ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਹੁਣ ਮਿਲੇਗਾ ਮੂਸੇਵਾਲਾ ਨੂੰ ਇਨਸਾਫ, ਕੇਸ ਦੀ ਚਾਰਜਸ਼ੀਟ ਹੋਈ ਤਿਆਰ, ਲਾਰੈਂਸ ਬਿਸ਼ਨੋਈ ਤੇ ਭਗਵਾਨਪੁਰੀਆ ਸਮੇਤ 15 ਲੋਕਾਂ ਦੇ ਨਾਮ ਦਰਜ

ਹੁਣ ਮਿਲੇਗਾ ਮੂਸੇਵਾਲਾ ਨੂੰ ਇਨਸਾਫ, ਕੇਸ ਦੀ ਚਾਰਜਸ਼ੀਟ ਹੋਈ ਤਿਆਰ, ਲਾਰੈ


LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ: ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਮਾਨਸਾ ਪੁਲਿਸ ਨੇ ਕੇਸ ਦੀ ਚਾਰਜਸ਼ੀਟ ਤਿਆਰ ਕਰ ਲਈ ਹੈ। ਬਹੁਤ ਜਲਦ ਪੰਜਾਬ ਪੁਲਿਸ ਇਹ ਚਾਰਜਸ਼ੀਟ ਅਦਾਲਤ ਵਿੱਚ ਦਾਇਰ ਕਰਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਚਾਰਜਸ਼ੀਟ ਵਿਚ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਸ਼ੂਟਰਾਂ ਸਮੇਤ 15 ਲੋਕਾਂ ਦੇ ਨਾਮ ਦਰਜ ਕੀਤੇ ਗਏ। ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਪੁਲਿਸ ਵੱਲੋਂ ਤਿਆਰ ਕੀਤੀ ਗਈ ਇਸ ਚਾਰਜਸ਼ੀਟ ਵਿੱਚ ਕਤਲ ਦੀ ਸਾਜ਼ਿਸ਼ ਨਾਲ ਸਬੰਧਤ ਸਾਰੇ ਘਟਨਾਕ੍ਰਮ, ਤੱਥ, ਸਬੂਤ ਅਤੇ ਗਵਾਹ ਸ਼ਾਮਲ ਕੀਤੇ ਗਏ ਹਨ।
ਜਿਨ੍ਹਾਂ15 ਤੋਂ ਵੱਧ ਦੋਸ਼ੀਆਂ ਦੇ ਨਾਂ ਸ਼ਾਮਲ ਕੀਤੇ ਗਏ ਹਨ, ਉਨ੍ਹਾਂ 'ਚ ਸ਼ੂਟਰ, ਕਤਲ 'ਚ ਸ਼ਾਮਲ ਹੋਰ ਮੁਲਜ਼ਮ, ਕਤਲ ਦੀ ਸਾਜ਼ਿਸ਼ ਰਚਣ ਵਾਲੇ ਮਾਸਟਰਮਾਈਂਡ ਸ਼ਾਮਲ ਹਨ। ਇਸ ਵਿੱਚ ਮੁੱਠਭੇੜ ਵਿੱਚ ਮਾਰੇ ਗਏ ਗੈਂਗਸਟਰਾਂ ਮਨਪ੍ਰੀਤ ਮੰਨੂ ਤੇ ਜਗਰੂਪ ਰੂਪ ਦੇ ਨਾਮ ਵੀ ਸ਼ਾਮਿਲ ਹਨ। ਲਾਰੇਸ਼ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਮਨਮੋਹਨ ਮੋਹਨਾ, ਦੀਪਕ ਟੀਨੂੰ, ਸੰਦੀਪ ਕੇਕੜਾ, ਅੰਕਿਤ ਸਿਰਸਾ, ਪ੍ਰਿਅਵ੍ਰਤਾ ਫੌਜੀ, ਸਚਿਨ ਭਿਵਾਨੀ, ਕੇਸ਼ਵ, ਕਸ਼ਿਸ਼,ਫਰਾਰ ਸ਼ੂਟਰ ਦੀਪਕ ਮੁਨੱਈ, ਜਗਰੂਪ ਸਿੰਘ ਆਦਿ ਦੇ ਨਾਮ ਵੀ ਇਸ ਚਾਰਜਸ਼ੀਟ ਵਿਚ ਸ਼ਾਮਲ ਹਨ। ਦਿੱਲੀ-ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਹੋਰ ਮੁਲਜ਼ਮਾਂ ਦੇ ਨਾਂ ਵੀ ਸ਼ਾਮਲ ਕੀਤੇ ਗਏ ਹਨ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪਹਿਲੀ ਗ੍ਰਿਫ਼ਤਾਰੀ ਮਾਨਸਾ ਪੁਲਿਸ ਨੇ ਦੇਹਰਾਦੂਨ ਤੋਂ ਮਨਪ੍ਰੀਤ ਨਾਮ ਦੇ ਇੱਕ ਮੁਲਜ਼ਮ ਦੀ ਕੀਤੀ ਸੀ। ਇਹ ਗ੍ਰਿਫਤਾਰੀ ਮੂਸੇਵਾਲਾ ਦੇ ਕਤਲ ਦੇ ਅਗਲੇ ਦਿਨ ਕੀਤੀ ਗਈ ਸੀ
