ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਕਾਰ-ਓ-ਬਾਰ, ਪਰਿਵਾਰ ਦਾ ਪਿਆਰ ਜਾਂ ਸਿੱਧਾ ਹਰਿਦੁਆਰ... ਚੂਜ ਕਰ ਲਓ ਯਾਰ!, ਪੁਲਿਸ ਦਾ ਅਨੋਖਾ ਟਵੀਟ ਹੋਇਆ ਵਾਇਰਲ

ਕਾਰ-ਓ-ਬਾਰ, ਪਰਿਵਾਰ ਦਾ ਪਿਆਰ ਜਾਂ ਸਿੱਧਾ ਹਰਿਦੁਆਰ... ਚੂਜ ਕਰ ਲਓ ਯਾਰ


LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ: ਸ਼ਰਾਬ ਪੀ ਕੇ ਗੱਡੀ ਚਲਾਉਣਾ ਵਾਲਿਆਂ ਲਈ ਪੁਲਿਸ ਨੇ ਇਕ ਅਨੋਖਾ ਟੀਵਟ ਕੀਤਾ। ਇਹ ਟਵੀਟ ਬੀਤੇ ਦਿਨ ਤੋਂ ਕਾਫੀ ਵਾਇਰਲ ਹੋਇਆ ਪਿਆ ਹੈ। ਸ਼ਰਾਬ ਪੀ ਕੇ ਗੱਡੀ ਚਲਾਉਣਾ ਵਾਲਿਆਂ ਲਈ ਸਖ਼ਤ ਕਾਨੂੰਨ ਬਣਾਏ ਗਏ ਹਨ, ਭਾਰੀ ਜੁਰਮਾਨੇ ਦੀ ਵਿਵਸਥਾ ਵੀ ਹੈ ਪਰ ਇਸ ਦੇ ਬਾਵਜੂਦ ਕੁਝ ਲੋਕ ਸੁਧਰਨ ਦਾ ਨਾਂਅ ਨਹੀਂ ਲੈ ਰਹੇ ਅਤੇ ਨਾ ਹੀ ਉਨ੍ਹਾਂ ਨੂੰ ਪੁਲਿਸ-ਕਾਨੂੰਨ ਦਾ ਕੋਈ ਡਰ ਹੈ।
ਪੁਲਿਸ ਵੀ ਅਜਿਹੇ ਲੋਕਾਂ 'ਤੇ ਸਖ਼ਤੀ ਰੱਖਦੀ ਹੈ ਅਤੇ ਨਾਲ ਹੀ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਅਜਿਹਾ ਨਾ ਕੀਤਾ ਜਾਵੇ। ਦਿੱਲੀ ਪੁਲਿਸ ਨੇ ਵੀ ਅਜਿਹਾ ਹੀ ਇਕ ਉਪਰਾਲਾ ਕੀਤਾ ਹੈ ਪਰ ਬਹੁਤ ਹੀ ਅਨੋਖੇ ਤਰੀਕੇ ਨਾਲ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਦਰਅਸਲ ਦਿੱਲੀ ਪੁਲਿਸ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਹੈ ਅਤੇ ਕਿਸੇ ਵੀ ਚੀਜ਼ ਨੂੰ ਵਿਲੱਖਣ ਤਰੀਕੇ ਨਾਲ ਸਮਝਾਉਣ ਅਤੇ ਲੋਕਾਂ 'ਚ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰਦੀ ਹੈ। ਫਿਲਹਾਲ ਉਨ੍ਹਾਂ ਨੇ ਜਿਹੜਾ ਟਵੀਟ ਕੀਤਾ ਹੈ, ਉਹ ਸ਼ਰਾਬੀ ਡਰਾਈਵਰਾਂ ਨਾਲ ਸਬੰਧਤ ਹੈ। ਇਸ ਟਵੀਟ 'ਚ ਉਨ੍ਹਾਂ ਨੇ ਇੱਕ ਸ਼ਾਨਦਾਰ ਸੰਦੇਸ਼ ਦਿੱਤਾ ਹੈ ਅਤੇ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਰਾਬ ਪੀ ਕੇ ਕਦੇ ਵੀ ਗੱਡੀ ਨਹੀਂ ਚਲਾਉਣੀ ਚਾਹੀਦੀ।ਦਿੱਲੀ ਟ੍ਰੈਫ਼ਿਕ ਪੁਲਿਸ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਕ ਤਸਵੀਰ ਸ਼ੇਅਰ ਕੀਤੀ ਗਈ ਹੈ, ਜਿਸ 'ਚ ਮਜ਼ਾਕੀਆ ਅੰਦਾਜ਼ 'ਚ ਲਿਖਿਆ ਗਿਆ ਹੈ, "ਜੇਕਰ ਤੁਸੀਂ ਬਾਰ ਛੱਡ ਕੇ ਆਪਣੀ ਕਾਰ ਚਲਾਉਂਦੇ ਹੋ ਜਾਂ ਫਿਰ ਕਾਰ 'ਚ ਹੀ ਆਪਣਾ ਬਾਰ ਖੋਲ੍ਹੋਗੇ ਤਾਂ ਤੁਹਾਡੇ ਲਈ ਖੁੱਲ੍ਹੇਗਾ ਪੁਲਿਸ ਸਟੇਸ਼ਨ ਦਾ ਦਰਵਾਜ਼ਾ। ਇਸ ਦੇ ਨਾਲ ਹੀ ਕੈਪਸ਼ਨ 'ਚ ਲਿਖਿਆ ਹੈ, "ਚੂਜ ਕਰ ਲਓ ਯਾਰ… ਕਾਰ-ਓ-ਬਾਰ, ਪਰਿਵਾਰ ਵਾਲਿਆਂ ਦਾ ਪਿਆਰ ਜਾਂ ਸਿੱਧਾ ਹਰਿਦੁਆਰ।"
ਇਸ ਦੇ ਨਾਲ ਹੀ ਯੂਜ਼ਰਸ ਵੀ ਦਿੱਲੀ ਪੁਲਿਸ ਦੇ ਇਸ ਟਵੀਟ 'ਤੇ ਮਜ਼ਾਕੀਆ ਤਰੀਕੇ ਨਾਲ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, "ਪੁਲਿਸ ਸਟੇਸ਼ਨ ਦੇ ਦਰਵਾਜ਼ੇ 'ਤੇ ਤੁਸੀਂ ਉਦੋਂ ਜਾਓਗੇ, ਜਦੋਂ ਜ਼ਿੰਦਾ ਰਹੋਗੇ, ਨਹੀਂ ਤਾਂ ਐਕਸੀਡੈਂਟ ਹੋਇਆ ਤਾਂ ਸਿੱਧੇ ਹਰਿਦੁਆਰ ਜਾਓਗੇ।" ਇਸੇ ਤਰ੍ਹਾਂ ਲੋਕਾਂ ਵੱਲੋਂ ਹਰ ਵੀ ਮਜਾਕੀਆਂ ਟਵੀਟ ਕੀਤੇ ਜਾ ਰਹੇ ਹਨ।

Today Home Minister Shah will address the national seminar in Chandigarh Chief Ministers of these states will be present


Popular Posts
Just Now