ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

Ludhiana Crime - ਲੁਧਿਆਣਾ 'ਚ ਫਿਰ ਚੱਲੀਆਂ ਗੋਲੀਆਂ, ਗੋਲੀ ਮਾਰਨ ਵਾਲਾ ਸ਼ਖ਼ਸ 6 ਮਹੀਨੇ ਪਹਿਲਾ ਹੀ ਆਇਆ ਸੀ ਜੇਲ੍ਹ ਤੋਂ ਬਾਹਰ

Ludhiana Crime -  ਲੁਧਿਆਣਾ 'ਚ ਫਿਰ  ਚੱਲੀਆਂ ਗੋਲੀਆਂ, ਗੋਲੀ ਮਾਰਨ ਵ


LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ: ਮੰਗਲਵਾਰ ਰਾਤ ਨੂੰ ਗਹਿਲੇਵਾਲ ਇਲਾਕੇ ਵਿਚ ਦੋ ਧਿਰਾਂ ਵਿਚਕਾਰ ਹੋਈ ਮਾਮੂਲੀ ਬਹਿਸ ਤੋਂ ਬਾਅਦ ਮਾਮਲਾ ਇਸ ਕਦਰ ਵਧ ਗਿਆ ਕੇ ਇਕ ਧਿਰ ਨੇ ਦੂਸਰੀ ਧਿਰ ਉੱਪਰ ਗੋਲ਼ੀਆਂ ਚਲਾ ਦਿੱਤੀਆਂ। ਗੋਲੀਬਾਰੀ ‘ਚ ਦੋ ਨੌਜਵਾਨ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਮੌਕੇ ‘ਤੇ 4 ਗੋਲੀਆਂ ਚਲਾਈਆਂ। ਪੁਲਿਸ ਨੇ ਦੋ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। 4 ਗੋਲੀਆਂ ਵਿੱਚੋਂ 2 ਗੋਲੀਆਂ ਇੱਕ ਨੌਜਵਾਨ ਦੇ ਪੇਟ ਵਿੱਚ ਲੱਗੀਆਂ ਅਤੇ ਤੀਜੀ ਗੋਲੀ ਇੱਕ ਹੋਰ ਨੌਜਵਾਨ ਨੂੰ ਲੱਗੀ। ਜ਼ਖ਼ਮੀਆਂ ਦੀ ਪਛਾਣ ਰਾਕੇਸ਼ ਅਤੇ ਰਾਣਾ ਵਜੋਂ ਹੋਈ ਹੈ।
ਰਾਕੇਸ਼ ਆਟੋ ਚਾਲਕ ਹੈ, ਜੋ ਆਪਣੇ ਸਾਥੀ ਰਾਣਾ ਨਾਲ ਕੰਮ ਤੋਂ ਵਾਪਸ ਆ ਰਿਹਾ ਸੀ। ਰਸਤੇ ‘ਚ ਰਾਹੋ ਰੋਡ ‘ਤੇ ਮੁਰਗੀ ਵਾਲੀ ਗਲੀ ਕੋਲ ਰੁਕਿਆ। ਉਸ ਦੀ ਚਿਕਨ ਵਾਲੇ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਸਾਹਮਣੇ ਗਲੀ ਰੇਹੜੀ ਵਾਲੇ ਦਾ ਮੁੰਡਾ ਗਗਨਦੀਪ ਮੋੜ ਸਾਥੀਆਂ ਸਮੇਤ ਬੈਠਾ ਸੀ। ਜਦੋਂ ਉਸ ਨੇ ਦੇਖਿਆ ਕਿ ਕੋਈ ਉਸ ਦੇ ਪਿਤਾ ਨਾਲ ਲੜ ਰਿਹਾ ਹੈ ਤਾਂ ਉਸ ਨੇ ਆ ਕੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।ਗਗਨਦੀਪ ਅਤੇ ਉਸਦੇ ਸਾਥੀ ਲੜਾਈ ਵਿੱਚ ਆਏ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਰਾਕੇਸ਼ ਅਤੇ ਰਾਣਾ ਨੇ ਗੋਲੀਆਂ ਤੋਂ ਆਪਣੇ ਬਚਾਅ ਦੀ ਪੂਰੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਨ੍ਹਾਂ ਨੂੰ ਗੋਲੀ ਲੱਗ ਗਈ। ਲੋਕਾਂ ਨੇ ਗੋਲੀਬਾਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ’ਤੇ ਕਮਿਸ਼ਨਰ ਕੌਸਤੁਭ ਸ਼ਰਮਾ ਰਾਤ ਕਰੀਬ 11 ਵਜੇ ਪੁਲਿਸ ਫੋਰਸ ਸਣੇ ਮੌਕੇ ’ਤੇ ਪੁੱਜੇ। ਪੁਲਿਸ ਨੇ ਜ਼ਖਮੀਆਂ ਨੂੰ ਸੀ.ਐੱਮ.ਸੀ. ਹਸਪਤਾਲ ਦਾਖਲ ਕਰਵਾਇਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜ਼ਖਮੀ ਰਮੇਸ਼ ਦੇ ਪਿਤਾ ਰਮੇਸ਼ ਨੇ ਦੱਸਿਆ ਕਿ ਉਹ ਬਾਬਾ ਨਾਮ ਦੇਵ ਕਾਲੋਨੀ ਪ੍ਰੇਮ ਵਿਹਾਰ ਟਿੱਬਾ ਰੋਡ ਦਾ ਰਹਿਣ ਵਾਲਾ ਹੈ। ਉਸ ਦੇ ਲੜਕੇ ਦੀ ਕਿਸੇ ਨਾਲ ਕੋਈ ਪੁਰਾਣੀ ਦੁਸ਼ਮਣੀ ਨਹੀਂ ਹੈ। ਅੱਜ ਪਤਾ ਨਹੀਂ ਕਿਵੇਂ ਹਮਲਾਵਰ ਨੇ ਉਸ ਨੂੰ ਰਾਹੋ ਰੋਡ ‘ਤੇ ਬੁਲਾ ਲਿਆ ਤੇ ਗੋਲੀ ਮਾਰ ਦਿੱਤੀ। ਗੋਲੀਆਂ ਮਾਰਨ ਵਾਲਾ ਮੁਲਜ਼ਮ ਕਤਲ ਕੇਸ ਦਾ ਮੁਲਜ਼ਮ ਹੈ ਅਤੇ 5 ਮਹੀਨੇ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਹੈ।

The second list of block presidents of the Punjab Pradesh Congress has been released Read the list


Popular Posts
Just Now