ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

India gold - ਭਾਰਤ ਨੇ ਮਈ 'ਚ ਖਰੀਦਿਆ 722 ਕਰੋੜ ਦਾ ਸੋਨਾ, ਗੋਲਡ ਖਰੀਦਣ ਦੇ ਮਾਮਲੇ 'ਚ ਭਾਰਤ ਤੋਂ ਸਿਰਫ ਦੋ ਦੇਸ਼ ਅੱਗੇ

India-Gold-India-Bought-Gold-Wor


Admin / National

ਬਿਜ਼ਨੈੱਸ ਡੈਸਕ : ਭਾਰਤ ਦੇ ਸੋਨੇ ਦੇ ਭੰਡਾਰ ਵਿਚ ਪਿਛਲੇ ਕੁਝ ਸਾਲਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦਾ ਮੁੱਖ ਕਾਰਨ ਅਜੋਕੇ ਸਮੇਂ ਵਿਚ ਸੋਨੇ ਦੀ ਵਧੀ ਖਰੀਦ ਹੈ। ਸੋਨੇ ਦੀ ਖਰੀਦ ਦਾ ਇਹ ਰਿਕਾਰਡ ਅਜੇ ਵੀ ਜਾਰੀ ਹੈ ਅਤੇ ਮਈ ਮਹੀਨੇ ਦੌਰਾਨ ਵੀ ਭਾਰੀ ਮਾਤਰਾ ਵਿਚ ਸੋਨਾ ਖਰੀਦਿਆ ਗਿਆ ਹੈ।

ਵਿਸ਼ਵ ਗੋਲਡ ਕੌਂਸਲ ਦੇ ਅੰਕੜਿਆਂ ਅਨੁਸਾਰ ਮਈ ਮਹੀਨੇ ਦੌਰਾਨ ਭਾਰਤ ਦੁਨੀਆ ਵਿਚ ਸੋਨੇ ਦਾ ਤੀਜਾ ਸਭ ਤੋਂ ਵੱਡਾ ਖਰੀਦਦਾਰ ਬਣ ਕੇ ਉਭਰਿਆ। ਪਿਛਲੇ ਮਹੀਨੇ ਭਾਰਤ ਨੇ 722 ਕਰੋੜ ਰੁਪਏ ਦਾ ਸੋਨਾ ਖਰੀਦਿਆ ਸੀ। ਮਾਤਰਾ ਦੇ ਹਿਸਾਬ ਨਾਲ ਇਹ ਖਰੀਦ 45.9 ਟਨ ਬਣਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਆਪਣੇ ਸੋਨੇ ਦੇ ਭੰਡਾਰ ਨੂੰ ਵਧਾਉਣ ਲਈ ਅਜੇ ਵੀ ਹਮਲਾਵਰ ਰੁਖ ਅਪਣਾ ਰਿਹਾ ਹੈ। ਪਿਛਲੇ ਮਹੀਨੇ ਸੋਨਾ ਖਰੀਦਣ ਦੇ ਮਾਮਲੇ ਵਿੱਚ ਭਾਰਤ ਤੋਂ ਸਿਰਫ਼ ਦੋ ਦੇਸ਼ ਹੀ ਅੱਗੇ ਸਨ। ਸਵਿਟਜ਼ਰਲੈਂਡ ਪਹਿਲੇ ਸਥਾਨ 'ਤੇ ਰਿਹਾ, ਜਿਸ ਨੇ 312.4 ਟਨ ਸੋਨਾ ਖਰੀਦਿਆ। ਮੁੱਲ ਵਿੱਚ ਇਹ ਖਰੀਦ 2,461 ਕਰੋੜ ਰੁਪਏ ਬਣਦੀ ਹੈ। ਜਦਕਿ ਗੁਆਂਢੀ ਦੇਸ਼ ਚੀਨ 2,109 ਕਰੋੜ ਰੁਪਏ 'ਚ 86.8 ਟਨ ਸੋਨਾ ਖਰੀਦ ਕੇ ਦੂਜੇ ਸਥਾਨ 'ਤੇ ਰਿਹਾ।

5 ਸਾਲਾਂ 'ਚ ਸੋਨੇ ਦੇ ਭੰਡਾਰ 'ਚ ਹੋਇਆ 33 ਫੀਸਦੀ ਵਾਧਾ 

ਜਾਣਕਾਰੀ ਮੁਤਾਬਕ ਪਿਛਲੇ ਕੁਝ ਸਾਲਾਂ ਦੌਰਾਨ ਭਾਰਤ ਦੇ ਸੋਨੇ ਦੇ ਭੰਡਾਰ ਦਾ ਆਕਾਰ ਕਾਫ਼ੀ ਵਧਿਆ ਹੈ। ਭਾਰਤ ਕੋਲ ਮਾਰਚ 2019 ਵਿਚ 618.2 ਟਨ ਸੋਨੇ ਦਾ ਭੰਡਾਰ ਸੀ। ਮਾਰਚ 2014 ਤੱਕ ਇਹ ਭੰਡਾਰ ਵਧ ਕੇ 822.1 ਟਨ ਹੋ ਗਿਆ ਸੀ, ਯਾਨੀ ਭਾਰਤ ਦੇ ਸੋਨੇ ਦੇ ਭੰਡਾਰ ਵਿਚ ਪਿਛਲੇ 5 ਸਾਲਾਂ ਵਿਚ ਸ਼ਾਨਦਾਰ 33 ਫੀਸਦੀ ਦਾ ਵਾਧਾ ਹੋਇਆ ਹੈ।

ਡਾਲਰ ਦੀ ਅਸਥਿਰਤਾ ਕਾਰਨ ਸੋਨੇ ਦੇ ਭੰਡਾਰ ਨੂੰ ਵਧਾਉਣ ਦੀ ਲੋੜ ਮਹਿਸੂਸ ਹੋਈ : ਰਿਜ਼ਰਵ ਬੈਂਕ ਦੇ ਗਵਰਨਰ 

ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਸਥਿਰਤਾ ਪ੍ਰਦਾਨ ਕਰਨ ਅਤੇ ਪੋਰਟਫੋਲੀਓ ਵਿੱਚ ਵਿਭਿੰਨਤਾ ਪ੍ਰਦਾਨ ਕਰਨ ਲਈ ਵਧੇਰੇ ਸੋਨਾ ਖਰੀਦਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਡਾਲਰ ਦੀ ਅਸਥਿਰਤਾ ਕਾਰਨ ਰਿਜ਼ਰਵ ਬੈਂਕ ਨੇ ਸੋਨੇ ਦੇ ਭੰਡਾਰ ਨੂੰ ਵਧਾਉਣ ਦੀ ਲੋੜ ਮਹਿਸੂਸ ਕੀਤੀ।

India Gold India Bought Gold Worth 722 Crores In May Only Two Countries Ahead Of India In Terms Of Buying Gold


Popular Posts
Just Now