ਖੁਸ਼ਖਬਰੀ ; TRAI ਦੇ ਸਖਤ ਨਿਰਦੇਸ਼ਾਂ ਤੋਂ ਬਾਅਦ Jio, Airtel ਨੇ 200 ਰੁਪਏ ਤੱਕ ਸਸਤੇ ਕੀਤੇ ਪਲਾਨ
Admin / Technology
ਲਾਈਵ ਪੰਜਾਬੀ ਟੀਵੀ ਬਿਊਰੋ : ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਵੱਲੋਂ ਟੈਲੀਕਾਮ ਕੰਪਨੀਆਂ ਖਿਲਾਫ ਕਾਰਵਾਈ ਕਰਨ ਤੋਂ ਬਾਅਦ Jio ਅਤੇ Airtel ਨੇ ਆਪਣੇ ਪਲਾਨ ਸਸਤੇ ਕਰ ਦਿੱਤੇ ਹਨ। ਜੀਓ ਅਤੇ ਏਅਰਟੈੱਲ ਨੇ ਸਿਰਫ ਕਾਲਿੰਗ ਅਤੇ ਮੈਸੇਜ ਟੈਰਿਫ ਪਲਾਨ ਦੀਆਂ ਕੀਮਤਾਂ ਘਟਾਈਆਂ ਹਨ। ਜਿਓ ਨੇ ਜਿੱਥੇ 210 ਰੁਪਏ ਦੀ ਕਟੌਤੀ ਕੀਤੀ ਹੈ, ਉੱਥੇ ਹੀ ਏਅਰਟੈੱਲ ਨੇ 110 ਰੁਪਏ ਦੀ ਕਟੌਤੀ ਕੀਤੀ ਹੈ।
ਦੱਸਣਯੋਗ ਹੈ ਕਿ ਹਾਲ ਹੀ 'ਚ TRAI ਨੇ ਟੈਲੀਕਾਮ ਕੰਪਨੀਆਂ ਨੂੰ ਆਦੇਸ਼ ਦਿੱਤਾ ਸੀ ਕਿ ਉਹ ਆਪਣੇ ਯੂਜ਼ਰਸ ਨੂੰ ਕਾਲਿੰਗ ਅਤੇ ਮੈਸੇਜ ਪੈਕ ਲਈ ਵੱਖ-ਵੱਖ ਵਿਕਲਪ ਮੁਹੱਈਆ ਕਰਵਾਉਣ। ਜਿਸ ਤੋਂ ਬਾਅਦ Jio ਅਤੇ Airtel ਨੇ ਆਪਣੇ ਪਲਾਨ ਜਾਰੀ ਕੀਤੇ ਹਨ। ਇਨ੍ਹਾਂ ਪਲਾਨ 'ਚ ਤੁਹਾਨੂੰ ਸਿਰਫ ਕਾਲ ਅਤੇ ਮੈਸੇਜ ਆਪਸ਼ਨ ਮਿਲਣਗੇ। ਇਸ ਤੋਂ ਡਾਟਾ ਪੈਕ ਹਟਾ ਦਿੱਤਾ ਗਿਆ ਹੈ।
ਦਰਅਸਲ, ਟਰਾਈ ਦੇ ਆਦੇਸ਼ਾਂ ਤੋਂ ਬਾਅਦ, ਕੰਪਨੀਆਂ ਨੇ ਆਪਣੇ ਪੈਕ ਤੋਂ ਡਾਟਾ ਹਟਾ ਦਿੱਤਾ ਸੀ। ਪਰ ਕੀਮਤਾਂ ਨਹੀਂ ਘਟਾਈਆਂ ਗਈਆਂ ਸੀ। ਜਿਸ ਤੋਂ ਬਾਅਦ ਟਰਾਈ ਨੇ ਕੰਪਨੀਆਂ ਨੂੰ ਕਾਲਿੰਗ ਅਤੇ ਮੈਸੇਜ ਟੈਰਿਫ ਪਲਾਨ ਦੀ ਸਮੀਖਿਆ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਕੰਪਨੀਆਂ ਨੇ ਸਮੀਖਿਆ ਕੀਤੀ ਅਤੇ ਫਿਰ ਕੀਮਤਾਂ ਸਸਤੀਆਂ ਹੋ ਗਈਆਂ।
Good News After TRAI s Strict Instructions Jio Airtel Have Made Plans Cheaper By Up To Rs 200