ਵਿਅਕਤੀ ਨੇ ਪਹਿਲਾਂ ਪਤਨੀ ਤੇ ਬੇਟੀ ਦਾ ਕੀਤਾ ਕਤਲ , ਫਿਰ ਕੀਤੀ ਖੁਦਕੁਸ਼ੀ, ਜਾਣੋ ਕੀ ਹੈ ਮਾਮਲਾ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ, ਚੰਡੀਗੜ੍ਹ : ਚੰਡੀਗੜ੍ਹ ਵਿੱਚ ਸੋਮਵਾਰ ਰਾਤ ਇਕ ਬੰਦੇ ਨੇ ਆਪਣੀ ਪਤਨੀ ਦਾ ਗਲਾ ਵੱਢ ਕੇ ਚਾਕੂ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਤਿੰਨ ਸਾਲ ਦੀ ਧੀ ਦਾ ਗਲਾ ਘੁੱਟ ਕੇ ਮਾਰ ਦਿੱਤੀ ਅਤੇ ਫਿਰ ਖੁਦ ਵੀ ਫਾਹਾ ਲੈ ਲਿਆ। ਮਾਮਲਾ ਭਗਵਾਨਪੁਰਾ ਪਿੰਡ ਦਾ ਹੈ। ਇਸ ਘਟਨਾ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ।
ਮ੍ਰਿਤਕਾਂ ਦੀ ਪਛਾਣ ਰੇਸ਼ਮ (26), ਪਤਨੀ ਪੂਜਾ (24) ਅਤੇ ਤਿੰਨ ਸਾਲ ਦੀ ਬੇਟੀ ਸ਼ਿਵਾਂਸ਼ ਵਜੋਂ ਹੋਈ ਹੈ। ਪੁਲੀਸ ਨੇ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਜੀਐੱਮਐੱਸਐੱਚ.-16 ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਲਾਸ਼ ਦਾ ਪੋਸਟਮਾਰਟਮ ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਕੀਤਾ ਜਾਵੇਗਾ। ਪੁਲਿਸ ਮੁਤਾਬਕ ਪਰਿਵਾਰ ਮੂਲ ਰੂਪ ਵਿਚ ਨੇਪਾਲ ਦਾ ਰਹਿਣ ਵਾਲਾ ਸੀ ਅਤੇ 20 ਅਗਸਤ ਨੂੰ ਤਿੰਨੋਂ ਨੇਪਾਲ ਤੋਂ ਚੰਡੀਗੜ੍ਹ ਆਏ ਸਨ।
ਮ੍ਰਿਤਕ ਨੇ ਭਗਵਾਨਪੁਰਾ ਵਿੱਚ ਕਿਰਾਏ ਦਾ ਮਕਾਨ ਲਿਆ ਸੀ। ਗੁਆਂਢੀ ਮੁਤਾਬਿਕ ਰੇਸ਼ਮ ਇੰਡਸਟਰੀਅਲ ਏਰੀਆ ਦੇ ਇਕ ਹੋਟਲ ਵਿਚ ਕੰਮ ਕਰਦਾ ਸੀ। ਆਈਟੀ ਪਾਰਕ ਥਾਣਾ ਇੰਚਾਰਜ ਰੋਹਤਾਸ਼ ਯਾਦਵ ਨੇ ਦੱਸਿਆ ਕਿ ਰੇਸ਼ਮ ਦੇ ਜੀਜੇ ਦਾ ਕਹਿਣਾ ਹੈ ਕਿ ਪੂਜਾ ਦੇ ਕਿਸੇ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਉਸ ਨਾਲ ਫੇਸਬੁੱਕ 'ਤੇ ਚੈਟ ਕਰਦੀ ਸੀ। ਰੇਸ਼ਮ ਨੇ ਉਸਦੀ ਚੈਟਿੰਗ ਪੜ੍ਹੀ ਸੀ। ਇਸੇ ਕਾਰਨ ਉਸ ਨੇ ਪੂਜਾ ਦਾ ਕਤਲ ਕਰ ਦਿੱਤਾ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।
ਮ੍ਰਿਤਕ ਰੇਸ਼ਮ ਦੇ ਗੁਆਂਢੀ ਨੇ ਐਤਵਾਰ ਨੂੰ ਪਾਣੀ ਭਰਨ ਲਈ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਸੋਮਵਾਰ ਨੂੰ ਗੁਆਂਢੀ ਰੇਸ਼ਮ ਦੇ ਕਮਰੇ ਦੇ ਬਾਹਰ ਮੀਂਹ 'ਚ ਕੱਪੜੇ ਗਿੱਲੇ ਹੋਣ ਦੀ ਸੂਚਨਾ ਦੇਣ ਗਿਆ ਅਤੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਕੋਈ ਬਾਹਰ ਨਹੀਂ ਆਇਆ। ਇਸ ਤੋਂ ਬਾਅਦ ਗੁਆਂਢੀਆਂ ਨੇ ਮਕਾਨ ਮਾਲਕ ਗੁਰਦੇਵ ਨੂੰ ਬੁਲਾਇਆ। ਗੁਰਦੇਵ ਨੇ ਮੌਕੇ 'ਤੇ ਪਹੁੰਚ ਕੇ ਖਿੜਕੀ 'ਚੋਂ ਗੱਤਾ ਹਟਾ ਕੇ ਦੇਖਿਆ ਕਿ ਰੇਸ਼ਮ ਫਾਹੇ ਨਾਲ ਲਟਕ ਰਿਹਾ ਸੀ। ਇਸ ਤੋਂ ਬਾਅਦ ਗੁਰਦੇਵ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਦਰਵਾਜ਼ਾ ਤੋੜ ਕੇ ਰੇਸ਼ਮ ਨੂੰ ਬਾਹਰ ਕੱਢਿਆ।
The person first killed his wife and daughter and then committed suicide Know what is the matter