ਚੰਡੀਗੜ੍ਹ ਦੇ ਇਸ ਫੇਮਸ ਮਾਲ ਦਾ ਦੇਖੋ ਹਾਲ, ਖਾਣੇ 'ਚੋਂ ਮਿਲਿਆ ਕਾਕਰੋਚ, ਸਟਾਫ ਕਹਿੰਦਾ ' ਐ ਤਾਂ ਪਿਆਜ ਏ'
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ, ਚੰਡੀਗੜ੍ਹ: ਵੱਡੇ-ਵੱਡੇ ਮਾਲਾਂ 'ਚ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਤਾਂ ਜ਼ਰੂਰ ਵਧਾ ਕੇ ਮੈਅਨੂ ਵਿੱਚ ਲਿਖੀਆਂ ਜਾਂਦੀਆਂ ਹਨ ਪਰ ਕੀ ਇਥੇ ਸਫਾਈ ਦਾ ਪ੍ਰਬੰਧ ਵੀ ਕੀਮਤਾਂ ਦੇ ਹਿਸਾਬ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦਾ ਇਕ ਤਾਜਾ ਮਾਮਲਾ ਨੇਕਸਸ ਏਲਾਂਟੇ ਮਾਲ ਦੀ ਤੀਜੀ ਮੰਜ਼ਿਲ 'ਤੇ ਬਣੇ ਫੂਡ ਕੋਰਟ 'ਚ ਸਾਹਮਣੇ ਆਇਆ ਹੈ। ਇਹ ਮਾਲ ਇਕ ਵਾਰ ਫਿਰ ਵਿਵਾਦਾਂ 'ਚ ਹੈ। ਛਿਪਕਲੀ ਤੋਂ ਬਾਅਦ ਹੁਣ ਰੈਸਟੋਰੈਂਟ ਦੇ ਖਾਣੇ 'ਚ ਕਾਕਰੋਚ ਪਾਇਆ ਗਿਆ ਹੈ। ਸ਼ੁੱਕਰਵਾਰ ਨੂੰ ਇਕ ਕਸਟਰ ਵੱਲੋਂ ਖਾਣੇ 'ਚੋਂ ਕਾਕਰੋਚ ਮਿਲਣ ਦੀ ਸ਼ਿਕਾਇਤ ਕੀਤੀ ਗਈ ਹੈ।
ਚੰਡੀਗੜ੍ਹ ਦੇ ਇੰਡੱਸਟਰੀਅਲ ਏਰੀਆ 'ਚ ਨੈਕਸਸ ਏਲਾਂਟੇ ਮਾਲ 'ਚ ਨੀ ਹਾਓ ਨਾਮ ਦਾ ਇਹ ਰੈਸਟੋਰੈਂਟ ਜਿਸ ਦੇ ਫਰਾਈਡ ਰਾਈਸ 'ਚ ਕਾਕਰੋਚ ਮਿਲਿਆ ਹੈ। ਘਟਨਾ ਤੋਂ ਬਾਅਦ ਫੂਡ ਕੋਰਟ 'ਚ ਹੰਗਾਮਾ ਹੋ ਗਿਆ ਅਤੇ ਮੌਕੇ 'ਤੇ ਇੰਡਸਟਰੀਅਲ ਏਰੀਆ ਥਾਣਾ ਪੁਲਸ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਫੂਡ ਸੇਫਟੀ ਅਫਸਰ ਵੀ ਮੌਕੇ 'ਤੇ ਪਹੁੰਚ ਗਏ। ਗਾਹਕ ਅਨਿਲ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ।
ਜਾਣਕਾਰੀ ਅਨੁਸਾਰ ਫਰਾਈਡ ਰਾਈਸ ਵਿਚ ਕਾਕਰੋਚ ਨਿਕਲਣ ਤੋਂ ਬਾਅਦ ਸ਼ਿਕਾਇਤਕਰਤਾ ਦੀ ਸਿਹਤ ਵਿਗੜ ਗਈ ਸੀ। ਸ਼ਿਕਾਇਤਕਰਤਾ ਨੇ ਇਕ Combo ਆਰਡਰ ਕੀਤਾ ਸੀ, ਜਿਸ ਵਿਚ ਫਰਾਈਡ ਰਾਈਸ ਵੀ ਸੀ। ਜਿਸ 'ਚੋਂ ਕਾਕਰੋਚ ਨਿਕਲਿਆ ਅਤੇ ਗਾਹਕ ਨੇ ਇਸ ਬਾਰੇ ਜਦੋਂ ਉਹ ਕਾਊਂਟਰ 'ਤੇ ਸ਼ਿਕਾਇਤ ਕਰਨ ਗਏ ਤਾਂ ਕੋਈ ਨਹੀਂ ਆਇਆ ਅਤੇ ਬਾਅਦ 'ਚ ਫੂਡ ਕਰਮਚਾਰੀ ਨੇ ਇਸ ਨੂੰ ਪਿਆਜ ਦੱਸਿਆ । ਹੰਗਾਮਾ ਹੋ ਹੋਣ 'ਤੇ ਪੁਲਸ ਨੂੰ ਮੌਕੇ 'ਤੇ ਬੁਲਾਉਣਾ ਪਿਆ। ਹੋਰ ਗਾਹਕਾਂ ਨੇ ਵੀ ਇਸ ਘਟਨਾ 'ਤੇ ਇਤਰਾਜ਼ ਜਤਾਇਆ। ਫੂਡ ਸੇਫਟੀ ਅਫਸਰ ਨਵਨੀਤ ਬੱਗਾ ਨੇ ਨੀ ਹਾਓ ਦੇ ਫੂਡ ਸੈਂਪਲ ਲਏ ਅਤੇ ਰਸੋਈ ਦੀ ਵੀ ਜਾਂਚ ਕੀਤੀ।
Check out the staff of this famous mall in Chandigarh Cockroach was found in the food