ਸ੍ਰੀਨਗਰ ਏਅਰਪੋਰਟ 'ਤੇ ਸਵੇਰੇ-ਸਵੇਰੇ ਪਲੇਨ ਖੰਭੇ ਨਾਲ ਟਕਰਾਇਆ, ਯਾਤਰੀ ਬਾਲ-ਬਾਲ ਬਚੇ ਸ੍ਰਿਤੀ ਮੰਧਾਨਾ ਨੇ ਏਸ਼ੀਆ ਕੱਪ ਵਿੱਚ ਸੈਂਕੜਾ ਲਾਉਂਦਿਆਂ ਹੀ ਬਣਾਏ ਕਈ ਵਿਸ਼ਵ ਰਿਕਾਰਡ, ਦਿੱਗਜਾਂ ਨੂੰ ਪਿੱਛੇ ਛੱਡ ਕੇ ਹਾਸਲ ਕੀਤੀ ਵੱਡੀ ਪ੍ਰਾਪਤੀ ਕੱਲ੍ਹ ਕਿਵੇਂ ਰਹੇਗਾ ਮੌਸਮ, IMD ਮੌਸਮ ਦੀ ਭਵਿੱਖਬਾਣੀ ਅਤੇ ਚੇਤਾਵਨੀਆਂ, ਸੀਐਮ ਮਾਨ ਦੀ ਪਤਨੀ ਨੇ ਬਿਕਰਮ ਮਜੀਠੀਆ ਅਤੇ ਸੁਖਪਾਲ ਖੈਹਰਾ ਨੂੰ ਭੇਜਿਆ ਨੋਟਿਸ, ਪੰਜਾਬ ਦੀ ਯੂਨੀਵਰਸਿਟੀ ’ਚ ‘ਐਂਟੀ ਪੰਜਾਬ’ ਸਿਲੇਬਸ? VIDEO ਧਨਾਸਰੀ ਮਹਲਾ ੧ ਘਰੁ ੧ ਚਉਪਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 04-09-2026 ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ


Admin / Article

ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਸਮਾਜ ਦੀ ਨੀਂਹ ਰੱਖੀ ਸੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਿੰਨ ਸਿਧਾਂਤ

ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 15 ਨਵੰਬਰ ਨੂੰ 556ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਅਤੇ ਉਨ੍ਹਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੀ ਮਿਹਰ ਆਪਣੇ ਆਪ ਵਿਚ ਹੀ ਬਖਸ਼ਿਸ਼ ਹੈ।

ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ. ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਪਿਤਾ ਮਹਿਤਾ ਕਾਲੁ ਜੀ ਦੇ ਘਰ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਮ ਬੀਬੀ ਨਾਨਕੀ ਜੀ ਸੀ। ਹਾਲਾਂਕਿ ਇਹ ਸਥਾਨ ਹੁਣ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਮੌਜੂਦ ਨਨਕਾਣਾ ਸਾਹਿਬ ਵਿਚ ਹੈ। ਹੁਣ ਇਸ ਅਸਥਾਨ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਰੱਖਿਆ ਗਿਆ ਹੈ। ਇੱਥੇ ਦੇਸ਼-ਵਿਦੇਸ਼ ਤੋਂ ਲੋਕ ਪ੍ਰਸਿੱਧ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨਾਂ ਲਈ ਆਉਂਦੇ ਹਨ। 

