ਗਣੇਸ਼ ਮੂਰਤੀ ਵਿਸਰਜਨ ਦੌਰਾਨ ਵੱਡਾ ਹਾਦਸਾ, ਡੁੱਬਣ ਨਾਲ 7 ਮੌਤਾਂ, ਪੁਲਿਸ ਨੇ ਸ਼ੁਰੂ ਕੀਤੀ ਜਾਂਚ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ: ਹਰਿਆਣਾ 'ਚ ਗਣੇਸ਼ ਮੂਰਤੀ ਵਿਸਰਜਨ ਦੌਰਾਨ ਡੁੱਬਣ ਨਾਲ 7 ਲੋਕਾਂ ਦੀ ਮੌਤ ਹੋ ਗਈ ਹੈ। ਸੋਨੀਪਤ 'ਚ 3 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ, ਜਦਕਿ ਮਹਿੰਦਰਗੜ੍ਹ 'ਚ 4 ਲੋਕਾਂ ਦੀ ਮੌਤ ਹੋ ਗਈ ਹੈ। ਇਕ ਵਿਅਕਤੀ ਆਪਣੇ ਬੇਟੇ ਅਤੇ ਭਤੀਜੇ ਨਾਲ ਸੋਨੀਪਤ ਦੇ ਮੀਮਾਰਪੁਰ ਘਾਟ 'ਤੇ ਗਣੇਸ਼ ਮੂਰਤੀ ਦੇ ਵਿਸਰਜਨ ਲਈ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ, ਨਿਊਜ਼ ਏਜੰਸੀ ਏਐਨਆਈ ਦੀ ਇੱਕ ਖਬਰ ਦੇ ਅਨੁਸਾਰ, ਮਹਿੰਦਰਗੜ੍ਹ ਦੇ ਕਨੀਨਾ-ਰੇਵਾੜੀ ਰੋਡ 'ਤੇ ਪਿੰਡ ਝਗਡੋਲੀ ਨੇੜੇ ਨਹਿਰ 'ਤੇ ਗਣੇਸ਼ ਮੂਰਤੀ ਦਾ ਵਿਸਰਜਨ ਕਰਨ ਗਏ ਕਰੀਬ 9 ਵਿਅਕਤੀ ਪਾਣੀ ਦੇ ਤੇਜ਼ ਵਹਾਅ ਨਾਲ ਰੁੜ੍ਹ ਗਏ।ਦੇਰ ਰਾਤ ਅੱਠ ਵਿਅਕਤੀਆਂ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ। ਇਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਗਈ। ਮਹਿੰਦਰਗੜ੍ਹ ਦੇ ਝਗਡੋਲੀ ਪਿੰਡ ਕੋਲ ਕਰੀਬ 20-22 ਲੋਕ ਗਣੇਸ਼ ਮੂਰਤੀ ਦੇ ਵਿਸਰਜਨ ਲਈ ਨਹਿਰ 'ਤੇ ਗਏ ਸਨ।
7 deaths due to drowning in a big accident during Ganesh idol immersion police started investigation