ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਕੋਆਪਰੇਟਿਵ ਬੈਂਕ ਦੀਨਾਨਗਰ ਦੇ ਸਹਾਇਕ ਮੈਨੇਜਰ ਨੇ ਕੀਤਾ ਲੱਖਾਂ ਦਾ ਘੁਟਾਲਾ, ਪੁਲਿਸ ਨੇ ਕੇਸ ਦਰਜ ਕਰਕੇ ਸ਼ੁਰੂ ਕੀਤੀ ਕਾਰਵਾਈ

ਕੋਆਪਰੇਟਿਵ ਬੈਂਕ ਦੀਨਾਨਗਰ ਦੇ ਸਹਾਇਕ ਮੈਨੇਜਰ ਨੇ ਕੀਤਾ ਲੱਖਾਂ ਦਾ ਘੁਟਾ


LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ, ਗੁਰਦਾਸਪੁਰ : ਕੋਆਪ੍ਰੇਟਿਵ ਬੈਂਕ ਦੀ ਦੀਨਾਨਗਰ ਨਗਰ ਬਰਾਂਚ 'ਚ ਸਹਾਇਕ ਮੈਨੇਜ਼ਰ ਦੇ ਤੌਰ 'ਤੇ ਕੰਮ ਕਰ ਰਹੇ ਅਧਿਕਾਰੀ ਖ਼ਿਲਾਫ਼ ਬੈਂਕ ਦੇ ਉੱਚ ਅਧਿਕਾਰੀ ਵੱਲੋਂ ਲੱਖਾਂ ਦੇ ਘੁਟਾਲੇ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ।ਮਾਮਲਾ ਬੈਂਕ ਦੇ ਮੈਨੇਜਰ ਧੀਰਜ ਮਹਾਜਨ ਦੀ ਸ਼ਿਕਾਇਤ ਤੋਂ ਬਾਅਦ ਐੱਸਪੀ ਰੈਂਕ ਦੇ ਅਧਿਕਾਰੀ (ਪੀਬੀਆਈ, ਹੋਮੀਸਾਇਡ ਅਤੇ ਫੋਰੈਂਸਿਸ ਗੁਰਦਾਸਪੁਰ ) ਦੀ ਤਫਤੀਸ ਤੋਂ ਬਾਅਦ ਦਰਜ ਕੀਤਾ ਗਿਆ ਹੈ।
ਕੋਆਪਰੇਟਿਵ ਬੈਂਕ ਦੇ ਸਹਾਇਕ ਮੈਨੇਜਰ ਧੀਰਜ ਮਹਾਜਨ ਵੱਲੋਂ 4 ਮਈ 2022 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਕੋਆਪ੍ਰੇਟਿਵ ਬੈਂਕ ਬ੍ਰਾਂਚ ਦੀਨਾਨਗਰ ਵਿੱਚ ਤਾਇਨਾਤ ਰਹੇ ਸਹਾਇਕ ਮੈਨੇਜਰ ਜਸਪਾਲ ਸਿੰਘ ਸਾਬਕਾ ਸਹਾਇਕ ਮੈਨੇਜਰ ਕੋਆਪ੍ਰੇਟਿਵ ਬੈਂਕ ਬ੍ਰਾਂਚ ਦੀਨਾਨਗਰ ਪੁੱਤਰ ਸੰਗਤ ਸਿੰਘ ਵਾਸੀ ਨਵੀ ਅਬਾਦੀ ਅਵਾਂਖਾ ਵੱਲੋ ਸਾਲ 2006 ਤੋ ਲੈ ਕੇ 30 ਜੁਲਾਈ 2012 ਤੱਕ ਆਪਣੇ ਸੇਵਿੰਗ ਖਾਤਾ ਨੰਬਰ 6652 ਦੀ ਲੈਜਰ ਨੰਬਰ 98 ਵਿੱਚ ਉਵਰ ਡਰਾਫਟਿੰਗ ਕਰਕੇ ਅਤੇ ਆਪਣੇ ਖਾਤੇ ਵਿੱਚ ਬੇਲੇਸ ਨਾ ਹੁੰਦੇ ਹੋਏ ਬੈਂਕ ਵਿੱਚ ਰਕਮ ਲਗਪਗ 1 ਕਰੋੜ 4 ਲੱਖ 19 ਹਜਾਰ 710 ਰੁਪਏ ਕੱਢਵਾ ਕੇ ਪਬਲਿਕ ਦੇ ਪੈਸੇ ਦੀ ਦੁਰਵਰਤੋਂ ਕੀਤੀ ਅਤੇ ਬੈਂਕ ਨਾਲ ਘੁਟਾਲਾ ਕੀਤਾ। ਇਸ ਸਬੰਧ ਵਿਚ ਬੈਂਕ ਵੱਲੋਂ ਗਠਿਤ ਟੀਮ ਨੇ ਪੜਤਾਲ ਕੀਤੀ ਗਈ ਜਿਸ ਮੁਤਾਬਕ ਇਸ ਖਾਤੇ ਦੇ ਅਣਪੋਸਟਡ ਵਾਊਚਰਾਂ ਦੀ ਪੋਸਟਿੰਗ ਕਰਨ ਤੋਂ 26 ਲੱਖ 11 ਹਜ਼ਾਰ 503 ਰੂਪਏ ਜਸਪਾਲ ਸਿੰਘ ਵੱਲੋਂ ਬੈਂਕ ਦੀ ਦੇਣਦਾਰੀ ਦੇ ਬਣਦੇ ਸਨ।
ਇਸ ਸਬੰਧ ਵਿੱਚ ਬੈਂਕ ਅਧਿਕਾਰੀਆਂ ਵੱਲੋਂ ਪੁਲਿਸ‌ ਦੇ ਉਚ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ ਤੋਂ ਬਾਅਦ ਐੱਸਪੀ ਹੋਮੀਸਾਇਡ ਅਤੇ ਫੋਰੈਂਸਿਸ ਗੁਰਦਾਸਪੁਰ ਵੱਲੋਂ ਬਰਗਾੜੀ ਮਾਮਲੇ ਦੀ ਤਫਤੀਸ਼ ਕੀਤੀ ਗਈ ਅਤੇ ਤਫਤੀਸ਼ ਤੋਂ ਬਾਅਦ ਸਾਬਕਾ ਬੈਂਕ ਅਧਿਕਾਰੀ ਜਸਪਾਲ ਸਿੰਘ ਦੇ ਖਿਲਾਫ ਦੀਨਾਨਗਰ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿਚ ਅਜੇ ਤੱਕ ਪੁਲਿਸ ਨੇ ਸਫ਼ਲਤਾ ਨਹੀਂ ਮਿਲੀ।

The assistant manager of Cooperative Bank Dinanagar committed a scam of lakhs the police registered a case and started the action


Popular Posts
Just Now