ਅਮਿਤਾਭ ਬੱਚਨ ਨੂੰ ਹੋਇਆ ਕੋਰੋਨਾ, ਖੁਦ ਟਵੀਟ ਕਰ ਕੇ ਦਿੱਤੀ ਜਾਣਕਾਰੀ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ: ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੂੰ ਕੋਰੋਨਾ ਹੋ ਗਿਆ ਹੈ। ਉਨ੍ਹਾਂ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ, ਮੇਰਾ ਕੋਵਿਡ ਟੈਸਟ ਪਾਜ਼ੇਟਿਵ ਆਇਆ ਹੈ। ਜੋ ਲੋਕ ਮੇਰੇ ਨੇੜੇ ਰਹਿੰਦੇ ਹਨ, ਕਿਰਪਾ ਕਰਕੇ ਆਪਣੀ ਜਾਂਚ ਕਰਵਾਓ।
ਅਮਿਤਾਭ ਇਸ ਸਮੇਂ ਕੇਬੀਸੀ ਦੀ ਕਰ ਰਹੇ ਹਨ ਮੇਜ਼ਬਾਨੀ
ਅਮਿਤਾਭ ਬੱਚਨ ਇਸ ਸਮੇਂ ਕੌਣ ਬਣੇਗਾ ਕਰੋੜਪਤੀ ਦੇ 14ਵੇਂ ਸੀਜ਼ਨ ਦੀ ਮੇਜ਼ਬਾਨੀ ਕਰ ਰਹੇ ਹਨ। ਇਸ ਪ੍ਰੋਗਰਾਮ 'ਚ ਅਮਿਤਾਭ ਨੂੰ ਦੇਖਣਾ ਲਗਪਗ ਹਰ ਕੋਈ ਪਸੰਦ ਕਰਦਾ ਹੈ। ਉਸ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਇਹ ਸੰਭਵ ਹੈ ਕਿ ਉਹ ਉਦੋਂ ਤੱਕ ਕੇਬੀਸੀ ਦੀ ਮੇਜ਼ਬਾਨੀ ਨਾ ਕਰੇ ਜਦੋਂ ਤੱਕ ਉਸਦੀ ਰਿਪੋਰਟ ਨੈਗੇਟਿਵ ਨਹੀਂ ਆਉਂਦੀ। ਹੁਣ ਦੇਖਣਾ ਇਹ ਹੈ ਕਿ ਕੀ ਇਹ ਸ਼ੋਅ ਕੁਝ ਦਿਨਾਂ ਲਈ ਬੰਦ ਹੋਵੇਗਾ ਜਾਂ ਅਮਿਤਾਭ ਦੀ ਥਾਂ ਕੋਈ ਹੋਰ ਲਵੇਗਾ।
ਦੂਜੀ ਵਾਰ ਹੋਇਆ ਕੋਰੋਨਾ
ਬਿੱਗ ਬੀ ਦੂਜੀ ਵਾਰ ਕੋਰੋਨਾ ਦੀ ਲਪੇਟ 'ਚ ਆਏ ਹਨ। ਇਸ ਤੋਂ ਪਹਿਲਾਂ ਸ਼ੈਫਾਲੀ ਸ਼ਾਹ ਵੀ ਕੋਰੋਨਾ ਇਨਫੈਕਟਡ ਪਾਈ ਗਈ ਸੀ। ਇਸ ਦੇ ਨਾਲ ਹੀ, ਜੂਨ ਮਹੀਨੇ ਵਿੱਚ ਸ਼ਾਹਰੁਖ ਖਾਨ ਅਤੇ ਕੈਟਰੀਨਾ ਕੈਫ ਵੀ ਕੋਵਿਡ ਨਾਲ ਸੰਕਰਮਿਤ ਹੋਏ ਹਨ। ਇਸ ਦੇ ਨਾਲ ਹੀ ਅਮਿਤਾਭ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਨੀ ਸ਼ੁਰੂ ਕਰ ਦਿੱਤੀ।

Amitabh Bachchan got the corona virus and gave the information by tweeting himself