ਬੰਬੀਹਾ ਗਰੁੱਪ ਨੇ ਗਾਇਕ ਮਨਕੀਰਤ ਔਲਖ ਨੂੰ ਦਿੱਤੀ ਧਮਕੀ, ਕਿਹਾ- ਮਨਕੀਰਤ ਸਾਡੀ ਹਿੱਟ ਲਿਸਟ 'ਚ, ਦੋਸ਼ੀਆਂ ਨੂੰ ਗੱਡੀ ਜ਼ਰੂਰ ਚੜ੍ਹਾਵਾਂਗੇ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ : ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ਰਾਹੀਂ ਮਸ਼ਹੂਰ ਗਾਇਕ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਹੈ। ਜਿਸ ਵਿਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਬਦਲੇ ਦੀ ਗੱਲ ਕਹੀ ਹੈ ਅਤੇ ਕਿਹਾ ਹੈ ਕਿ ਸਾਡੀ ਲਿਸਟ 'ਚ ਸਭ ਤੋਂ ਉੱਪਰ ਮਨਕੀਰਤ ਔਲਖ ਦਾ ਨਾਮ ਹੈ। ਬੀਤੇ ਦਿਨੀਂ ਸਵੇਰ ਦੇ ਸਮੇਂ ਸੁਲਤਾਨ ਦਵਿੰਦਰ ਬੰਬੀਹਾ ਨਾਂ ਦੇ ਫੇਸਬੁੱਕ ਪੇਜ ਤੋਂ ਇਸ ਸਬੰਧੀ ਪੋਸਟ ਪਾਈ ਗਈ ਹੈ।
ਪੜ੍ਹੋ ਪੂਰੀ ਪੋਸਟ 'ਚ ਕੀ ਲਿਖਿਆ
ਇਸ ਪੋਸਟ ਵਿਚ ਲਿਖਿਆ ਗਿਆ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬ ਸ਼ੇਰ ਭਰਵਾਂ ਨੂੰ, ਦਵਿੰਦਰ ਬੰਬੀਹਾ ਫ੍ਰਾਂਸ ਵਾਲੀ ਆਈਡੀ ਬੰਦ ਹੋ ਗਈ ਹੈ ਕੁਝ ਕਾਰਨ ਕਰਕੇ ਤਾਂ ਫਰਜ਼ੀ ਆਈਡੀਜ਼ ਤੋਂ ਸੁਚੇਤ ਰਹੋ। ਸਿੱਧੂ ਮੂਸੇਵਾਲੇ ਦੇ ਪਿਤਾ ਨੇ ਜੋ ਕਿਹਾ ਅਸੀ ਉਹਨਾਂ ਦਾ ਹਰ ਹਾਲ ਵਿਚ ਸਮਰਥਨ ਕਰਦੇ ਹਾਂ ਕੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨਸੇ ਦੇ ਪੈਸੇ ਨਾਲ ਲੋਕਾਂ ਨੂੰ ਮਾਦੇ ਹਨ। ਤੁਸੀ ਸਭ ਨੇ ਨੋਟ ਕੀਤਾ ਹੋਵੇਗਾ, ਜਿਸ ਦਿਨ ਦਾ ਸਿੱਧੂ ਦੇ ਕਤਲ ਕਾਂਡ ਵਿੱਚ ਗਾਇਕਾਂ ਦਾ ਨਾ (ਜੋ ਕਿ ਗੁਪਤ ਰੱਖ ਲਿਆ ਗਿਆ ਹੈ) ਆਇਆ ਓਸ ਦਿਨ ਤੋਂ ਗੋਲਡੀ ਬਰਾੜ ਦੇ ਸਾਰਿਆਂ ਸਾਹਮਣੇ ਝੂਠ ਬੋਲ ਰਹੇ ਹਨ। ਇਹਨਾਂ ਨੂੰ ਪਤਾ ਕਿ ਇਹਨਾਂ ਨੇ ਵੱਡਾ ਪਾਪਾ ਕੀਤਾ ਹੈ। ਜਿਸ ਦੀ ਮਾਫੀ ਇਹਨਾਂ ਦੀ ਮੌਤ ਤੋਂ ਬਾਅਦ ਵੀ ਇਹਨਾਂ ਨੂੰ ਨਹੀਂ ਮਿਲਣੀ। ਅਸੀ ਵੀ ਸਾਫ ਕਰਦੇ ਹਾਂ ਕਿ ਸਿੱਧੂ ਦੇ ਕਤਲਾਂ ਤੋਂ ਬਦਲਾ ਜ਼ਰੂਰ ਲਵਾਂਗੇ ਭਾਂਵੇ ਟਾਈਮ ਜਿਨਾ ਮਰਜੀ ਲੱਗ ਜਾਵੇ। ਜੋ ਵੀ ਬੰਦਾ ਜੱਗੂ, ਲਾਰੈਂਸ, ਤੇ ਗੋਲਡੀ ਬਰਾੜ ਦਾ ਸਾਥ ਦੇਵਗੇ, ਉਸ ਨੂੰ ਵੀ ਗੱਡੀ ਜ਼ਰੂਰ ਚੜ੍ਹਾ ਦਿੱਤਾ ਜਾਵੇਗਾ। ਗੋਲਡੀ ਬਰਾੜ ਨੂੰ ਦੱਸਦਾ ਹੈ ਕਿ ਸੰਤ ਜੀ ਦੇ ਨਾਂ ‘ਤੇ ਗੱਲ ਕਰਨ ਵਾਲਾ ਕਦੇ ਵੀ ਕਮਜ਼ੋਰ ਅਤੇ ਨਿਹੱਥੇ ‘ਤੇ ਹਮਲਾ ਨਹੀਂ ਕਰਦਾ। ਨਾ ਹੀ ਪੈਸੇ ਨਾਲ ਮਾਰਦੇ ਹਨ। ਗੋਲਡੀ ਬਰਾੜ ਨੂੰ ਇਸ ਦਾ ਭਾਰੀ ਹਰਜਾਨਾ ਭੁਗਤਣਾ ਪਵੇਗਾ। ਮਨਕੀਰਤ ਔਲਖ ਵੀ ਦੋਸ਼ੀ ਹੈ। ਉਹ ਸਾਡੀ ਸੂਚੀ ਵਿੱਚ ਸਿਖਰ ‘ਤੇ ਹੈ। ਸਭ ਨੂੰ ਮਿਲੋ, ਉਡੀਕ ਕਰੋ ਅਤੇ ਡਰਪੋਕ ਦੇਖੋ।
ਇਸ ਤੋਂ ਪਹਿਲਾਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਵੀ ਪੰਜਾਬ ਸਰਕਾਰ ਨੂੰ ਦੇ ਚੁੱਕੇ ਹਨ ਚਿਤਾਵਨੀ
ਜ਼ਿਕਰਯੋਗ ਹੈ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 3 ਮਹੀਨੇ ਬੀਤ ਗਏ ਹਨ ਪਰ ਅਸਲ ਦੋਸ਼ੀਆਂ ਅਤੇ ਅਸਲ ਕਾਰਨਾਂ ਬਾਰੇ ਅਜੇ ਤਕ ਕੁਝ ਵੀ ਪਤਾ ਨਹੀਂ ਚੱਲ ਸਕਿਆ। ਇਸੇ ਤੋਂ ਤੰਗ ਆ ਕੇ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦਾ ਐਲ਼ਾਨ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਜਾ ਦਿਵਾਉਣ ਅਤੇ ਇਨਸਾਫ ਲਈ ਧਰਨਾ ਦੇਣਗੇ, ਚਾਹੇ ਇਸ ਲਈ ਉਹਨਾਂ ਨੂੰ ਇਕੱਲੇ ਹੀ ਸੜਕ ਉੱਪਰ ਉਤਰਨਾ ਪਵੇ, ਉਹ ਆਪਣੇ ਪੁੱਤ ਲਈ ਲੜਾਈ ਲੜਨਗੇ। ਇਸ ਸਬੰਧੀ ਉਨਾਂ ਨੇ ਪੰਜਾਬ ਸਰਕਾਰ ਨੂੰ 7 ਦਿਨ ਦਾ ਅਲਟੀਮੇਟਮ ਦਿੱਤਾ ਹੈ।
ਗੈਂਗਸਟਰ ਬਣੇ ਸਰਕਾਰ ਲਈ ਸਿਰਦਰਦੀ
