ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

ਹੁਣ ਸਿਮ ਚਾਲੂ ਰੱਖਣਾ ਹੋਇਆ ਸਸਤਾ, BSNL ਨੇ ਪੇਸ਼ ਕੀਤਾ ਬੰਪਰ ਪਲਾਨ - ਸਿਰਫ਼ ਇੰਨੇ ਰੁਪਏ 'ਚ ਅਸੀਮਤ ਕਾਲਿੰਗ ਤੇ ਮਿਲਣਗੇ 300 SMS

ਹੁਣ ਸਿਮ ਚਾਲੂ ਰੱਖਣਾ ਹੋਇਆ ਸਸਤਾ, BSNL ਨੇ ਪੇਸ਼ ਕੀਤਾ ਬੰਪਰ ਪਲਾਨ -


Admin / Technology

ਲਾਈਵ ਪੰਜਾਬੀ ਟੀਵੀ ਬਿਊਰੋ : BSNL ਨੇ ਭਾਰਤੀ ਮੋਬਾਈਲ ਉਪਭੋਗਤਾਵਾਂ ਲਈ ਇਕ ਵਿਸ਼ੇਸ਼ ਰੀਚਾਰਜ ਪਲਾਨ ਪੇਸ਼ ਕੀਤਾ ਹੈ, ਜੋ ਸਿਰਫ ਕਾਲਿੰਗ ਲਈ ਵਰਤੋਂ ਕਰਨ ਵਾਲੇ ਗਾਹਕਾਂ ਲਈ ਇਕ ਬਿਹਤਰੀਨ ਬਦਲ ਸਾਬਿਤ ਹੋ ਸਕਦਾ ਹੈ।  BSNL ਦਾ ਇਹ ਪਲਾਨ 439 ਰੁਪਏ ਦਾ ਹੈ, ਜਿਸ 'ਚ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ ਅਤੇ 90 ਦਿਨਾਂ ਦੀ ਲੰਬੀ ਵੈਲੀਡਿਟੀ ਵੀ ਮਿਲਦੀ ਹੈ। ਖਾਸ ਗੱਲ ਇਹ ਹੈ ਕਿ ਇਸ ਪਲਾਨ 'ਚ ਕੋਈ ਵੀ ਮੋਬਾਇਲ ਡਾਟਾ ਸੁਵਿਧਾ ਨਹੀਂ ਦਿੱਤੀ ਗਈ ਹੈ, ਜੋ ਕਿ ਉਨ੍ਹਾਂ ਗਾਹਕਾਂ ਲਈ ਆਦਰਸ਼ ਹੈ ਜੋ ਸਿਰਫ ਕਾਲਿੰਗ ਦੀ ਵਰਤੋਂ ਕਰਦੇ ਹਨ, ਜਿਵੇਂ ਕਿ ਫੀਚਰ ਫੋਨ ਉਪਭੋਗਤਾ।


ਇਸ ਪਲਾਨ ਵਿਚ 300 ਮੁਫ਼ਤ SMS ਵੀ ਮਿਲਦੇ ਹਨ, ਜੋ ਇਸਨੂੰ ਹੋਰ ਵੀ ਆਕਰਸ਼ਕ ਬਣਾਉਂਦੇ ਹਨ। ਇਸ ਤਰ੍ਹਾਂ ਦੇ ਵੌਇਸ-ਓਨਲੀ ਪਲਾਨ ਫੀਚਰ ਫੋਨ ਯੂਜ਼ਰਸ ਲਈ ਵਧੀਆ ਬਦਲ ਹੋ ਸਕਦੇ ਹਨ, ਕਿਉਂਕਿ ਉਨ੍ਹਾਂ ਨੂੰ ਡਾਟਾ ਲਈ ਵਾਧੂ ਭੁਗਤਾਨ ਨਹੀਂ ਕਰਨਾ ਪੈਂਦਾ। ਇਸ ਤੋਂ ਇਲਾਵਾ 90 ਦਿਨਾਂ ਦੀ ਵੈਧਤਾ ਵਾਲੇ ਇਸ ਪਲਾਨ ਨਾਲ ਗਾਹਕ ਮਹਿੰਗੇ ਰੀਚਾਰਜ ਤੋਂ ਬਚ ਸਕਦੇ ਹਨ ਅਤੇ ਆਪਣੇ ਨੰਬਰ ਨੂੰ ਲੰਬੇ ਸਮੇਂ ਤੱਕ ਐਕਟਿਵ ਰੱਖ ਸਕਦੇ ਹਨ।


ਦੇਸ਼ 'ਚ 2ਜੀ ਯੂਜ਼ਰਸ ਦੀ ਵੱਡੀ ਗਿਣਤੀ ਨੂੰ ਧਿਆਨ 'ਚ ਰੱਖਦੇ ਹੋਏ ਹੋਰ ਟੈਲੀਕਾਮ ਕੰਪਨੀਆਂ ਨੂੰ ਵੀ ਜਲਦ ਹੀ ਅਜਿਹੇ ਵੌਇਸ-ਓਨਲੀ ਪਲਾਨ ਪੇਸ਼ ਕਰਨੇ ਹੋਣਗੇ। ਟੈਲੀਕਾਮ ਰੈਗੂਲੇਟਰ ਟਰਾਈ ਨੇ ਸਾਰੀਆਂ ਕੰਪਨੀਆਂ ਨੂੰ ਅਜਿਹੇ ਪਲਾਨ ਲਿਆਉਣ ਦਾ ਹੁਕਮ ਦਿੱਤਾ ਹੈ, ਜਿਸ ਨਾਲ ਯੂਜ਼ਰਸ ਨੂੰ ਸਿਰਫ਼ ਕਾਲਿੰਗ ਅਤੇ ਐੱਸਐੱਮਐੱਸ ਲਈ ਹੀ ਭੁਗਤਾਨ ਕਰਨਾ ਪਵੇ ਅਤੇ ਡਾਟਾ ਲਈ ਵਾਧੂ ਪੈਸੇ ਨਹੀਂ ਦੇਣੇ ਪੈਣਗੇ।

Now Keeping SIM Active Has Become Cheaper BSNL Has Introduced A Bumper Plan Unlimited Calling And 300 SMS Will Be Available For Just This Much Rupees


Popular Posts
Just Now