ਤੁਹਾਨੂੰ ਦੱਸ ਦੇਈਏ ਕਿ ਸ਼ੇਰ-ਏ ਪੰਜਾਬ ਵਜੋਂ ਜਾਣੇ ਜਾਂਦੇ ਸਿੱਖ ਸਾਮਰਾਜ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੁਰਦੁਆਰਾ ‘ਨਨਕਾਣਾ ਸਾਹਿਬ’ਦਾ ਨਿਰਮਾਣ ਕਰਵਾਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਇਲਾਹੀ ਰੂਪ ’ਚ ਰਹੇ ਤੇ ਉਨ੍ਹਾਂ ਆਪਣੀ ਭੈਣ ਬੇਬੇ ਨਾਨਕੀ ਤੋਂ ਕਾਫੀ ਕੁਝ ਸਿੱਖਿਆ। ਥੋੜੇ ਵੱਡੇ ਹੋਏ ਤਾਂ ਪਿਤਾ ਨੇ 20 ਰੁਪਏ ਦੇ ਕੇ ਕਾਰੋਬਾਰ ਕਰਨ ਲਈ ਭੇਜ ਦਿੱਤਾ ਪਰ ਉਹ ਸਾਧੂਆਂ ਨੂੰ ਭੋਜਨ ਛਕਾ ਕੇ ਘਰ ਪਰਤ ਆਏ ਤੇ ਇਸ ਨੂੰ ਉਨ੍ਹਾਂ ਸੱਚਾ ਸੌਦਾ ਦਾ ਨਾਮ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤਾ ਭੋਜਨ ਅੱਜ ਤੱਕ ਸਿੱਖ ਧਰਮ ਦੇ ਲੰਗਰ ਦੇ ਰੂਪ ਵਿਚ ਪ੍ਰਫੁੱਲਤ ਹੋਇਆ।

ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਸਮਾਜ ਦੀ ਨੀਂਹ ਰੱਖੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਕੌਮ ਦੇ ਪਹਿਲੇ ਗੁਰੂ ਹਨ ਅਤੇ ਸਿੱਖ ਧਰਮ ਦੇ ਮੋਢੀ ਵੀ ਹਨ। ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ, ਬਾਬਾ ਨਾਨਕ ਅਤੇ ਨਾਨਕ ਸ਼ਾਹ ਵੀ ਕਿਹਾ ਜਾਂਦਾ ਹੈ। ਇੰਨਾ ਹੀ ਨਹੀਂ ਲੱਦਾਖ ਅਤੇ ਤਿੱਬਤ ਖੇਤਰ ਵਿਚ ਉਨ੍ਹਾਂ ਨੂੰ ਨਾਨਕ ਲਾਮਾ ਕਿਹਾ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤ ਤੋਂ ਇਲਾਵਾ ਅਫਗਾਨਿਸਤਾਨ, ਈਰਾਨ ਅਤੇ ਅਰਬ ਦੇਸ਼ਾਂ ਵਿਚ ਵੀ ਧਰਮ ਪ੍ਰਚਾਰ ਕੀਤਾ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਜੀਵਨ ਮਨੁੱਖੀ ਸਮਾਜ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਦਾ ਵਿਆਹ 16 ਸਾਲ ਦੀ ਉਮਰ ਵਿਚ ਮਾਤਾ ਸੁਲੱਖਣੀ ਜੀ ਨਾਲ ਹੋਇਆ ਅਤੇ ਉਨ੍ਹਾਂ ਦੇ ਦੋ ਪੁੱਤਰ, ਬਾਬਾ ਸ਼੍ਰੀਚੰਦ ਅਤੇ ਲਖਮੀਦਾਸ ਸਨ। ਬੇਟਿਆਂ ਦੇ ਜਨਮ ਤੋਂ ਬਾਅਦ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਲੰਮੀਆਂ ਤੀਰਥ ਯਾਤਰਾਵਾਂ ’ਤੇ ਨਿਕਲ ਗਏ ਤੇ ਉਨ੍ਹਾਂ ਦੇ ਨਾਲ ਭਾਈ ਮਰਦਾਨਾ, ਲਹਿਣਾ ਜੀ, ਭਾਈ ਬਾਲਾ ਤੇ ਭਾਈ ਰਾਮਦਾਸ ਵੀ ਗਏ ਸੀ। ਸਾਲ 1521 ਤੱਕ ਉਨ੍ਹਾਂ ਯਾਤਰਾਵਾਂ (ਉਦਾਸੀਆਂ) ਕੀਤੀਆਂ ਤੇ ਸਾਰਿਆਂ ਨੂੰ ਸਮਾਜਕ ਕੁਰੀਤੀਆਂ ਵਿਰੁੱਧ ਉਪਦੇਸ਼ ਦਿੱਤਾ ਤੇ ਇਸੇ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੱਡਾ ਸਮਾਜ ਸੁਧਾਰਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਭਾਰਤ, ਅਫਗਾਨੀਸਤਾਨ ਤੇ ਅਰਬ ਦੀਆਂ ਕਈ ਥਾਵਾਂ ਦੀਆਂ ਯਾਤਰਾਵਾਂ ਕੀਤੀਆਂ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿਸ਼ੇਸ਼ ਤੌਰ ’ਤੇ ਮੂਰਤੀ ਪੂਜਾ ਤੇ ਰੂੜੀਵਾਦੀ ਵਿਚਾਰ ਧਾਰਾ ਦੀ ਵਿਰੋਧਤਾ ਕੀਤੀ। ਉਨ੍ਹਾਂ ਮੱਕਾ ਤੇ ਮਦੀਨਾ ਵਿਚ ਵੀ ਕੌਤਕ ਵਰਤਾਏ, ਜਿਸ ਨਾਲ ਮੁਸਲਮਾਨ ਧਰਮ ਦੀਆਂ ਅੱਖਾਂ ਖੁੱਲ੍ਹ ਗਈਆਂ ਤੇ ਅੱਜ ਤੱਕ ਮੁਸਲਮਾਨ ਧਰਮ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਪੂਰੀ ਸ਼ਰਧਾ ਹੈ। ਉਨ੍ਹਾਂ ਆਪਣਾ ਅੰਤਮ ਸਮਾਂ ਪਾਕਿਸਤਾਨ ’ਚ ਮੌਜੂਦ ਕਰਤਾਰਪੁਰ ਸਾਹਿਬ ਵਿਖੇ ਬਿਤਾਇਆ ਤੇ 22 ਸਤੰਬਰ 1539 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਚੋਲਾ ਛੱਡ ਗਏ। ਭਾਵੇਂ ਉਹ ਜੋਤੀ ਜੋਤ ਸਮਾ ਗਏ ਪਰ ਤਿੰਨ ਮੂਲ ਸਿਧਾਂਤ ‘ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ’ਛੱਡ ਗਏ। ਉਨ੍ਹਾਂ ਨੇ ਭਾਈ ਲਹਿਣਾ ਨੂੰ ਗੁਰੂ ਗੱਦੀ ਦਿੱਤੀ, ਜਿਨ੍ਹਾਂ ਨੂੰ ਦੂਜੇ ਗੁਰੂ ਸਾਹਿਬ ਅੰਗਦ ਦੇਵ ਜੀ ਵਜੋਂ ਮੰਨਿਆ ਜਾਂਦਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਿੰਨ ਸਿਧਾਂਤ
ਗੁਰੂ ਨਾਨਕ ਦੇਵ ਜੀ ਨੇ 3 ਜ਼ਰੂਰੀ ਗੱਲਾਂ ਦੱਸੀਆਂ ਹਨ, ਜਿਨ੍ਹਾਂ ਦਾ ਹਰ ਸਿੱਖ ਨੂੰ ਪਾਲਣ ਕਰਨਾ ਚਾਹੀਦਾ ਹੈ। ਹਰ ਸਿੱਖ ਨੂੰ ਨਾਮ ਜਪਣਾ, ਕਿਰਤ ਕਰਨਾ ਅਤੇ ਵੰਡ ਛਕਣਾ ਚਾਹੀਦਾ ਹੈ। ਭਾਵ ਇਮਾਨਦਾਰੀ ਅਤੇ ਮਿਹਨਤ ਨਾਲ ਆਪਣਾ ਕੰਮ ਕਰਨਾ ਅਤੇ ਸੱਚ ਦੇ ਮਾਰਗ 'ਤੇ ਚੱਲਣਾ ਅਤੇ ਜੋ ਵੀ ਹਾਸਲ ਕੀਤਾ ਹੈ, ਉਸ ਦਾ ਮਿਲ-ਵੰਡ ਕੇ ਅਨੰਦ ਲਓ। ਆਪਣੀ ਕਮਾਈ ਦਾ ਇੱਕ ਹਿੱਸਾ ਗਰੀਬਾਂ ਨੂੰ ਦਾਨ ਜਾਂ ਸਮਾਜਿਕ ਵਿਕਾਸ ਵਿੱਚ ਲਾਓ।

Jagat guru sri guru nanak dev ji


Punajb News advertisement banner Punajb News advertisement banner
Popular Posts
Just Now