ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਪੀਏ ਵੱਲੋਂ ਰਿਸ਼ਵਤ ਮੰਗਣ ਦਾ ਮਾਮਲਾ- ਵਿਧਾਇਕ ਰੰਧਾਵਾ ਦਾ ਸਪੱਸ਼ਟੀਕਰਨ- ਮੇਰਾ ਇਸ ਨਾਂ ਦਾ ਕੋਈ PA ਨਹੀਂ, ਦੋਸ਼ ਸਾਬਤ ਹੋਣ 'ਤੇ ਸਿਆਸਤ ਛੱਡ ਦੇਵਾਂਗਾ

ਪੀਏ ਵੱਲੋਂ ਰਿਸ਼ਵਤ ਮੰਗਣ ਦਾ ਮਾਮਲਾ- ਵਿਧਾਇਕ ਰੰਧਾਵਾ ਦਾ ਸਪੱਸ਼ਟੀਕਰਨ-


LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ, ਚੰਡੀਗੜ੍ਹ: ਪੰਜਾਬ ਦੇ ਡੇਰਾਬੱਸੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਰੰਧਾਵਾ ਹੁਣ ਪੀਏ ਵੱਲੋਂ ਰਿਸ਼ਵਤ ਮੰਗਣ ਨੂੰ ਲੈ ਕੇ ਹਮਲੇ ਦੇ ਘੇਰੇ ਵਿੱਚ ਹਨ। ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਰੰਧਾਵਾ ਨੇ ਜਦੋਂ ਖੁਦ 'ਤੇ ਸਵਾਲ ਖੜ੍ਹੇ ਹੁੰਦੇ ਦੇਖਿਆ ਤਾਂ ਵੀਡੀਓ ਜਾਰੀ ਕਰਕੇ ਇਸ ਪੂਰੇ ਮਾਮਲੇ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਮੇਰਾ ਇਸ ਨਾਂ ਦਾ ਕੋਈ ਪੀ.ਏ ਨਹੀਂ ਹੈ ਅਤੇ ਜੇਕਰ ਇਹ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ।
ਵਿਧਾਇਕ ਰੰਧਾਵਾ ਨੇ ਜਾਰੀ ਕੀਤੀ ਵੀਡੀਓ ਵਿੱਚ ਸਪੱਸ਼ਟ ਕੀਤਾ ਕਿ ਇਹ ਉਸੇ ਥਾਣੇਦਾਰ ਦਾ ਬਿਆਨ ਹੈ ਕਿ ਮੇਰੇ ਤੋਂ ਕੋਈ ਪੈਸਾ ਨਹੀਂ ਮੰਗਿਆ ਗਿਆ। ਨਾ ਤਾਂ ਮੈਂ ਵਿਧਾਇਕ ਸਾਹਿਬ ਨੂੰ ਮਿਲਿਆ ਅਤੇ ਨਾ ਹੀ ਮੈਨੂੰ ਕਿਸੇ ਦਾ ਕੋਈ ਫੋਨ ਆਇਆ। ਦੂਜੇ ਪਾਸੇ ਵੀਡੀਓ ਬਣਾਉਣ ਵਾਲਾ ਵਿਅਕਤੀ ਮਾਨਸਿਕ ਰੋਗੀ ਹੈ। ਮੈਂ ਆਪਣੇ ਹਲਕੇ ਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪ੍ਰਸ਼ਾਸਨ ਜੋ ਵੀ ਕਾਰਵਾਈ ਕਰੇਗਾ, ਚਾਹੇ ਉਹ ਮੇਰੀ ਪਾਰਟੀ ਦਾ ਵਰਕਰ ਹੋਵੇ ਜਾਂ ਪਰਿਵਾਰਕ ਮੈਂਬਰ, ਜਿਸ ਦਾ ਵੀ ਨਾਮ ਆਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਰੰਧਾਵਾ ਨੇ ਅੱਗੇ ਕਿਹਾ ਕਿ ਜੇਕਰ ਤੁਸੀਂ ਵਿਧਾਨ ਸਭਾ 'ਚ ਜਾ ਕੇ ਜਾਂਚ ਕਰੋ ਤਾਂ ਮੇਰਾ ਨਿਤਿਨ ਨਾਂ ਦਾ ਪੀਏ ਨਹੀਂ ਹੈ, ਮੇਰਾ 35 ਸਾਲ ਦਾ ਰਾਜਨੀਤੀ 'ਚ ਕੈਰੀਅਰ ਹੈ ਅਤੇ ਇਸ ਦੌਰਾਨ ਤੁਸੀਂ ਸਾਬਤ ਕਰ ਦਿਓ ਕਿ ਮੈਂ ਕਿਸੇ ਦਾ ਪੈਸਾ ਖਾਧਾ ਹੈ ਤਾਂ ਮੈਂ ਛੱਡ ਦੇਵਾਂਗਾ ਅੱਜ ਹੀ ਰਾਜਨੀਤੀ।

Case of asking for bribe by PA Clarification of MLA Randhawa I do not have any PA by this name I will leave politics if the charge is proved


Popular Posts
Just Now