ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

ਰੂਹ ਕੰਬਾਊ ਘਟਨਾ, ਮਾਂ ਨੇ ਕਰੀਅਰ ਲਈ ਧੀ ਨੂੰ ਚੌਥੀ ਮੰਜ਼ਿਲ ਤੋਂ ਸੁੱਟ ਕੇ ਮਾਰਿਆ

ਰੂਹ ਕੰਬਾਊ ਘਟਨਾ, ਮਾਂ ਨੇ ਕਰੀਅਰ ਲਈ ਧੀ ਨੂੰ ਚੌਥੀ ਮੰਜ਼ਿਲ ਤੋਂ ਸੁੱਟ ਕ


LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ: ਬੈਂਗਲੁਰੂ ‘ਚ ਇਕ ਔਰਤ ਨੇ ਆਪਣੀ ਚਾਰ ਸਾਲਾਂ ਦੀ ਬੱਚੀ ਨੂੰ ਬਾਲਕਨੀ ‘ਚੋਂ ਬਾਹਰ ਸੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਔਰਤ ਆਪਣੀ ਬੱਚੀ ਨੂੰ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟਦੀ ਨਜ਼ਰ ਆ ਰਹੀ ਹੈ। ਬੱਚੀ ਨੂੰ ਸੁੱਟਣ ਤੋਂ ਬਾਅਦ ਔਰਤ ਖੁਦ ਰੇਲਿੰਗ ‘ਤੇ ਚੜ੍ਹ ਗਈ ਅਤੇ ਕੁਝ ਦੇਰ ਰੁਕੀ ਰਹੀ, ਫਿਰ ਪਰਿਵਾਰਕ ਮੈਂਬਰ ਉਥੇ ਪਹੁੰਚ ਗਏ ਜਿਨ੍ਹਾਂ ਨੇ ਔਰਤ ਨੂੰ ਰੇਲਿੰਗ ਤੋਂ ਹੇਠਾਂ ਖਿੱਚ ਲਿਆ। ਪੁਲਿਸ ਮੁਤਾਬਕ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੀ ਪੂਰੀ ਵੀਡੀਓ ਅਪਾਰਟਮੈਂਟ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਔਰਤ ਦੀ ਪਛਾਣ ਸੁਸ਼ਮਾ ਵਜੋਂ ਹੋਈ ਹੈ, ਜੋ ਆਪਣੀ ਬੱਚੀ ਨਾਲ ਬਾਲਕਨੀ ‘ਚ ਦੌੜਦੀ ਨਜ਼ਰ ਆ ਰਹੀ ਹੈ। ਦੁਪਹਿਰ 3.05 ਵਜੇ ਦੇ ਕਰੀਬ ਔਰਤ ਬਾਲਕਨੀ ‘ਚ ਕੁਝ ਦੇਰ ਲਈ ਤੁਰੀ ਅਤੇ ਬੱਚੀ ਨੂੰ ਬਾਲਕਨੀ ‘ਚੋਂ ਬਾਹਰ ਸੁੱਟ ਦਿੱਤਾ।
ਸੰਪੰਗੀਰਾਮਨਗਰ ਪੁਲਿਸ ਨੇ ਮੁੱਢਲੀ ਜਾਂਚ ‘ਚ ਦੱਸਿਆ ਕਿ ਮ੍ਰਿਤਕ ਬੱਚੀ ਦੀ ਪਛਾਣ ਧਰੁਤੀ ਵਜੋਂ ਹੋਈ ਹੈ। ਪੁਲਿਸ ਮੁਤਾਬਕ ਬੱਚੀ ਸੁਣ ਜਾਂ ਬੋਲ ਨਹੀਂ ਸਕਦੀ ਸੀ, ਜਿਸ ਕਰਕੇ ਔਰਤ ਨਾਖੁਸ਼ ਸੀ। ਪਤੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਔਰਤ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਪੁਲਿਸ ਮੁਤਾਬਕ ਔਰਤ ਪੇਸ਼ੇ ਤੋਂ ਦੰਦਾਂ ਦੀ ਡਾਕਟਰ ਹੈ ਅਤੇ ਉਸਦਾ ਪਤੀ ਸਾਫਟਵੇਅਰ ਇੰਜੀਨੀਅਰ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਬੱਚੀ ਦੀ ਇਸ ਹਾਲਤ ਕਰਕੇ ਆਪਣੇ ਕਰੀਅਰ ‘ਤੇ ਫੋਕਸ ਨਹੀਂ ਕਰ ਪਾ ਰਹੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਧਿਕਾਰੀਆਂ ਨੇ ਕਿਹਾ ਕਿ ਔਰਤ ਦੀ ਮਾਨਸਿਕ ਸਥਿਤੀ ਸਣੇ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Heartbreaking incident mother killed daughter by throwing her from the fourth floor for career


Popular Posts
Just Now