈਚ ਖੇਡੇ ਗਏ। ਘਰੇਲੂ ਟੀਮ ਕੇਕੇਆਰ ਨੇ 4 ਅਤੇ ਸੀਐਸਕੇ ਨੇ 6 ਜਿੱਤੇ ਹਨ। ਕੋਲਕਾਤਾ ਦੀ ਇੱਥੇ ਚੇਨਈ ਵਿਰੁੱਧ ਆਖਰੀ ਜਿੱਤ 2018 ਵਿੱਚ ਸੀ। ਇਸ ਤੋਂ ਬਾਅਦ 2 ਮੈਚ ਖੇਡੇ ਗਏ, ਦੋਵੇਂ ਚੇਨਈ ਨੇ ਜਿੱਤੇ ਸਨ ।
Https livepunjabitv com control add posts php