ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਪੰਜਾਬ ‘ਚ MBBS ਡਾਕਟਰਾਂ ਦੀ ਨਿਯੁਕਤੀ ਲਈ ਨਵਾਂ ਨਿਯਮ, ਪਹਿਲਾਂ ਮੁਹੱਲਾ ਕਲੀਨਿਕ ‘ਚ ਦੇਣੀ ਪਵੇਗੀ ਡਿਊਟੀ

ਪੰਜਾਬ ‘ਚ MBBS ਡਾਕਟਰਾਂ ਦੀ ਨਿਯੁਕਤੀ ਲਈ ਨਵਾਂ ਨਿਯਮ, ਪਹਿਲਾਂ ਮੁਹੱਲਾ


LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ: ਪੰਜਾਬ ਦੇ ਮੈਡੀਕਲ ਕਾਲਜਾਂ ਤੋਂ MBBS ਕਰਕੇ ਡਾਕਟਰ ਬਣਨ ਵਾਲਿਆਂ ਨੂੰ ਹੁਣ ਹਸਪਤਾਲਾਂ ਵਿੱਚ ਸਿੱਧੀ ਪੋਸਟਿੰਗ ਨਹੀਂ ਮਿਲੇਗੀ। ਸਰਕਾਰ ਅਨੁਸਾਰ MBBS ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਡਾਕਟਰ ਸੇਵਾਵਾਂ ਦੇਣ ਲਈ ਸਿੱਧੇ ਹਸਪਤਾਲ ਨਹੀਂ ਜਾਣਗੇ, ਸਗੋਂ ਮੁਹੱਲਾ ਕਲੀਨਿਕਾਂ ‘ਤੇ ਆਉਣਗੇ।
ਜਦੋਂ ਉਨ੍ਹਾਂ ਦੀ ਦੋ-ਤਿੰਨ ਸਾਲ ਚੰਗੀ ਪ੍ਰੈਕਟਿਸ ਹੋਵੇਗੀ ਤਾਂ ਉਨ੍ਹਾਂ ਨੂੰ ਵੱਡੇ ਹਸਪਤਾਲਾਂ ਵਿੱਚ ਭੇਜ ਦਿੱਤਾ ਜਾਵੇਗਾ। ਪਹਿਲਾਂ ਅਜਿਹਾ ਬਹੁਤ ਘੱਟ ਹੁੰਦਾ ਸੀ ਕਿ MBBS ਕਰਨ ਤੋਂ ਬਾਅਦ ਪੇਂਡੂ ਖੇਤਰਾਂ ਦੀਆਂ ਡਿਸਪੈਂਸਰੀਆਂ ਵਿੱਚ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਂਦੀ ਸੀ। ਇਸ ਕਾਰਨ ਜ਼ਿਆਦਾਤਰ ਪੇਂਡੂ ਮੈਡੀਕਲ ਸੈਂਟਰ ਖਾਲੀ ਪਏ ਹਨ। ਅੱਜ ਵੀ ਪੇਂਡੂ ਖੇਤਰਾਂ ਵਿੱਚ ਕਈ ਡਿਸਪੈਂਸਰੀਆਂ ਹਨ, ਜਿੱਥੇ ਸਾਲਾਂ ਤੋਂ ਕੋਈ ਡਾਕਟਰ ਨਹੀਂ ਆਇਆ। ਬੇਸ਼ੱਕ ਵਿਰੋਧੀ ਰੌਲਾ ਪਾ ਰਹੇ ਹਨ ਕਿ ਹਰ ਪਿੰਡ ਵਿੱਚ ਪਹਿਲਾਂ ਹੀ ਡਿਸਪੈਂਸਰੀ ਸੀ, ਫਿਰ ਮੁਹੱਲਾ ਕਲੀਨਿਕਾਂ ਦੀ ਕੀ ਲੋੜ ਸੀ, ਪਰ ਪੇਂਡੂ ਖੇਤਰ ਦੀਆਂ ਡਿਸਪੈਂਸਰੀਆਂ ਵਿੱਚ ਸਾਲਾਂ ਤੋਂ ਨਾ ਤਾਂ ਸਟਾਫ਼ ਹੈ ਅਤੇ ਨਾ ਹੀ ਦਵਾਈਆਂ। ਅਜਿਹੇ ‘ਚ ਮੁਹੱਲਾ ਕਲੀਨਿਕ ਖੁੱਲ੍ਹਣ ਤੋਂ ਬਾਅਦ ਹੁਣ ਲੋਕਾਂ ‘ਚ ਸਿਹਤ ਸੇਵਾਵਾਂ ਪ੍ਰਤੀ ਆਸ ਦੀ ਕਿਰਨ ਜਾਗੀ ਹੈ।

The new rule for the appointment of MBBS doctors in Punjab will first have to give duty in Mohalla Clinic


Popular Posts
Just Now