ਵਿਜੇ ਸਿੰਗਲਾ ਦੀ ਮੀਟਿੰਗ 'ਚ ਸ਼ਿਰਕਤ ਕਰਨ 'ਤੇ ਸਿਹਤ ਮੰਤਰੀ ਚੇਤਨ ਜੌੜਾਮਾਜਰਾ ਨੇ ਦਿੱਤਾ ਬਿਆਨ, ਕਹੀ ਇਹ ਗੱਲ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ, ਮੋਹਾਲੀ: ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹਨ। ਦੂਜੇ ਪਾਸੇ ਅੱਜ ਮੋਹਾਲੀ ਵਿੱਚ ਸਰਕਾਰ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ ਪੁੱਜੇ ਜੌੜਾਮਾਜਰਾ ਨੇ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕੀਤੇ ਵਿਜੇ ਸਿੰਗਲਾ ਵੱਲੋਂ ਹੁਣ ਤੱਕ ਮੀਟਿੰਗਾਂ ਵਿੱਚ ਸ਼ਾਮਲ ਹੋਣ ਬਾਰੇ ਬਿਆਨ ਦਿੱਤਾ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਜੌੜੇਮਾਜਰਾ ਨੇ ਕਿਹਾ ਕਿ ਇਹ ਕਮੇਟੀ ਦੀ ਮੀਟਿੰਗ ਹੈ, ਜਿਸ ਵਿੱਚ ਕਿਸੇ ਵੀ ਪਾਰਟੀ ਦਾ ਮੈਂਬਰ ਹਾਜ਼ਰ ਹੋ ਸਕਦਾ ਹੈ। ਉਸੇ ਤਰ੍ਹਾਂ ਉਹ ਸ਼ਾਮਲ ਹੋ ਰਿਹਾ ਹੈ।
ਦੱਸ ਦੇਈਏ ਕਿ ਇਸ ਮੀਟਿੰਗ ਵਿੱਚ ਜੌੜਾਮਾਜਰਾ ਤੋਂ ਇਲਾਵਾ ਅਨਮੋਲ ਗਗਨ ਮਾਨ, ਬ੍ਰਹਮ ਸ਼ੰਕਰ ਜ਼ਿੰਪਾ ਵੀ ਮੌਜੂਦ ਸਨ। ਇਸ ਮੌਕੇ ਜ਼ਿੰਪਾ ਨੇ ਕਿਹਾ ਕਿ ਅੱਜ ਸਾਡੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਹੈ। ਉਹ ਦੇਸ਼ ਲਈ ਬਹੁਤ ਕੁਝ ਕਰ ਰਿਹਾ ਹੈ। ਦੇਸ਼ ਉਸ ਤੋਂ ਬਹੁਤ ਆਸਾਂ ਲੈ ਕੇ ਬੈਠਾ ਹੈ, ਜਿਸ ਤਰ੍ਹਾਂ ਦਿੱਲੀ 'ਚ ਬਦਲਾਅ ਆਇਆ ਹੈ, ਉਸੇ ਤਰ੍ਹਾਂ ਪੰਜਾਬ 'ਚ ਵੀ ਮੁੱਖ ਮੰਤਰੀ ਬਦਲਾਅ ਲਿਆ ਰਹੇ ਹਨ। ਅੱਜ ਬੱਚੇ ਅਤੇ ਨੌਜਵਾਨ ਖੁਦ ਅੱਗੇ ਆ ਰਹੇ ਹਨ।
After attending the meeting of Vijay Singla Health Minister Chetan Jodamajra said this