ਕਾਂਗਰਸੀ ਆਗੂ ਡਾ. ਆਸ਼ੂ ਬੰਗੜ ਨੂੰ ਅਦਾਲਤ 'ਚ ਕੀਤਾ ਪੇਸ਼ , ਮਿਲਿਆ 2 ਦਿਨ ਦਾ ਪੁਲਿਸ ਰਿਮਾਂਡ
LPTV / Chandigarh
ਬੀਤੇ ਦਿਨ ਮੋਗਾ ਪੁਲਿਸ ਨੇ ਕਾਂਗਰਸੀ ਆਗੂ ਆਸ਼ੂ ਬੰਗੜ ਨੂੰ ਗਿ੍ਫ਼ਤਾਰ ਕਰਕੇ ਅੱਜ ਅਦਾਲਤ 'ਚ ਪੇਸ਼ ਕੀਤਾ ਸੀ, ਜਿੱਥੇ ਪੁਲਿਸ ਨੇ ਹੋਰ ਪੁੱਛ ਗਿੱਛ ਲਈ 2 ਦਿਨ ਦਾ ਰਿਮਾਂਡ ਲੈ ਲਿਆ ਹੈ, ਉਥੇ ਹੀ ਆਸ਼ੂ ਬੰਗੜ ਦੇ ਮਾਮਲੇ 'ਚ ਕਾਂਗਰਸੀਆਂ ਨੇ ਦੂਜੇ ਦਿਨ ਵੀ ਧਰਨਾ ਜਾਰੀ ਰੱਖਿਆ ਹੈ। ਅੱਜ ਧਰਨੇ ਵਿੱਚ ਪਰਗਟ ਸਿੰਘ ਸਮੇਤ ਕੁਲਬੀਰ ਜੀਰਾ, ਮਾਲਵਿਕਾ ਸੂਦ ਅਤੇ ਜ਼ਿਲ੍ਹੇ ਭਰ ਦੀ ਕਾਂਗਰਸੀ ਲੀਡਰਸ਼ਿਪ ਸ਼ਾਮਲ ਹੋਈ, ਜਦੋਂਕਿ ਰਾਜਾ ਵੈਡਿੰਗ ਨੇ ਵੀ ਰਾਤ 11 ਵਜੇ ਤੱਕ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਆਸ਼ੂ ਬੰਗੜ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਘਰ ਤੋਂ ਗ੍ਰਿਫਤਾਰ ਕੀਤਾ ਸੀ। ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਕਤਸਰ ਦਾ ਹਰਦੀਪ, ਡਾਕਟਰ ਆਸ਼ੂ ਬੰਗੜ ਅਤੇ ਕੁਝ ਹੋਰ ਮਿਲ ਕੇ ਇਸ ਗਰੋਹ ਨੂੰ ਚਲਾ ਰਹੇ ਹਨ। ਜੋ ਲੋਕਾਂ ਨੂੰ ਵਿਦੇਸ਼ ਭੇਜਣ ਅਤੇ ਨੌਕਰੀ ਦਿਵਾਉਣ ਲਈ ਤਜ਼ਰਬੇ ਦੇ ਸਰਟੀਫਿਕੇਟਾਂ ਸਮੇਤ ਕਈ ਜਾਅਲੀ ਦਸਤਾਵੇਜ਼ ਬਣਾਉਂਦੇ ਹਨ
Congress leader Dr Ashu Bangar was produced in the court and got 2 days police remand