ਇਸ ਚਾਰਜਸ਼ੀਟ 'ਚ 40 ਤੋਂ ਵੱਧ ਲੋਕਾਂ ਨੂੰ ਗਵਾਹ ਬਣਾਇਆ ਗਿਆ ਹੈ, ਜਿਨ੍ਹਾਂ 'ਚ ਜਾਂਚ 'ਚ ਸ਼ਾਮਲ ਪੁਲਿਸ ਅਧਿਕਾਰੀ, ਮੂਸੇਵਾਲਾ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ, ਮੂਸੇਵਾਲਾ ਦੇ ਨਾਲ-ਨਾਲ ਦੋ ਚਸ਼ਮਦੀਦ ਗਵਾਹ ਵੀ ਸ਼ਾਮਲ ਹਨ, ਜੋ ਉਸ ਸਮੇਂ ਥਾਰ 'ਚ ਸਨ। ਮੂਸੇਵਾਲਾ ਦੇ ਪਰਿਵਾਰ 'ਚ ਉਸ ਦੇ ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਬਿਆਨ, ਮੂਸੇਵਾਲਾ ਦੀ ਸੁਰੱਖਿਆ 'ਚ ਤਾਇਨਾਤ ਪੁਲਸ ਮੁਲਾਜ਼ਮਾਂ ਦੇ ਬਿਆਨ, ਫੋਰੈਂਸਿਕ ਟੀਮ ਦੇ ਮੈਂਬਰਾਂ ਦੇ ਬਿਆਨ, ਘਟਨਾ ਸਮੇਂ ਮੌਜੂਦ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਤੋਂ ਇਲਾਵਾ ਜਿੱਥੇ ਗੋਲੀ ਚਲਾਉਣ ਵਾਲੇ ਅਤੇ ਹੋਰ ਮੁਲਜ਼ਮਾਂ ਨੇ ਸ਼ਰਨ ਲਈ ਸੀ, ਉਨਾਂ ਦੇ ਬਿਆਨ ਵੀ ਕਲਮ ਬੱਧ ਕੀਤੇ ਗਏ ਨੇ। ਇਸ ਚਾਰਜਸ਼ੀਟ ਵਿੱਚ ਹੋਟਲ ਸਟਾਫ਼ ਜਾਂ ਉਨ੍ਹਾਂ ਨੂੰ ਉੱਥੇ ਪਨਾਹ ਦੇਣ ਵਾਲੇ ਵਿਅਕਤੀ ਦੇ ਬਿਆਨ ਸ਼ਾਮਲ ਕੀਤੇ ਗਏ ਹਨ।
ਇਸ ਚਾਰਜਸ਼ੀਟ ਵਿੱਚ ਸਬੂਤ ਵਜੋਂ ਫੋਰੈਂਸਿਕ ਰਿਪੋਰਟ, ਪੋਸਟਮਾਰਟਮ ਰਿਪੋਰਟ, ਬਰਾਮਦ ਹਥਿਆਰ, ਬਰਾਮਦ ਹੋਏ ਕਾਰਤੂਸ, ਵਾਹਨ, ਖੂਨ ਦੇ ਨਮੂਨੇ, ਮੁਲਜ਼ਮਾਂ ਦੇ ਮੈਡੀਕਲ ਨਮੂਨੇ, ਘਟਨਾ ਵਾਲੀ ਥਾਂ ਦੇ ਕਈ ਸੀਸੀਟੀਵੀ, ਹੋਟਲ ਦੇ ਕੁਝ ਸੀਸੀਟੀਵੀ ਫੁਟੇਜ ਤੋਂ ਇਲਾਵਾ ਜਿੱਥੇ ਗੋਲੀਬਾਰੀ ਰੁਕੇ ਸਨ। ਇਸ ਨੂੰ ਚਾਰਜਸ਼ੀਟ ਦਾ ਹਿੱਸਾ ਬਣਾਇਆ ਗਿਆ ਹੈ।
ਇਸ ਚਾਰਜਸ਼ੀਟ ਵਿੱਚ ਆਈਪੀਸੀ ਦੀਆਂ ਕਈ ਧਾਰਾਵਾਂ ਜੋੜੀਆਂ ਗਈਆਂ ਹਨ। ਇਹ ਚਾਰਜਸ਼ੀਟ ਪੰਜਾਬ ਪੁਲਿਸ ਵੱਲੋਂ ਕਾਨੂੰਨੀ ਮਾਹਿਰਾਂ ਦੀ ਸਰਕਾਰੀ ਟੀਮ ਦੀ ਦੇਖ-ਰੇਖ ਹੇਠ ਤਿਆਰ ਕੀਤੀ ਗਈ ਹੈ, ਜਿਸ ਵਿੱਚ ਕਤਲ ਕੇਸ ਦੇ ਹਰ ਪਹਿਲੂ, ਹਰ ਘਟਨਾ ਨੂੰ ਲੜੀਵਾਰ ਢੰਗ ਨਾਲ ਦਰਜ ਕੀਤਾ ਗਿਆ ਹੈ।ਇਸ ਚਾਰਜਸ਼ੀਟ ਦੇ ਦਾਇਰ ਹੋਣ ਤੋਂ ਬਾਅਦ ਇਹ ਕੇਸ ਸਹੀ ਮਾਇਨਿਆਂ ਵਿਚ ਅਦਾਲਤ ਵਿਚ ਪਹੁੰਚ ਜਾਵੇਗਾ ,ਜਿਸ ਤੋਂ ਬਾਅਦ ਅਸਲ ਦੋਸ਼ੀਆਂ ਨੂੰ ਉਨ੍ਹਾਂ ਦੇ ਅੰਜ਼ਾਮ ਤੱਕ ਪਹੁੰਚਾਇਆ ਜਾਵੇਗਾ।

Now Moosewala will get the charge sheet of the Insaf case ready and 15 people including Lawrence Bishnoi and Bhagwanpuria have been registered


Popular Posts
Just Now