ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਫ਼ੌਜੀ ਪਿਓ ਨੇ ਮਾਂ ਦੀ ਗੋਦੀ ‘ਚੋਂ ਖੋਹ ਪਟਕਾ ਕੇ ਮਾਰ ਸੁੱਟੀ 10 ਮਹੀਨਿਆਂ ਦੀ ਬੱਚੀ, ਸ਼ੱਕ ‘ਚ ਮਾਰੀ ਗਈ ਮਾਸੂਮ, ਜਾਣੋ ਪੂਰਾ ਮਾਮਲਾ

ਫ਼ੌਜੀ ਪਿਓ ਨੇ ਮਾਂ ਦੀ ਗੋਦੀ ‘ਚੋਂ ਖੋਹ ਪਟਕਾ ਕੇ ਮਾਰ ਸੁੱਟੀ 10 ਮਹੀਨਿ


LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਪਿਤਾ ਨੇ ਆਪਣੀ 10 ਮਹੀਨੇ ਦੀ ਮਾਸੂਮ ਬੱਚੀ ਨੂੰ ਜ਼ਮੀਨ ‘ਤੇ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਰਣਜੀਤਗੜ੍ਹ ਝੁੱਗੇ ਵਿਖੇ ਇਕ ਦਰਦਨਾਕ ਘਟਨਾ ਵਾਪਰੀ ਹੈ। ਜਿਸ ਵਿਚ ਫੌਜ ਤੋਂ ਆਏ ਇਕ ਪਿਤਾ ਵੱਲੋਂ ਆਪਣੀ ਦੱਸ ਮਹੀਨਿਆਂ ਦੀ ਬੱਚੀ ਨੂੰ ਧਰਤੀ ਤੇ ਪਟਕ ਕੇ ਮਾਰ ਦਿੱਤਾ ਗਿਆ। ਇਸ ਸਬੰਧੀ ਪੁਲਿਸ ਨੇ ਮ੍ਰਿਤਕ ਬੱਚੀ ਦੀ ਮਾਤਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੱਸ ਮਹੀਨਿਆਂ ਦੀ ਬੱਚੀ ਰਹਿਮਤ ਕੌਰ ਦੀ ਮਾਤਾ ਅਮਨਦੀਪ ਨੇ ਦੱਸਿਆ ਕਿ ਉਸਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਸਤਨਾਮ ਸਿੰਘ ਨਾਲ ਹੋਇਆ ਸੀ, ਸਤਨਾਮ ਸਿੰਘ ਜੋ ਕਿ ਫੌਜ ਵਿਖੇ ਹੈ । ਬਿਆਨਕਰਤਾ ਅਨੁਸਾਰ ਸਤਨਾਮ ਸਿੰਘ ਅਤੇ ਉਸ ਦੇ ਮਾਪਿਆਂ ਵੱਲੋਂ ਵਿਆਹ ਤੋਂ ਬਾਅਦ ਹੀ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ। ਬਿਆਨਕਰਤਾ ਨੇ ਕਥਿਤ ਤੌਰ ਤੇ ਇਹ ਦੋਸ਼ ਲਾਏ ਹਨ ਕਿ ਉਸ ਦਾ ਸਹੁਰਾ ਉਸ ‘ਤੇ ਮਾੜੀ ਨਜ਼ਰ ਰੱਖਦਾ ਸੀ, ਇਸ ਦਾ ਵਿਰੋਧ ਕਰਨ ਤੇ ਉਸ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਘਰੋਂ ਕੱਢ ਦਿੱਤਾ ਤੇ ਉਹ ਆਪਣੇ ਪੇਕੇ ਪਿੰਡ ਚਲੀ ਗਈ ।
ਬਿਆਨਕਰਤਾ ਅਨੁਸਾਰ ਗਰਭਵਤੀ ਹਾਲਤ ਵਿਚ ਜਦ ਉਹ ਆਪਣੇ ਪੇਕੇ ਪਿੰਡ ਚਲੀ ਗਈ ਤਾਂ ਉਸ ਦੇ ਪਤੀ ਸਤਨਾਮ ਸਿੰਘ ਨੇ ਅਦਾਲਤ ਵਿਚ ਤਲਾਕ ਲੈਣ ਲਈ ਕੇਸ ਲਾ ਦਿੱਤਾ ਪਰ ਉਹ ਤਲਾਕ ਦੇਣਾ ਨਹੀਂ ਸੀ ਚਾਹੁੰਦੀ, ਉਸ ਨੇ ਇਸ ਸਬੰਧੀ ਇਕ ਲਿਖਤੀ ਸ਼ਿਕਾਇਤ ਫ਼ੌਜ ਦੇ ਅਫ਼ਸਰਾਂ ਨੂੰ ਕਰ ਦਿੱਤੀ। ਇਸ ਸਬੰਧੀ ਉਸ ਨੂੰ ਕਰੀਬ ਦੋ ਤਿੰਨ ਵਾਰ ਅੰਬਾਲਾ ਵਿਖੇ ਬੁਲਾਇਆ ਗਿਆ। ਬੀਤੀ 12 ਜੁਲਾਈ ਨੂੰ ਵੀ ਉਸ ਨੂੰ ਅੰਬਾਲਾ ਵਿਚ ਬੁਲਾਇਆ ਗਿਆ, ਜਿੱਥੇ ਫ਼ੌਜ ਦੇ ਅਫ਼ਸਰਾਂ ਨੇ ਉਸ ਨੂੰ ਆਪਣੇ ਪਤੀ ਸਤਨਾਮ ਸਿੰਘ ਨਾਲ 20 ਦਿਨ ਇਕੱਠੇ ਰਹਿਣ ਲਈ ਕਿਹਾ ਅਤੇ ਇਸ ਤੋਂ ਬਾਅਦ ਜੇਕਰ ਸਭ ਕੁਝ ਠੀਕ ਰਹਿੰਦਾ ਹੈ ਤਾਂ ਉਸ ਦਾ ਪਤੀ ਤਲਾਕ ਦਾ ਕੇਸ ਵਾਪਸ ਲੈ ਲਵੇਗਾ। ਪਰ ਬਿਆਨਕਰਤਾ ਅਨੁਸਾਰ ਇਸ ਦੌਰਾਨ ਉਸ ਦੇ ਸੱਸ, ਸਹੁਰਾ ਅਤੇ ਪਤੀ ਵੱਲੋਂ ਉਸ ਨਾਲ ਹੋਰ ਵੀ ਮਾੜਾ ਵਿਹਾਰ ਸ਼ੁਰੂ ਕਰ ਦਿੱਤਾ ਗਿਆ।
ਬਿਆਨਕਰਤਾ ਅਨੁਸਾਰ ਅੱਜ ਜਦ ਉਸਦਾ ਪਿਤਾ ਉਸਦੇ ਅਤੇ ਉਸ ਦੀ ਬੱਚੀ ਦੇ ਕੱਪੜੇ ਦੇਣ ਆਇਆ ਹੋਇਆ ਸੀ ਤਾਂ ਘਰ ਵਿਚ ਸਤਨਾਮ, ਉਸ ਦਾ ਪਿਤਾ ਅਤੇ ਉਸ ਦੀ ਮਾਤਾ ਉਸ ਨਾਲ ਪਹਿਲਾਂ ਹੀ ਕਲੇਸ਼ ਕਰ ਰਹੇ ਸਨ। ਇਸ ਦੌਰਾਨ ਉਸ ਦੇ ਪਿਤਾ ਦੇ ਸਾਹਮਣੇ ਹੀ ਉਨ੍ਹਾਂ ਨੇ ਉਸ ਦੀ ਬੱਚੀ ਰਹਿਮਤ ਨੂੰ ਖੋਹ ਲਿਆ ਅਤੇ ਉਸ ਨੂੰ ਉਸ ਦੇ ਪਿਤਾ ਸਤਨਾਮ ਸਿੰਘ ਨੇ ਧਰਤੀ ‘ਤੇ ਪਟਕ ਕੇ ਮਾਰਿਆ। ਬੱਚੀ ਨੂੰ ਹਸਪਤਾਲ ‘ਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ । ਬਿਆਨਕਰਤਾ ਅਨੁਸਾਰ ਉਸ ਦਾ ਸਹੁਰਾ ਪਰਿਵਾਰ ਉਸ ‘ਤੇ ਸ਼ੱਕ ਕਰਦਾ ਸੀ ਕਿ ਇਹ ਬੱਚੀ ਉਨ੍ਹਾਂ ਦੀ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੇ ਉਸ ਨੂੰ ਮਾਰ ਦਿੱਤਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਪਤੀ ਸਤਨਾਮ ਸਿੰਘ ਜੋ ਕਿ ਫ਼ੌਜ ਵਿੱਚ ਨੌਕਰੀ ਕਰਦਾ ਹੈ ਛੁੱਟੀ ‘ਤੇ ਆਇਆ ਹੋਇਆ ਸੀ। ਇਸ ਦੌਰਾਨ ਮਾਮੂਲੀ ਗੱਲ ‘ਤੇ ਘਰੇਲੂ ਝਗੜਾ ਹੋਇਆ ਤਾਂ ਸਤਨਾਮ ਸਿੰਘ, ਉਸ ਦੇ ਪਿਤਾ ਸੁਖਚੈਨ ਸਿੰਘ ਅਤੇ ਸਤਨਾਮ ਸਿੰਘ ਦੀ ਮਾਤਾ ਨੇ ਉਸ ਤੋਂ ਦੱਸ ਮਹੀਨਿਆਂ ਦੀ ਬੱਚੀ ਖੋਹ ਕੇ ਉਸ ਨੂੰ ਧਰਤੀ ‘ਤੇ ਪਟਕ ਕੇ ਮਾਰਿਆ। ਇਸ ਦੌਰਾਨ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਫਿਲਹਾਲ ਪੁਲਿਸ ਨੇ ਮ੍ਰਿਤਕ ਦੱਸ ਮਹੀਨਿਆਂ ਦੀ ਬੱਚੀ ਦੀ ਮਾਤਾ ਦੇ ਬਿਆਨਾਂ ਤੇ ਮ੍ਰਿਤਕ ਬੱਚੀ ਦੇ ਪਿਤਾ, ਦਾਦਾ ਅਤੇ ਦਾਦੀ ਤੇ 302 ਦਾ ਮਾਮਲਾ ਦਰਜ ਕਰ ਲਿਆ ਹੈ । ਪੁਲਿਸ ਵੱਲੋਂ ਇਸ ਮਾਮਲੇ ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Good news for farmers Farmers who do not burn paddy straw will get this much compensation Read the news


Popular Posts
Just Now