ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਕ ਹੋਰ ਗਾਇਕਾ 'ਤੇ ਚੱਲੀਆਂ ਗੋਲੀਆਂ, ਇਸ ਤਰ੍ਹਾਂ ਹੋਇਆ ਬਚਾਅ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਕ ਹੋਰ ਗਾਇਕਾ 'ਤੇ ਚੱਲੀਆਂ ਗੋਲੀਆ


LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਕ ਹੋਰ ਗਾਇਕ 'ਤੇ ਫਾਇਰਿੰਗ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਜਾਗਰਣ ਦੇ ਪ੍ਰੋਗਰਾਮ ਤੋਂ ਵਾਪਸ ਆ ਰਹੀ ਗਾਇਕਾਂ 'ਤੇ ਗੋਲੀਆਂ ਵਰ੍ਹੀਆਂ ਗਈਆਂ ਹਨ। ਇਹ ਮਾਮਲਾ ਹਰਿਆਣਾ ਦੇ ਚਰਖੀ ਦਾਦਰੀ ਦਾ ਹੈ। ਚਰਖੀ ਦਾਦਰੀ ਜ਼ਿਲ੍ਹੇ 'ਚ ਹਰਿਆਣਵੀ ਗਾਇਕਾ ਰਾਕੇਸ਼ ਸ਼ਿਓਰਾਨ ਤੇ ਉਸ ਦੇ ਭਰਾ 'ਤੇ ਗੋਲੀਆਂ ਚਲਾਈਆਂ ਗਈਆਂ । ਇਸ ਹਮਲੇ ਵਿਚ ਰਾਕੇਸ਼ ਸ਼ਿਓਰਾਨ ਤੇ ਉਸ ਦਾ ਭਰਾ ਵਾਲ-ਵਾਲ ਬਚ ਗਏ। ਦਰਅਸਲ ਰਾਕੇਸ਼ ਸ਼ਿਓਰਾਨ ਚਰਖੀ ਦਾਦਰੀ ਵਿਚ ਜਾਗਰਣ ਦਾ ਪ੍ਰੋਗਰਾਮ ਕਰਕੇ ਹਟੀ ਸੀ। ਪ੍ਰੋਗਰਾਮ ਤੋਂ ਬਾਅਦ ਉਹ ਜਿਵੇਂ ਹੀ ਵਾਪਸ ਆਪਣੀ ਕਾਰ ਵਿਚ ਆ ਕੇ ਬੈਠੀ ਤਾਂ ਉਥੇ ਦੋ ਮੁੰਡੇ ਪਹੁੰਚ ਗਏ, ਜਿਨਾਂ ਨੇ ਰਾਕੇਸ਼ ਤੇ ਉਸ ਦੇ ਭਰਾ ਨੂੰ ਗਾਲ੍ਹਾਂ ਕੱਢੀਆਂ।ਨੌਜਵਾਨਾਂ ਨੇ ਪਿਸਤੌਲ ਤਾਣ ਕੇ ਰਾਕੇਸ਼ ਅਤੇ ਉਸ ਦੇ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਝਗੜਾ ਇੰਨਾ ਵੱਧ ਗਿਆ ਕਿ ਮੁੰਡਿਆਂ ਨੇ ਰਾਕੇਸ਼ ਤੇ ਉਸ ਦੇ ਭਰਾ 'ਤੇ ਗੋਲੀਆਂ ਚਲਾ ਦਿੱਤੀਆਂ। ਗ਼ਨੀਮਤ ਰਹੀ ਕਿ ਰਾਕੇਸ਼ ਇਸ ਹਮਲੇ ਵਿਚ ਵਾਲ ਵੱਲ ਬਚ ਗਈ। ਗੋਲੀਬਾਰੀ ਤੋਂ ਬਾਅਦ ਉਥੇ ਭਾਜੜ ਮੱਚ ਗਈ, ਜਿਸ ਕਰਕੇ ਦੋਵੇਂ ਮੁਲਜ਼ਮ ਉਥੋਂ ਫਰਾਰ ਹੋ ਗਏ।
ਮਹਿਲਾ ਕਲਾਕਾਰ ਨੇ ਇਸ ਦੀ ਸੂਚਣਾ 'ਤੇ ਤੁਰੰਤ ਸਦਰ ਥਾਣਾ ਨੂੰ ਦਿੱਤੀ। ਪੁਲਿਸ ਨੇ ਕਤਲ ਦੀ ਕੋਸ਼ਿਸ਼ ਤਹਿਤ ਕਈ ਧਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਤੇ ਹਰਿਆਣਾ ਦੇ ਗਾਇਕ ਖੌਫ ਦੇ ਸਾਏ ਵਿਚ ਹਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤੇ ਕਤਲ ਤੋਂ ਬਾਅਦ ਮਿਊਜ਼ਿਕ ਇੰਡਸਟ੍ਰੀ ਖੌਫ ਦੇ ਵਿਚ ਹੈ। ਫਿਲਹਾਲ ਇਹ ਗੋਲੀਬਾਰੀ ਗੈਂਗਸਟਰਾਂ ਨੇ ਕੀਤੀ ਹੈ ਜਾਨ ਫਿਰ ਮਾਮਲਾ ਕੁਝ ਹੋਰ ਹੈ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਪਰ ਇਸ ਘਟਨਾ ਨੇ ਇਕ ਵਾਰ ਫਿਰ ਗਾਇਕਾਂ ਦੀ ਸੁਰੱਖਿਆ 'ਤੇ ਸਵਾਲ ਚੁਕੇ ਜਾ ਰਹੇ ਹਨ।

During the T 20 cricket match there was a bomb blast in the stadium and people panicked


Popular Posts
Just Now