RBI ਨੇ ਇਸ ਬੈਂਕ 'ਤੇ ਲਾਈ ਰੋਕ, ਹੁਣ 5,000 ਤੋਂ ਵੱਧ ਨਹੀਂ ਕਢਵਾ ਸਕਣਗੇ ਗਾਹਕ
LPTV / Chandigarh
RBI ਸਹਿਕਾਰੀ ਬੈਂਕਾਂ ਖਿਲਾਫ ਫਿਲਹਾਲ ਕਾਫੀ ਸਖ਼ਤੀ ਨਾਲ ਪੇਸ਼ ਆਉਂਦਾ ਵਿਖਾਈ ਦੇ ਰਿਹਾ ਹੈ। ਹੁਣ ਇਸ ਕੜੀ ਵਿੱਚ ਆਰਬੀਆਈ ਨੇ ਮਹਾਰਾਸ਼ਟਰ ਦੇ ਯਵਤਮਾਲ ਸਥਿਤ 'ਬਾਬਾਜੀ ਦਾਤੇ ਮਹਿਲਾ ਸਹਿਕਾਰੀ ਬੈਂਕ' 'ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ। ਇਨ੍ਹਾਂ ਵਿੱਚ ਗਾਹਕਾਂ ਲਈ 5,000 ਰੁਪਏ ਦੀ ਕਢਵਾਉਣ ਦੀ ਸੀਮਾ ਵੀ ਸ਼ਾਮਲ ਹੈ। ਸਹਿਕਾਰੀ ਬੈਂਕ ਦੀ ਵਿਗੜਦੀ ਹੋਈ ਵਿੱਤੀ ਹਾਲਤ ਦੇ ਕਰਕੇ ਕੇਂਦਰੀ ਬੈਂਕ ਨੇ ਇਹ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ-ਨਾਲ ਆਰਬੀਆਈ ਨੇ ਪਿਛਲੇ ਕਾਫੀ ਸਮੇਂ ਤੋਂ ਸਹਿਕਾਰੀ ਬੈਂਕਾਂ ਖਿਲਾਫ਼ ਸਖਤ ਨੀਤੀ ਅਪਣਾਈ ਹੋਈ ਹੈ।
ਆਰਬੀਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੈਂਕਿੰਗ ਰੈਗੂਲੇਸ਼ਨ ਐਕਟ 1949 ਦੇ ਤਹਿਤ ਪਾਬੰਦੀਆਂ 8 ਨਵੰਬਰ, 2021 ਨੂੰ ਕਾਰੋਬਾਰ ਬੰਦ ਹੋਣ ਤੋਂ ਛੇ ਮਹੀਨਿਆਂ ਲਈ ਲਾਗੂ ਰਹਿਣਗੀਆਂ ਅਤੇ ਫਿਲਹਾਲ ਇਹ ਸਮੀਖਿਆ ਦੇ ਅਧੀਨ ਹਨ। ਯਵਤਮਾਲ ਦਾ ਇਹ ਸਹਿਕਾਰੀ ਬੈਂਕ ਹੁਣ ਰਿਜ਼ਰਵ ਬੈਂਕ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਭੁਗਤਾਨ ਨਹੀਂ ਕਰ ਸਕਦਾ ਹੈ ਅਤੇ ਨਾ ਹੀ ਕੋਈ ਕਰਜ਼ਾ ਜਾਂ ਪੇਸ਼ਗੀ ਦੇ ਸਕਦਾ ਹੈ।
RBI has placed a ban on this bank now more than 5000 customers will not be able to withdraw