ਗੈਂਗਸਟਰਵਾਦ ਇੰਨਾ ਵੱਧ ਗਿਆ ਹੈ ਕਿ ਹੁਣ ਇਹ ਸਰਕਾਰ ਲਈ ਵੀ ਸਿਰਦਰਦੀ ਬਣ ਗਏ ਹਨ। ਇਨ੍ਹਾਂ ਦੀਆਂ ਗੈਂਗਵਾਰਾਂ ਤੇ ਸੋਸ਼ਲ ਵਾਰ ਨੇ ਸਰਕਾਰਾਂ ਭਾਜੜ ਪਾਈ ਹੋਈ ਹੈ। ਇਕ ਪਾਸੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵੱਲੋਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦੇ ਕੀਤੇ ਐਲਾਨ ਅਤੇ ਦੂਜੇ ਪਾਸੇ ਗੈਂਗਸਟਰਾਂ ਦੀ ਇਸ ਤਰ੍ਹਾਂ ਇਕ-ਦੂਜੇ ਨੂੰ ਧਮਕੀ ਦੇਣ ਵਿਤ ਪੰਜਾਬ ਸਰਕਾਰ ਇਸ ਮਾਮਲੇ ਨੂੰ ਜਿੰਨੀ ਜਲਦੀ ਸੁਲਝਾ ਸਕਦੀ ਹੈ, ਉਨਾ ਹੀ ਬਿਹਤਰ ਹੋਵੇਗਾ। ਨਹੀਂ ਤਾਂ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਕਿਤੇ ਪੰਜਾਬ ਵਿਚ ਗੈਂਗਵਾਰ ਕੋਈ ਪੰਜਾਬ ਦਾ ਮਾਹੌਲ ਨਾ ਖਰਾਬ ਕਰ ਦੇਵੇ। ਇਕ ਪਾਸੇ ਪਹਿਲਾਂ ਹੀ ਪੰਜਾਬ ਵਿਚ ਵਿਚ ਨਿੱਤ ਅਪਰਾਧ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਇਸ ਸਮੇਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਸਮੱਸਿਆਵਾਂ ਦੇ ਹੱਲ ਲਈ ਢੁੱਕਵੇਂ ਹੱਲ ਲੱਭਣੇ ਚਾਹੀਦੇ ਹਨ ਅਤੇ ਨਿਰਦੋਸ਼ ਮਾ-ਬਾਪ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ।
ਯੂਥ 'ਤੇ ਪੈ ਰਿਹਾ ਹੈ ਗੈਂਗਸਟਰਵਾਦ ਦਾ ਮਾੜਾ ਅਸਰ
ਸੋਸ਼ਲ ਮੀਡੀਆ ਇੰਨਾ ਅਡਵਾਂਸ ਹੋ ਗਿਆ ਹੈ ਕਿ ਹਰ ਨੌਜਵਾਨ ਤੇ ਬੱਚਿਆਂ 'ਤੇ ਹੱਥ 'ਚ ਸਮਾਰਟਫੋਨ ਹੋਣ ਕਰਕੇ ਅਜਿਹੀਆਂ ਕਈ ਪੋਸਟਾਂ ਨੌਜਵਾਨਾਂ ਨੂੰ ਦੇਖਣ ਤੇ ਪੜ੍ਹਨ ਨੂੰ ਮਿਲ ਜਾਂਦੀਆਂ ਹਨ। ਜਿਸ ਕਾਰਨ ਨੌਜਵਾਨ ਵੀ ਅਜਿਹੇ ਰਾਹ 'ਤੇ ਤੁਰ ਪੈਂਦੇ ਹਨ, ਜਿਥੇ ਵਾਪਸ ਆਉਣਾ ਬਹੁਤ ਔਖਾ ਹੋ ਜਾਂਦਾ ਹੈ। ਜੇਕਰ ਗੱਲ ਕਰੀਏ ਕੁੜੀਆਂ ਦੀ ਤਾਂ ਮੁੰਡਿਆਂ ਦੇ ਮੁਕਾਬਲੇ ਉਹ ਵੀ ਅਜਿਹੇ ਗੈਂਗਸਟਰਾਂ ਨੂੰ ਬਹੁਤ ਪਸੰਦ ਕਰਦੀਆਂ ਹਨ। ਗੈਂਗਸਟਰਾਂ ਦੀਆਂ ਆਈ ਡੀ 'ਤੇ ਕਾਫੀ ਗਿਣਤੀ 'ਚ ਕੁੜੀਆਂ ਐਡ ਹੁੰਦੀਆਂ ਹਨ।
Bambiha group said the threat given to singer Mankirat Aulakh Mankirat will definitely drive the accused in our hit list